
‘ਆਪ’ ਵਲ ਝੁਕੇ ਧਰਮਵੀਰ ਗਾਂਧੀ ਦੇ ਹਮਾਇਤੀ
ਸੇਵਾਮੁਕਤ ਅਫ਼ਸਰਾਂ-ਵਕੀਲਾਂ ਸਮੇਤ ਕਈਆਂ ਨੇ ਫੜਿਆ ਕੇਜਰੀਵਾਲ ਦਾ ਪੱਲਾ
ਚੰਡੀਗੜ੍ਹ, 8 ਫ਼ਰਵਰੀ (ਸੁਰਜੀਤ ਸਿੰਘ ਸੱਤੀ): ਪਟਿਆਲਾ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਸੰਸਦ ਮੈਂਬਰ ਬਣੇ ਧਰਮਵੀਰ ਗਾਂਧੀ ਸਮਰਥਕਾਂ ਦਾ ਝੁਕਾਅ ‘ਆਪ’ ਵਲ ਹੁੰਦਾ ਜਾ ਰਿਹਾ ਹੈ। ਗਾਂਧੀ ਨਾਲ ਦੋ ਚੋਣਾਂ ਵਿਚ ਕੰਮ ਕਰ ਚੁੱਕੇ ਪੰਜਾਬ ਸਰਕਾਰ ਦੇ ਕੁੱਝ ਸੇਵਾ ਮੁਕਤ ਅਫ਼ਸਰਾਂ ਨੇ ਸੋਮਵਾਰ ਨੂੰ ਪਾਰਟੀ ਵਿਚ ਸ਼ਮੂਲੀਅਤ ਕੀਤੀ। ਉਨ੍ਹਾਂ ਤੋਂ ਇਲਾਵਾ ਪਟਿਆਲਾ ਦੇ ਹੀ ਵਕੀਲਾਂ ਨੇ ਵੀ ‘ਆਪ’ ਦਾ ਝਾੜੂ ਫੜ ਲਿਆ। ਪਾਰਟੀ ਦੇ ਸੂਬਾ ਇੰਚਾਰਜ ਜਰਨੈਲ ਸਿੰਘ ਦੀ ਮੌਜੂਦਗੀ ਵਿਚ ਸ਼ਾਮਲ ਹੋਣ ਵਾਲੇ ਗਾਂਧੀ ਹਮਾਇਤੀਆਂ ਵਿਚ ਭਗਵਾਨ ਦਾਸ ਸਿੰਗਲਾ, ਜੇਪੀ ਸਿੰਗਲਾ, ਵਰਿੰਦਰ ਜਿੰਦਲ, ਮੰਗਤ ਗੋਇਲ ਤੇ ਨਵਦੀਪ ਗਰਗ ਸ਼ਾਮਲ ਹਨ।
ਇਹ ਸਾਰੇ ਪੰਜਾਬ ਸਰਕਾਰ ਦੇ ਕਿਸੇ ਨਾ ਕਿਸੇ ਮਹਿਕਮੇ ਤੋਂ ਸੇਵਾਮੁਕਤ ਗੈਜਟਿਡ ਅਫ਼ਸਰ ਹਨ ਤੇ ਭਗਵਾਨ ਦਾਸ ਸਿੰਗਲਾ ਪੰਜਾਬ ਦੇ ਸਿਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਪਿਤਾ ਦੇ ਚਚੇਰੇ ਭਰਾ ਹਨ। ਉਨ੍ਹਾਂ ਕਿਹਾ ਕਿ ਸੱਤਾ ਧਿਰ ਕਾਂਗਰਸ ਦੇ ਲੀਡਰਾਂ ਕੋਲ ਮਿਲਣ ਦਾ ਸਮਾਂ ਨਹÄ ਹੈ ਤੇ ਅਕਾਲੀ ਸਰਕਾਰ ਵੇਲੇ ਵੀ ਕਈ ਖਾਮੀਆਂ ਰਹੀਆਂ ਪਰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਤ ਹੋ ਕੇ ਉਨ੍ਹਾਂ ‘ਆਪ’ ਜੁਆਇਨ ਕਰ ਲਈ। ਉਕਤ ਵਿਅਕਤੀਆਂ ਨੇ ਇਹ ਵੀ ਕਿਹਾ ਕਿ ਧਰਮਵੀਰ ਗਾਂਧੀ ਅਪਣੇ ਕਲੀਨਿਕ ਲਈ ਵਧੇਰਾ ਸਮਾਂ ਦਿੰਦੇ ਹਨ ਤੇ ਲੋਕਾਂ ਵਲ ਧਿਆਨ ਘੱਟ ਦੇ ਰਹੇ ਹਨ ਤੇ ਉਂਜ ਵੀ ਉਕਤ ਵਿਅਕਤੀਆਂ ਨੇ ਪਿਛਲੇ ਲੰਮੇ ਸਮੇਂ ਤੋਂ ‘ਆਪ’ ਲਈ ਕੰਮ ਕਰਦੇ ਰਹਿਣਾ ਦਾ ਦਾਅਵਾ ਕਰਦਿਆਂ ਕਿਹਾ ਹੈ ਕਿ ਹੁਣ ਉਨ੍ਹਾਂ ਰਸਮੀ ਤੌਰ ’ਤੇ ਪਾਰਟੀ ਜੁਆਇਨ ਕਰ ਲਈ ਹੈ। ਸਿੰਗਲਾ ਨੇ ਇਹ ਵੀ ਕਿਹਾ ਕਿ ਉਹ ਅਪਣੇ ਭਤੀਜੇ ਵਿਜੈ ਇੰਦਰ ਸਿੰਗਲਾ ਦੇ ਦਬਾਅ ਹੇਠ ਆ ਕੇ ‘ਆਪ’ ਨੂੰ ਨਹÄ ਤਿਆਗਣਗੇ ਤੇ ਜੇਕਰ ਪਾਰਟੀ ਟਿਕਟ ਦੇਵੇਗੀ ਤਾਂ ਚੋਣ ਵੀ ਲੜਨਗੇ।
ਉਨ੍ਹਾਂ ਕਿਹਾ ਕਿ ਘੱਟ ਪੜ੍ਹੇ ਲਿਖੇ ਆਈਏਐਸ ਜਾਂ ਆਈਪੀਐਸ ਅਫ਼ਸਰਾਂ ’ਤੇ ਰਾਜ ਕਰਨ, ਇਹ ਸੰਤੁਲਤ ਨਹÄ ਹੈ, ਲਿਹਾਜਾ ਰਾਜਨੀਤੀ ਵਿਚ ਵੀ ਪੜ੍ਹੇ ਲਿਖੇ ਵਿਅਕਤੀਆਂ ਨੂੰ ਆਉਣਾ ਚਾਹੀਦਾ ਹੈ। ਉਪਰੋਕਤ ਤੋਂ ਇਲਾਵਾ ਫ਼ਤਹਿਗੜ੍ਹ ਸਾਹਿਬ ਤੋਂ ਹਰਨੇਕ ਸਿੰਘ ਦਿਵਾਨਾ, ਨਿਰਮਲਜੀਤ ਸਿੰਘ ਦਿਵਾਨਾ ਕਾਂਗਰਸ ਪਾਰਟੀ ਦੇ ਲੀਗਲ ਸੈਲ ਦੇ ਜਨਰਲ ਸਕੱਤਰ, ਮੋਹਾਲੀ ਤੋਂ ਬ੍ਰਾਹਮਣ ਸਭਾ ਦੇ ਕੌਮੀ ਸਕੱਤਰ ਚੇਤਨ ਮੋਹਨ ਜੋਸੀ, ਹਾਈਕੋਰਟ ਜਸਟਿਸ ਅਮਰ ਨਾਥ (ਰਿਟਾ.) ਇਸ ਤੋਂ ਇਲਾਵਾ ਭਗਵੰਤ ਸਿੰਘ ਘੂਕ ਸਾਬਕਾ ਚੇਅਰਮੈਨ ਕਾਰਪੋਰੇਟ ਸੁਸਾਇਟੀ ਬੱਸੀ ਪਠਾਣਾ, ਬੇਅੰਤ ਸਿੰਘ ਚੇੜੀ ਸਾਬਕਾ ਬਲਾਕ ਸੰਮਤੀ ਮੈਂਬਰ ਖੁਮਾਣੋ, ਦਿਲਬਾਗ ਸਿੰਘ ਸਾਬਕਾ ਸਰਪੰਚ ਪਿੰਡ ਚੇੜੀ, ਦਰਸ਼ਨ ਸਿੰਘ ਜਨਰਲ ਸਕੱਤਰ ਡੀਸੀਸੀ ਆਦਿ ਨੇ ਵੀ ‘ਆਪ’ ਜੁਆਇਨ ਕੀਤੀ।