
ਮਿਆਂਮਾਰ ਨਜ਼ਰਬੰਦ ਕੀਤੇ ਆਸਟ੍ਰੇਲੀਆਈ ਨੂੰ ਕਰੇ ਰਿਹਾਅ : ਮੈਰੀਜ ਪੇਨੇ
ਕੈਨਬਰਾ, 8 ਫ਼ਰਵਰੀ : ਆਸਟ੍ਰੇਲੀਆ ਨੇ ਮਿਆਂਮਾਰ ਤੋਂ ਮੰਗ ਕੀਤੀ ਹੈ ਕਿ ਫ਼ੌਜੀ ਤਖ਼ਤਾ ਪਲਟ ਵਿਚ ਨਜ਼ਰਬੰਦ ਕੀਤੇ ਗਏ ਆਂਗ ਸਾਨ ਸੂ ਕੀ ਸਰਕਾਰ ਦੇ ਆਸਟ੍ਰੇਲੀਆਈ ਸਲਾਹਕਾਰ ਨੂੰ ਤੁਰਤ ਰਿਹਾਅ ਕੀਤਾ ਜਾਵੇ | ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ | ਆਰਥਕ ਨੀਤੀ ਦੇ ਸਲਾਹਕਾਰ ਸੀਨ ਟਰਨੈਲ ਨੇ ਦੋਸਤਾਂ ਨੂੰ ਸ਼ੋਸ਼ਲ ਮੀਡੀਆ ਰਾਹੀਂ ਦਸਿਆ ਸੀ ਕਿ ਉਸ ਨੂੰ ਹਿਰਾਸਤ ਵਿਚ ਲਿਆ ਗਿਆ ਸੀ ਪਰ ਹਾਲ ਹੀ ਦੇ ਦਿਨਾਂ ਵਿਚ ਉਹ ਸੰਪਰਕ ਤੋਂ
ਬਾਹਰ ਹਨ |
ਵਿਦੇਸ਼ ਮੰਤਰੀ ਮੈਰੀਜ ਪੇਨੇ ਨੇ ਕਿਹਾ, Tਅਸੀਂ ਆਸਟ੍ਰੇਲੀਆਈ ਨਾਗਰਿਕ ਪ੍ਰਫ਼ੈਸਰ ਸੀਨ ਟਰਨੈਲ ਨੂੰ ਨਜ਼ਰਬੰਦੀ ਤੋਂ ਤੁਰਤ ਰਿਹਾਅ ਕਰਨ ਦੀ ਮੰਗ ਕੀਤੀ ਹੈ |'' ਉਨ੍ਹਾਂ ਨੇ ਕਿਹਾ ਕਿ ਮਿਆਂਮਾਰ ਵਿਚ ਆਸਟ੍ਰੇਲੀਆਈ ਦੂਤਾਵਾਸ ਨੇ ਵਿਆਪਕ ਸਮਰਥਨ ਨਾਲ ਟਰਨੈਲ ਲਈ ਸਹਾਇਤਾ ਪ੍ਰਦਾਨ ਕੀਤੀ ਸੀ | ਟਰਨੈਲ ਦੇ ਦੋਸਤ ਅਤੇ ਮਿਆਂਮਾਰ ਦੇ ਸਾਥੀ ਮਾਨੀਕ ਸਕਿਡਮੋਰ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਮੈਕੂਰੀ ਯੂਨੀਵਰਸਿਟੀ ਦੇ ਅਰਥ ਸਾਸਤਰ ਦੇ ਪ੍ਰੋਫ਼ੈਸਰ ਨੂੰ ਬੇਦਖ਼ਲ ਕੀਤੇ ਗਏ ਨੇਤਾ ਸੂ ਕੀ ਅਤੇ ਉਸ ਦੀ ਨੈਸ਼ਨਲ ਲੀਗ ਫ਼ਾਰ ਡੈਮੋਕ੍ਰੇਸੀ ਪਾਰਟੀ ਦੇ ਹੋਰ ਸੀਨੀਅਰ ਮੈਂਬਰਾਂ ਨਾਲ ਨੇੜਲੇ ਸਬੰਧਾਂ ਕਾਰਨ ਹਿਰਾਸਤ ਵਿਚ ਲਿਆ ਗਿਆ ਸੀ | (ਪੀਟੀਆਈ)image