
ਨਿਊਜ਼ੀਲੈਂਡ ਲੋਕਤੰਤਰ ਸ਼ਾਸਨ ਪ੍ਰਣਾਲੀ ’ਚ ਆਇਆ ਚੌਥੇ ਨੰਬਰ ਉਤੇ, ਭਾਰਤ ਦਾ 53ਵਾਂ ਨੰਬਰ
ਆਕਲੈਂਡ, 8 ਫ਼ਰਵਰੀ (ਹਰਜਿੰਦਰ ਸਿੰਘ ਬਸਿਆਲਾ): ਦੁਨੀਆਂ ਦੇ ਕਿਹੜੇ ਦੇਸ਼ ਵਿਚ ਲੋਕਤੰਤਰ ਪ੍ਰਣਾਲੀ ਕਿੰਨੀ ਕੁ ਵਧੀਆ ਤਰੀਕੇ ਨਾਲ ਚਲਦੀ ਹੈ, ਇਸ ਦਾ ਖਿਆਲ ਵੀ ਮਾਹਰ ਰਖਦੇ ਹਨ। ਪ੍ਰਸਿੱਧ ਅਖ਼ਬਾਰ ‘ਦਾ ਇਕਨੋਮਿਸਟ’ ਅਖ਼ਬਾਰ ਦੇ ਇੰਟੈਲੀਜੈਂਸ ਯੂਨਿਟ ਨੇ 2020 ਦੀ ਵਿਸ਼ਵ ਵਿਆਪੀ 167 ਦੇਸ਼ ਲੋਕਤੰਤਰਿਕ ਰੈਂਕਿੰਗ ਜਾਰੀ ਕੀਤੀ ਹੈ।
ਵਿਸ਼ਵ ਦੇ ਇਕ ਕੋਨੇ ਦੇ ਵਿਚ ਨਿੱਕਾ ਜਿਹਾ ਦੇਸ਼ ਨਿਊਜ਼ੀਲੈਂਡ ਹਮੇਸ਼ਾ ਉਚ ਰੈਂਕਿੰਗ ਲੈ ਕੇ ਸਿਰਕੱਢਵਾਂ ਹੋ ਕੇ ਕੀਵੀਆਂ ਦਾ ਮਾਣ ਵਧਾਉਂਦਾ ਹੈ। ਇਸ ਲੋਕਤੰਤਰਕਿ ਰੈਂਕਿੰਗ ਵਿਚ ਨਿਊਜ਼ੀਲੈਂਡ 10 ਵਿਚੋਂ 9.25 ਅੰਕ ਲੈ ਕੇ ਚੌਥੇ ਸਥਾਨ ’ਤੇ ਆਇਆ ਹੈ। ਪਹਿਲੇ ਨੰਬਰ ’ਤੇ ਨਾਰਵੇ (9.81 ਅੰਕ) ਆਇਆ ਹੈ, ਦੂਜੇ ਨੰਬਰ ’ਤੇ ਆਈਸਲੈਂਡ (9.97 ਅੰਕ) ਅਤੇ ਤੀਜੇ ਨੰਬਰ ’ਤੇ ਸਵੀਡਨ (9.26 ਅੰਕ) ਆਇਆ ਹੈ। ਕੈਨੇਡਾ 5ਵੇਂ ਨੰਬਰ ’ਤੇ ਰਿਹਾ ਉਸ ਨੂੰ 9.24 ਅੰਕ ਮਿਲੇ। ਅਮਰੀਕਾ 7.92 ਅੰਕ ਲੈ ਕੇ 25ਵੇਂ ਸਥਾਨ ’ਤੇ ਰਿਹਾ।
ਗੁਆਂਢੀ ਮੁਲਕ ਆਸਟਰੇਲੀਆ 8.96 ਅੰਕ ਲੈ ਕੇ 9ਵੇਂ ਸਥਾਨ ’ਤੇ ਹੈ। ਭਾਰਤ ਦਾ ਨੰਬਰ 53ਵਾਂ ਹੈ ਅਤੇ ਇਸ ਨੂੰ 10 ਵਿਚੋਂ 6.61 ਅੰਕ ਪ੍ਰਾਪਤ ਹੋਏ ਹਨ। ਪਾਕਿਸਤਾਨ 105ਵੇਂ ਨੰਬਰ ਉਤੇ ਰਿਹਾ ਅਤੇ ਉਸ ਨੂੰ ਸਿਰਫ਼ 4.31 ਅੰਕ ਮਿਲੇ। ਇਟਲੀ ਵਾਲੇ 29ਵੇਂ ਨੰਬਰ ’ਤੇ ਆਏ ਉਨ੍ਹਾਂ ਨੂੰ 7.74 ਅੰਕ ਪ੍ਰਾਪਤ ਹੋਏ। ਰੈਕਿੰਗ ਕੱਢਣ ਵਾਸਤੇ ਬਹੁਤ ਸਾਰੀਆਂ ਗੱਲਾਂ ਵਿਚਾਰੀਆਂ ਗਈਆਂ ਹਨ।
News Pic:
NZ P93 08 6eb-1