
ਸੌਦਾ ਸਾਧ ਦੀ ਪੈਰੋਲ ਨੂੰ ਲੈ ਕੇ ਇਤਰਾਜ਼ ਬਾਰੇ ਜਾਖੜ ਨੇ ਸ਼ੋ੍ਰਮਣੀ ਕਮੇਟੀ ਨੂੰ ਕੀਤਾ ਸਵਾਲ
ਚੰਡੀਗੜ੍ਹ, 8 ਫ਼ਰਵਰੀ (ਭੁੱਲਰ) : ਸੌਦਾ ਸਾਧ ਨੂੰ ਸੁਨਾਰੀਆ ਜੇਲ ਵਿਚੋਂ ਬਾਹਰ ਲਿਆਉਣ ਸਬੰਧੀ ਪੈਰੋਲ ਦੇਣ ਦੇ ਹਰਿਆਣਾ ਸਰਕਾਰ ਦੇ ਫ਼ੈਸਲੇ ਉਪਰ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਪ੍ਰਤੀਕਰਮ ਦਿਤਾ ਹੈ | ਉਨ੍ਹਾਂ ਐਸ.ਜੀ.ਪੀ.ਸੀ. ਵਲੋਂ ਚੋਣਾਂ ਦੇ 13 ਦਿਨ ਪਹਿਲਾਂ ਸੌਦਾ ਸਾਧ ਨੂੰ ਪੈਰੋਲ ਮਿਲਣ 'ਤੇ ਉਠਾਏ ਗਏ ਸਵਾਲ 'ਤੇ ਪਲਟਵਾਰ ਕਰਦਿਆਂ ਕਿਹਾ ਕਿ ਹੁਣ ਕਮੇਟੀ ਸਵਾਲ ਉਠਾ ਰਹੀ ਹੈ ਪਰ ਜਦ ਪੰਜਾਬ ਵਿਚ 2012 ਵਿਚ ਬਾਦਲ ਸਰਕਾਰ ਸੀ, ਉਦੋਂ ਸੌਦਾ ਸਾਧ ਦੇ ਕੇਸ ਨੂੰ ਲੈ ਕੇ ਕਿਉਂ ਨਹੀਂ ਬੋਲੀ?
ਜਾਖੜ ਨੇ ਟਵੀਟ ਕਰ ਕੇ ਪ੍ਰਤੀਕਰਮ ਵਿਚ ਲਿਖਿਆ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਵਰਗਾ ਪਹਿਰਾਵਾ ਪਾ ਕੇ 2012 ਵਿਚ ਸੌਦਾ ਸਾਧ ਨੇ ਸਵਾਂਗ ਰਚਿਆ ਸੀ ਅਤੇ ਉਸ ਸਮੇਂ ਵੀ ਚੋੋਣਾਂ ਤੋਂ ਤਿੰਨ ਦਿਨ ਪਹਿਲਾਂ ਉਸ ਸਮੇਂ ਦੀ ਬਾਦਲ ਸਰਕਾਰ ਨੇ ਇਸ ਮਾਮਲੇ ਵਿਚ ਦਰਜ ਕੇਸ ਨੂੰ ਰੱਦ ਕਰਨ ਲਈ ਅਦਾਲਤ ਵਿਚ ਰੀਪੋਰਟ ਪੇਸ਼ ਕਰ ਕੇ ਸੌਦਾ ਸਾਧ ਨੂੰ ਕਾਨੂੰਨ ਤੋਂ ਬਚਾਇਆ ਸੀ ਤਾਂ ਸ਼ੋ੍ਰਮਣੀ ਕਮੇਟੀ ਉਸ ਵੇਲੇ ਪੰਥਕ ਸਰਕਾਰ ਵਿਰੁਧ ਕਿਉਂ ਖਾਮੋਸ਼ ਰਹੀ?