
ਉਤਾਰਖੰਡ ਗਲੇਸ਼ੀਅਰ ਤਬਾਹੀ: ਬਚਾਅ ਕਾਰਜਾਂ ’ਚ ਤੇਜ਼ੀ, ਮਰਨ ਵਾਲਿਆਂ ਦੀ ਗਿਣਤੀ 18 ਹੋਈ
ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਦੇ 34 ਲੋਕ ਲਾਪਤਾ
ਦੇਹਰਾਦੂਨ, 8 ਫ਼ਰਵਰੀ : ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੀ ਰਿਸ਼ੀਗੰਡਾ ਘਾਟੀ ਵਿਚ ਐਤਵਾਰ ਨੂੰ ਅਚਾਨਕ ਆਏ ਭਿਆਨਕ ਹੜ੍ਹ ਵਿਚ ਬਚਾਅ ਅਤੇ ਰਾਹਤ ਕਾਰਜਾਂ ਵਿਚ ਸੋਮਵਾਰ ਨੂੰ ਤੇਜ਼ੀ ਆਈ, ਜਦਕਿ ਆਫ਼ਤ ਵਿਚ ਮਰਨ ਵਾਲਿਆਂ ਦੀ ਗਿਣਤੀ 18 ’ਤੇ ਪਹੁੰਚ ਗਈ ਹੈ ਅਤੇ 202 ਹੋਰ ਲਾਪਤਾ ਹਨ। ਰਿਸ਼ੀਗੰਡਾ ਘਾਟੀ ਦੇ ਰੈਂਣੀ ਖੇਤਰ ਵਿਚ ਹਿਮਖੰਡ ਟੁੱਟਣ ਨਾਲ ਰਿਸ਼ੀਗੰਗਾ ਅਤੇ ਧੌਲੀਗੰਡਾ ਨਦੀਆਂ ਵਿਚ ਅਚਾਨਕ ਹੜ੍ਹ ਨਾਲ ਨੁਕਸਾਨੇ 13.2 ਮੈਗਾਵਾਟ ਰਿਸ਼ੀਗੰਡਾ ਅਤੇ 480 ਮੈਗਾਵਾਟ ਦੇ ਨਿਰਮਾਣ ਅਧੀਨ ਤਪੋਵਨ ਵਿਸ਼ਣੂਗਾਰਡ ਪਣ ਬਿਜਲੀ ਪ੍ਰਾਜੈਕਟ ਵਿਚ ਲਾਪਤਾ ਲੋਕਾਂ ਦੀ ਤਲਾਸ਼ ਲਈ ਫ਼ੌਜ, ਭਾਰਤ ਤਿੱਬਤ ਸੀਮਾ ਪਲਿਸ, ਰਾਸ਼ਟਰੀ ਆਫ਼ਤ ਬਲ ਦੇ ਜਵਾਨਾਂ ਦੇ ਬਚਾਅ ਅਤੇ ਰਾਹਤ ਅਭਿਆਨ ਵਿਚ ਜੁਟ ਜਾਣ ਨਾਲ ਉਸ ਵਿਚ ਤੇਜ਼ੀ ਆਈ ਹੈ। ਅਧਿਕਾਰੀਆਂ ਨੇ ਦਸਿਆ ਕਿ ਲਾਪਤਾ ਲੋਕਾਂ ਵਿਚ ਪਣ ਬਿਜਲੀ ਪ੍ਰਾਜੈਕਟ ਵਿਚ ਕੰਮ ਕਰਦੇ ਲੋਕਾਂ ਤੋਂ ਇਲਾਵਾ ਨੇੜਲੇ ਪਿੰਡਾਂ ਦੇ ਸਥਾਨਕ ਲੋਕ ਵੀ ਸ਼ਾਮਲ ਹਨ ਜਿਨ੍ਹਾਂ ਦੇ ਘਰ ਹੜ੍ਹ ਦੇ ਪਾਣੀ ਵਿਚ ਰੁੜ੍ਹ ਗਏ।
ਇਸੇ ਤਰ੍ਹਾਂ ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿਚ ਐਤਵਾਰ ਨੂੰ ਆਈ ਆਫ਼ਤ ਵਿਚ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਦੀ ਨਿਘਾਸਨ ਤਹਿਸੀਲ ਦੇ ਰਹਿਣ ਵਾਲੇ ਕਰੀਬ 34 ਲੋਕ ਲਾਪਤਾ ਹਨ। ਸੂਤਰਾਂ ਅਨੁਸਾਰ ਇਹ ਸਾਰੇ ਲੋਕ ਉਤਰਾਖੰਡ ਦੇ ਤਪੋਵਨ ਵਿਖੇ ਪਣਬਿਜਲੀ ਪ੍ਰਾਜੈਕਟ ਵਿਚ ਕੰਮ ਕਰ ਰਹੇ ਸਨ। (ਪੀਟੀਆਈ)
ਉਨ੍ਹਾਂ ਦੇ ਲਾਪਤਾ ਹੋਣ ਦੀ ਖ਼ਬਰ ਉਸ ਦੇ ਪਰਵਾਰ ਨੂੰ ਮਿਲੀ ਜਦੋਂ ਕੁਝ ਕਰਮਚਾਰੀਆਂ ਨੇ ਇਸ ਆਫ਼ਤ ਤੋਂ ਬਚਾਅ ਗਏ ਕੁਝ ਮਜ਼ਦੂਰਾਂ ਨੇ ਉਨ੍ਹਾਂ ਨੂੰ ਫ਼ੋਨ ਕਰ ਕੇ ਇਸ ਬਾਰੇ ਜਾਣਕਾਰੀ ਦਿਤੀ। (ਏਜੰਸੀ)