'ਸ਼ੂਟਰ' ਫ਼ਿਲਮ ਪੰਜਾਬ ਵਿਚ ਹੋਈ ਬੈਨ, ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੇ ਹੁਕਮ
Published : Feb 9, 2020, 11:38 am IST
Updated : Feb 12, 2020, 3:23 pm IST
SHARE ARTICLE
File Photo
File Photo

ਗੈਂਗਸਟਰ ਸੁੱਖਾ ਕਹਾਲਵਾਂ ਦੇ ਜੀਨਵ ਉੱਤੇ ਅਧਾਰਿਤ ਹੈ ਪੂਰੀ ਫਿਲਮ

ਚੰਡੀਗੜ੍ਹ : ਗੈਂਗਸਟਰ ਸੁੱਖਾ ਕਾਹਲਵਾਂ ਦੇ ਜੀਵਨ ਉੱਤੇ ਅਧਾਰਿਤ ਪੰਜਾਬੀ ਫਿਲਮ 'ਸ਼ੂਟਰ' ਰਿਲੀਜ਼ ਹੋਣ ਤੋਂ ਪਹਿਲਾਂ ਹੀ ਪੰਜਾਬ ਵਿਚ ਬੈਨ ਕਰ ਦਿੱਤੀ ਗਈ ਹੈ। ਇਹ ਫ਼ਿਲਮ 21 ਫਰਵਰੀ ਨੂੰ ਰਿਲੀਜ਼ ਹੋਣੀ ਸੀ ਪਰ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਫਿਲਮ 'ਤੇ ਰੋਕ ਲਗਾਉਣ ਦਾ ਹੁਕਮ ਦਿੱਤਾ ਹੈ।

TweetTweet

ਇਸ ਪੂਰੇ ਮਾਮਲੇ ਬਾਰੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਕਰ ਜਾਣਕਾਰੀ ਦਿੰਦਿਆ ਦੱਸਿਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੈਂਗਸਟਰ ਸੁੱਖਾ ਕਹਾਲਵਾਂ ਦੇ ਜੀਵਨ ਅਤੇ ਜ਼ੁਰਮਾਂ 'ਤੇ ਅਧਾਰਤ ਫਿਲਮ ਸ਼ੂਟਰ 'ਤੇ ਪਾਬੰਦੀ ਲਗਾਉਣ ਦੇ ਹੁਕਮ ਦਿੱਤੇ ਹਨ ਜੋ ਕਿ ਹਿੰਸਾ, ਘਿਨਾਉਣੇ ਅਪਰਾਧ,ਜਬਰ-ਜ਼ਨਾਹ, ਧਮਕੀਆਂ ਅਤੇ ਅਪਰਾਧਿਕ ਧਮਕੀਆਂ ਨੂੰ ਉਤਸ਼ਾਹਤ ਕਰਦੀ ਹੈ।

File PhotoFile Photo

ਸ਼ੂਟਰ ਫ਼ਿਲਮ ਸ਼ੂਟਿੰਗ ਤੋਂ ਹੀ ਵਿਵਾਦਾ ਵਿਚ ਬਣੀ ਆ ਰਹੀ ਹੈ ਪਹਿਲਾਂ ਇਸ ਫਿਲਮ ਦਾ ਨਾਮ ਸੁੱਖਾ ਕਾਹਲਵਾਂ ਰੱਖਿਆ ਗਿਆ ਸੀ ਜੋ ਕਿ ਬਾਅਦ ਵਿਚ ਬਦਲ ਕੇ ਸ਼ੂਟਰ ਹੋ ਗਿਆ। ਫਿਲਮ ਦਾ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਹੀ ਇਸ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਜਿਸ ਦਾ ਕਾਰਨ ਇਸ ਫਿਲਮ ਵਿਚ ਦਿਖਾਈ ਗਈ ਹਿੰਸਾ ਅਤੇ ਅਪਰਾਧ ਨੂੰ ਦੱਸਿਆ ਗਿਆ ਅਤੇ ਇਹ ਦਲੀਲ ਦਿੱਤ ਗਈ ਕਿ ਇਸ ਫ਼ਿਲਮ ਨਾਲ ਨੌਜਵਾਨ ਪੀੜੀ ਉੱਤੇ ਬੁਰਾ ਪ੍ਰਭਾਵ ਪਵੇਗਾ।

PhotoPhoto

ਖੁਦ ਗੈਂਗਸਟਰ ਵਿੱਕੀ ਗੌਂਡਰ ਅਤੇ ਸ਼ੇਰਾ ਖੁਬਣ ਗਰੁੱਪ ਨੇ ਇਸ ਦੇ ਵਿਰੁੱਧ ਇਕ ਪੋਸਟ ਪਾ ਕੇ ਕੈਪਟਨ ਸਰਕਾਰ ਉੱਤੇ ਸਵਾਲ ਖੜੇ ਕੀਤੇ ਸਨ ਅਤੇ ਇਸ ਦਾ ਵਿਰੋਧ ਕੀਤਾ ਸੀ। ਦੱਸ ਦਈਏ ਕਿ ਸੁੱਖਾ ਕਾਹਲਵਾ ਇਕ ਗੈਂਗਸਟਰ ਸੀ ਜਿਸ ਉੱਤੇ ਹੱਤਿਆ, ਵਸੂਲੀ ਕਰਨ ਅਤੇ ਹੋਰ ਕਈ ਤਰ੍ਹਾਂ ਦੇ ਜ਼ੁਰਮ ਕਰਨ ਦਾ ਇਲਜ਼ਾਮ ਸਨ ਪਰ ਪੇਸ਼ੀ ਤੋਂ ਲਿਆਉਂਦੇ ਸਮੇਂ ਵਿੱਕੀ ਗੋਡਰ ਗਰੁੱਪ ਵੱਲੋਂ ਉਸ 'ਤੇ ਹਮਲਾ ਕਰ ਗੋਲੀਆ ਨਾਲ ਭੁੰਨ ਦਿੱਤਾ ਗਿਆ ਸੀ ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM
Advertisement