ਸੰਯੁਕਤ ਸਮਾਜ ਮੋਰਚੇ ਨੇ ਇਕਰਾਰਨਾਮੇ ਦੇ ਨਾਂ ਹੇਠ ਜਾਰੀ ਕੀਤਾ ਅਪਣਾ ਚੋਣ ਮੈਨੀਫ਼ੈਸਟੋ
Published : Feb 9, 2022, 8:00 am IST
Updated : Feb 9, 2022, 8:00 am IST
SHARE ARTICLE
image
image

ਸੰਯੁਕਤ ਸਮਾਜ ਮੋਰਚੇ ਨੇ ਇਕਰਾਰਨਾਮੇ ਦੇ ਨਾਂ ਹੇਠ ਜਾਰੀ ਕੀਤਾ ਅਪਣਾ ਚੋਣ ਮੈਨੀਫ਼ੈਸਟੋ


ਸੱਤਾ 'ਚ ਆਏ ਤਾਂ ਪਿਛਲੀਆਂ ਸਰਕਾਰਾਂ ਵਲੋਂ ਕੀਤੀ ਲੁੱਟ ਦੀ ਜਾਂਚ ਕਰਵਾ ਕੇ ਮੁਕੱਦਮੇ ਦਰਜ ਕਰਾਂਗੇ : ਰਾਜੇਵਾਲ

ਚੰਡੀਗੜ੍ਹ, 8 ਫ਼ਰਵਰੀ (ਭੁੱਲਰ) : ਦਿੱਲੀ ਚਲੇ ਲੰਮੇ ਇਤਿਹਾਸਕ ਕਿਸਾਨ ਮੋਰਚੇ ਵਿਚੋਂ ਨਿਕਲੀ ਨਵੀਂ ਪਾਰਟੀ ਸੰਯੁਕਤ ਸਮਾਜ ਮੋਰਚੇ ਨੇ ਵੀ ਅੱਜ ਇਕਰਾਰਨਾਮੇ ਦੇ ਨਾਂ ਹੇਠ ਅਪਣਾ 25 ਨੁਕਾਤੀ ਚੋਣ ਮੈਨੀਫ਼ੈਸਟੋ ਜਾਰੀ ਕਰ ਦਿਤਾ ਹੈ | ਇਹ ਮੈਨੀਫ਼ੈਸਟੋ ਅੱਜ ਇਥੇ ਮੋਰਚੇ ਦੇ ਚਿਹਰੇ ਤੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ, ਕਿਸਾਨ ਆਗੂ ਰੁਲਦੂ ਸਿੰਘ ਮਾਨਸਾ, ਬੋਘ ਸਿੰਘ,  ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵੀ.ਸੀ. ਐਸ.ਐਸ. ਬੋਪਾਰਾਏ ਤੇ ਪ੍ਰੋ. ਮਨਜੀਤ ਸਿੰਘ ਦੀ ਮੌਜੂਦਗੀ ਵਿਚ ਜਾਰੀ ਕੀਤਾ ਗਿਆ |
ਇਸ ਵਿਚ ਸ਼ਾਮਲ 25 ਨੁਕਾਤੀ ਵਾਅਦਿਆਂ ਵਿਚ ਖੇਤੀ ਨੂੰ  ਸੱਭ ਤੋਂ ਉਪਰ ਰਖਿਆ ਗਿਆ ਹੈ | ਉਸ ਤੋਂ ਬਾਅਦ ਮਾਲ ਮਹਿਕਮੇ ਵਿਚ ਵੱਡੇ ਸੁਧਾਰਾਂ, ਉਦਯੋਗਿਕ ਵਿਕਾਸ, ਰੁਜ਼ਗਾਰ, ਸਿਖਿਆ ਸੁਧਾਰ, ਪੁਲਿਸ ਨੂੰ  ਜਵਾਬਦੇਹ ਬਣਾਉਣ, ਸਿਹਤ ਸਹੂਲਤਾਂ ਨੂੰ  ਆਮ ਤੇ ਗ਼ਰੀਬ ਵਰਗ ਦੀ ਪਹੁੰਚ ਵਿਚ ਲਿਆਉਣ, ਵਿਧਾਨ ਸਭਾ ਸੈਸ਼ਨਾਂ ਦੀ ਗਿਣਤੀ ਵਧਾਉਣ, ਭਿ੍ਸ਼ਟਾਚਾਰ ਨੂੰ  ਖ਼ਤਮ ਕਰਨ, ਸੰਘੀ ਢਾਂਚੇ ਦੀ ਮਜ਼ਬੂਤੀ, ਪੰਜਾਬ ਨੂੰ  ਵਿਸ਼ੇਸ਼ ਦਰਜਾ ਦਿਵਾਉਣ, ਬਿਜਲੀ ਸਸਤੀ ਤੇ ਨਿਰਵਿਘਨ ਦੇਣ, ਦਰਿਆਈ ਪਾਣੀਆਂ ਦੀ ਵੰਡ ਰਿਪੇਰੀਅਨ ਕਾਨੂੰਨ ਤਹਿਤ ਕਰਵਾਉਣ, ਕਰਜ਼ਾ ਮੁਕਤੀ ਲਈ ਵਿਸ਼ੇਸ਼ ਫ਼ੰਡ ਬਣਾਉਣ, ਨਵੀਂ ਟਰਾਂਸਪੋਰਟ ਨੀਤੀ ਬਣਾਉਣ, ਮਿਆਰੀ, ਕਲਾ ਤੇ ਸਾਹਿਤ ਸਰਗਰਮੀਆਂ ਨੂੰ  ਉਤਸ਼ਾਹਤ ਕਰਨ, ਆਮ ਲੋਕਾਂ ਲਈ ਇਨਸਾਫ਼ ਯਕੀਨੀ ਬਣਾਉਣ, ਘੱਟ ਗਿਣਤੀਆਂ ਦੀ ਸੁਰੱਖਿਆ, ਵਾਤਾਵਰਣ ਸਵੱਛਤਾ ਯਕੀਨੀ ਕਰਨ ਤੇ ਐਨ.ਆਰ.ਆਈਜ਼ ਦੇ ਮਸਲੇ ਹੱਲ ਕਰਨ ਦੇ ਵਾਅਦੇ ਸ਼ਾਮਲ ਹਨ |
ਇਸ ਮੌਕੇ ਰਾਜੇਵਾਲ ਨੇ ਇਹ ਵੀ ਐਲਾਨ ਵੀ ਕੀਤਾ ਕਿ ਜੇਕਰ ਮੋਰਚੇ ਦੀ ਸਰਕਾਰ ਬਣਦੀ ਹੈ ਤਾਂ ਪਿਛਲੀਆਂ ਸਰਕਾਰਾਂ ਵਲੋਂ ਖ਼ਜ਼ਾਨੇ ਦੀ ਕੀਤੀ ਲੁੱਟ ਦੀ ਪੂਰੀ ਜਾਂਚ ਕਰਵਾ ਕੇ ਮੁਕੱਦਮੇ
ਦਰਜ ਕੀਤੇ ਜਾਣਗੇ | ਇਸ ਮੌਕੇ ਮੌਜੂਦਾ ਸਾਬਕਾ ਆਈ.ਏ.ਐਸ. ਐਸ.ਐਸ. ਬੋਪਾਰਾਏ ਨੇ ਕੇਜਰੀਵਾਲ ਵਲੋਂ ਪੰਜਾਬ ਵਿਚ ਕੀਤੇ ਜਾ ਰਹੇ ਐਲਾਨਾਂ 'ਤੇ ਨਿਸ਼ਾਨੇ ਸਾਧੇ | ਉਨ੍ਹਾਂ ਕਿਹਾ ਕਿ ਕੇਜਰੀਵਾਲ ਦੋ ਮੂੰਹਾ ਸੱਪ ਹੈ | ਇਹ ਦਿੱਲੀ ਵਿਚ ਨੀਤੀਆਂ ਨੂੰ  ਲੈ ਕੇ ਕੁੱਝ ਹੋਰ ਬੋਲਦਾ ਹੈ ਅਤੇ ਪੰਜਾਬ ਵਿਚ ਆ ਕੇ ਕੁੱਝ ਹੋਰ | ਦੋਹਰੇ ਮਾਪਦੰਡਾਂ ਕਾਰਨ ਇਹ  ਵਿਸ਼ਵਾਸਯੋਗ ਨਹੀਂ | ਉਨ੍ਹਾਂ ਕਿਹਾ ਕਿ ਦਿੱਲੀ ਹੋਰ ਰਾਜਾਂ ਨੂੰ  ਪਾਣੀ ਦੀ ਰਾਇਲਟੀ ਦੇ ਸਕਦੀ ਹੈ ਤਾਂ ਪੰਜਾਬ ਨੂੰ  ਕਿਉਂ ਨਹੀਂ?

 

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement