ਉੁਤਰਾਖੰਡ: ਸੁਰੰਗ ’ਚੋਂ ਬਾਹਰ ਕੱਢੇ ਮਜ਼ਦੂਰ ਨੇ ਸੁਣਾਈ ਆਪਬੀਤੀ
ਦਸਿਆ ਸੁਰੰਗ ’ਚ ਗਰਦਨ ਤਕ ਭਰ ਗਿਆ ਸੀ ਮਲਬਾ
ਚਮੋਲੀ, 8 ਫ਼ਰਵਰੀ: ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਜੋਸ਼ੀਮਠ ਨੇੜੇ ਗਲੇਸ਼ੀਅਰ ਦੇ ਇਕ ਹਿੱਸੇ ਦੇ ਟੁੱਟਣ ਕਾਰਨ ਆਏ ਅਚਾਨਕ ਆਏ ਹੜ੍ਹਾਂ ਤੋਂ ਬਾਅਦ ਲਗਭਗ 125 ਮਜ਼ਦੂਰ ਲਾਪਤਾ ਹਨ ਜਦਕਿ 15 ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਗਲੇਸ਼ੀਅਰ ਫਟਣ ਤੋਂ ਬਾਅਦ, ਸੁਰੰਗ ਵਿਚੋਂ ਬਾਹਰ ਕੱਢੇ ਗਏ ਇਕ ਮਜ਼ਦੂਰ ਨੇ ‘ਆਪਬਤੀ’ ਦੱਸੀ, ਜਿਸ ਦੀ ਵੀਡੀਉ ਉਤਰਾਖੰਡ ਪੁਲਿਸ ਨੇ ਟਵਿੱਟਰ ’ਤੇ ਸਾਂਝੀ ਕੀਤੀ ਹੈ।
ਚਮੋਲੀ ਵਿਚ ਗਲੇਸ਼ੀਅਰ ਫਟਣ ਬਾਅਦ ਨਦੀਆਂ ਵਿਚ ਆਏ ਹੜ੍ਹਾਂ ਤੋਂ ਬਾਅਦ ਆਈਟੀਬੀਪੀ ਨੂੰ ਰਾਹਤ ਅਤੇ ਬਚਾਅ ਕਾਰਜ ਵਿਚ ਤਾਇਨਾਤ ਕੀਤਾ ਗਿਆ ਹੈ। ਆਈਟੀਬੀਪੀ ਦੇ ਜਵਾਨ ਤੰਗ ਸੁਰੰਗਾਂ ਵਿਚ ਫਸੇ ਲੋਕਾਂ ਨੂੰ ਬਾਹਰ ਕੱਢਣ ਵਿਚ ਰੁੱਝੇ ਹੋਏ ਹਨ। 
ਸੁਰੰਗ ਦੇ ਬਾਹਰ ਜਾਣ ਤੋਂ ਬਾਅਦ, ਇਕ ਮਜ਼ਦੂਰ ਨੇ ਦਸਿਆ ਕਿ ਸੁਰੰਗ ਵਿਚ ਮਲਬਾ ਗਰਦਨ ਤਕ ਭਰ ਗਿਆ ਸੀ। ਬਚਾਏ ਗਏ ਵਿਅਕਤੀ ਨੇ ਕਿਹਾ ਕਿ ਸੁਰੰਗ ਦੇ ਅੰਦਰ ਦਾ ਮਲਬਾ ਸਾਡੀ ਗਰਦਨ ਤਕ ਭਰ ਗਿਆ ਸੀ, ਮੈਂ ਖ਼ੁਦ ਸਰੀਆ ਫੜ ਕੇ ਬਾਹਰ ਆਇਆ ਹਾਂ। ਜਦੋਂ ਉਨ੍ਹਾਂ ਨੂੰ ਪੁਛਿਆ ਗਿਆ ਕਿ ਕੀ ਸੁਰੰਗ ਵਿਚ ਕੋਈ ਘਬਰਾਹਟ ਤਾਂ ਨਹੀਂ ਹੋਈ, ਤਾਂ ਉਨ੍ਹਾਂ ਨੇ ਨਾ ਵਿਚ ਜਵਾਬ ਦਿਤਾ। (ਏਜੰਸੀ)
-----
                    
                