
ਉਨ੍ਹਾਂ ਮੁਤਾਬਕ ਸਾਈਬਰ ਸੈੱਲ ਵਲੋਂ ਇਸ ਮਾਮਲੇ ਦੀ ਪੂਰੀ ਇਨਕੁਆਰੀ ਕਰਨੀ ਚਾਹੀਦੀ ਹੈ।
ਫਿਰੋਜ਼ਪੁਰ: ਸਾਬਕਾ ਮੰਤਰੀ ਅਤੇ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਨੂੰ ਕੱਲ ਗੈਂਗਸਟਰਾਂ ਵੱਲੋਂ ਧਮਕੀ ਮਿਲੀ ਸੀ। ਹੁਣ ਇਸ ’ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਬਿਆਨ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਡੀ. ਜੀ. ਪੀ. ਨੂੰ ਇਸ ਮਾਮਲੇ ਦੀ ਜਾਂਚ ਦਾ ਜ਼ਿੰਮਾ ਸਾਈਬਰ ਸੈੱਲ ਨੂੰ ਦੇਣ ਲਈ ਆਖਿਆ ਹੈ। ਉਨ੍ਹਾਂ ਮੁਤਾਬਕ ਸਾਈਬਰ ਸੈੱਲ ਵਲੋਂ ਇਸ ਮਾਮਲੇ ਦੀ ਪੂਰੀ ਇਨਕੁਆਰੀ ਕਰਨੀ ਚਾਹੀਦੀ ਹੈ।
Amritsar Bikran Singh Majithiaਇਸ ਦੇ ਨਾਲ ਰੰਧਾਵਾ ਦਾ ਆਖਣਾ ਹੈ ਕਿ ਉਨ੍ਹਾਂ ਦਾ ਕੰਮ ਸਿਰਫ ਜੇਲ੍ਹ ਪ੍ਰਬੰਧ ਨੂੰ ਦੇਖਣਾ ਹੈ ਜੋ ਉਹ ਬਾਖੂਬੀ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਜੇਲ੍ਹਾਂ 'ਚ ਵੱਡੀਆਂ ਵਾਰਦਾਤਾਂ ਹੋਈਆਂ ਜਦਕਿ ਕਾਂਗਰਸ ਦੀ ਸਰਕਾਰ ਆਉਣ 'ਤੇ ਇਨ੍ਹਾਂ 'ਤੇ ਨਕੇਲ ਲੱਗੀ ਹੈ। ਰੰਧਾਵਾ ਨੇ ਕਿਹਾ ਕਿ ਜੇਲ੍ਹਾਂ ਵਿਚੋਂ ਮੋਬਾਈਲ ਫੋਨ ਜ਼ਰੂਰ ਮਿਲਦੇ ਹਨ ਪਰ ਉਨ੍ਹਾਂ ਵਲੋਂ ਪੂਰੀ ਕਾਰਵਾਈ ਕੀਤੀ ਜਾ ਰਹੀ ਹੈ।
Bikram Singh Majithiaਦੱਸਣਯੋਗ ਹੈ ਕਿ 'ਜੱਸ ਪੂਹਲਾ ਵਾਲਾ' ਨਾਮ ਦੀ ਫੇਸਬੁਕ ਆਈ. ਡੀ. 'ਤੇ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਧਮਕੀ ਦਿੱਤੀ ਗਈ ਹੈ। ਅਕਾਲੀ ਆਗੂ ਨੂੰ ਧਮਕੀ ਦਿੰਦੇ ਹੋਏ ਲਿਖਿਆ ਗਿਆ ਹੈ ਕਿ 'ਬਿਕਰਮ ਮਜੀਠੀਆ ਤੂੰ ਸਾਡੇ ਵੀਰ ਜੱਗੂ ਨੂੰ ਗਲਤ ਬੋਲ ਕੇ ਪੰਗਾ ਲੈ ਲਿਆ ਹੈ। ਹੁਣ ਤੱਕ ਅਸੀਂ ਚੁੱਪ ਸੀ ਹੁਣ ਤੇਰਾ ਨੰਬਰ ਲੱਗੂ। ਉਧਰ ਮਜੀਠੀਆ ਨੇ ਗੈਂਗਸਟਰਾਂ ਵਲੋਂ ਮਿਲ ਰਹੀਆਂ ਧਮਕੀਆਂ ਅਤੇ ਆਪਣੀ ਜਾਨ ਨੂੰ ਖਤਰਾ ਹੋਣ ਦੀ ਸ਼ਿਕਾਇਤ ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਵੀ ਕੀਤੀ ਹੈ।
sukhjinder singh randhawaਜਿਸ ਦੇ ਚੱਲਦੇ ਪੁਲਸ ਵਿਭਾਗ ਵਲੋਂ ਮਜੀਠੀਆ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ। ਦਸ ਦਈਏ ਕਿ ਸੀਨੀਅਰ ਅਕਾਲੀ ਨੇਤਾ ਬਿਕਰਮ ਮਜੀਠੀਆ ਵਲੋਂ ਗੈਂਗਟਰਾਂ ਦੇ ਖਿਲਾਫ ਆਵਾਜ਼ ਚੁੱਕਦੇ ਹੋਏ ਸਰਕਾਰ ਦੀ ਭੂਮਿਕਾ ਨੂੰ ਕਟਿਹਰੇ 'ਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ।
Majithiaਇਸ ਦੇ ਚੱਲਦੇ ਪਿੱਛਲੇ ਕਈ ਦਿਨਾਂ ਤੋਂ ਜੇਲਾਂ 'ਚ ਬੰਦ ਅਤੇ ਬਾਹਰ ਬੈਠੇ ਗੈਂਗਸਟਰ ਮਜੀਠੀਆ ਨਾਲ ਰੰਜਿਸ਼ ਰੱਖ ਰਹੇ ਹਨ। ਸੋਸ਼ਲ ਮੀਡੀਆ 'ਤੇ ਗੈਂਗਸਟਰ ਨੇ ਪੋਸਟ ਪਾ ਕੇ ਮਜੀਠੀਆ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ। ਇਸ ਧਮਕੀ ਤੋਂ ਬਾਅਦ ਪੰਜਾਬ ਦੀ ਸਿਆਸਤ 'ਚ ਹਲਚੱਲ ਮਚ ਗਈ ਹੈ। ਗੈਂਗਸਟਰ ਦੀ ਧਮਕੀ ਭਰੀ ਪੋਸਟ ਸੋਸ਼ਲ ਮੀਡੀਆ 'ਤੇ ਜੰਮ ਕੇ ਵਾਇਰਲ ਹੋ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।