Jalandhar News: ਆਪਣੇ ਵਿਆਹ ਦਾ ਕਾਰਡ ਦੇਣ ਆਏ ਨੌਜਵਾਨ ਨੇ ਵਿਆਹੁਤਾ ਨਾਲ ਕੀਤਾ ਬਲਾਤਕਾਰ

By : GAGANDEEP

Published : Feb 9, 2024, 3:40 pm IST
Updated : Feb 9, 2024, 4:11 pm IST
SHARE ARTICLE
The young man raped the married woman in Jalandhar News in punjabi
The young man raped the married woman in Jalandhar News in punjabi

Jalandhar News: ਪੇਸ਼ੇ ਵਜੋਂ ਟਰੈਵਲ ਏਜੰਟ ਹੈ ਮੁਲਜ਼ਮ ਗੁਰਸਿਮਰਨ ਸਿੰਘ ਖਹਿਰਾ

The young man raped the married woman in Jalandhar News in punjabi : ਜਲੰਧਰ 'ਚ ਇਕ ਟਰੈਵਲ ਏਜੰਟ ਨੇ ਬੰਦੂਕ ਦੀ ਨੋਕ 'ਤੇ ਔਰਤ ਨਾਲ ਉਸ ਦੇ ਹੀ ਘਰ 'ਚ ਬਲਾਤਕਾਰ ਕੀਤਾ। ਮੁਲਜ਼ਮ ਨਾਭਾ ਤੋਂ ਆਇਆ ਸੀ। ਆਪਣੀ ਪੁਰਾਣੀ ਜਾਣ-ਪਛਾਣ ਦਾ ਫਾਇਦਾ ਉਠਾ ਕੇ ਉਹ ਔਰਤ ਦੇ ਘਰ ਵੜ ਗਿਆ। ਵਿਆਹੁਤਾ ਔਰਤ ਨੇ ਇਸ ਦੀ ਸ਼ਿਕਾਇਤ ਪੁਲਿਸ ਕਮਿਸ਼ਨਰ ਨੂੰ ਕੀਤੀ। ਜਿਸ ਤੋਂ ਬਾਅਦ ਮਹਿਲਾ ਥਾਣੇ ਦੇ ਜਾਂਚ ਅਧਿਕਾਰੀ ਨੇ ਵਿਆਹੁਤਾ ਦੇ ਬਿਆਨ ਦਰਜ ਕੀਤੇ ਹਨ।

ਇਹ ਵੀ ਪੜ੍ਹੋ: Abohar cylinder burst News: ਘਰ 'ਚ ਚਾਹ ਬਣਾਉਂਦੇ ਫਟਿਆ ਸਿਲੰਡਰ, 70 ਸਾਲਾ ਬਜ਼ੁਰਗ ਔਰਤ ਬੁਰੀ ਤਰ੍ਹਾਂ ਝੁਲਸੀ  

ਜਿਸ ਤੋਂ ਬਾਅਦ ਦੋਸ਼ੀ ਟਰੈਵਲ ਏਜੰਟ ਗੁਰਸਿਮਰਨ ਸਿੰਘ ਖਹਿਰਾ ਵਾਸੀ ਰਾਜਗੜ੍ਹ, ਨਾਭਾ (ਪਟਿਆਲਾ) ਦੇ ਖਿਲਾਫ ਥਾਣਾ ਮਾਹਲਾ ਵਿਖੇ ਧਾਰਾ 376, 354 ਅਤੇ 511 ਆਈ.ਪੀ.ਸੀ. ਦੇ ਤਹਿਤ ਮਾਮਲਾ ਦਰਜ ਕੀਤਾ ਗਿਆ। ਪੀੜਤ ਔਰਤ ਨੇ ਪੁਲਿਸ ਨੂੰ ਦੱਸਿਆ ਕਿ ਉਹ ਵਿਆਹੀ ਹੋਈ ਸੀ ਪਰ ਉਸ ਦਾ ਪਤੀ ਨਾਲ ਝਗੜਾ ਚੱਲ ਰਿਹਾ ਸੀ। ਕਿਸੇ ਜਾਣਕਾਰ ਦੇ ਜ਼ਰੀਏ ਉਹ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਗੁਰਸਿਮਰਨ ਸਿੰਘ ਖਹਿਰਾ ਨੂੰ ਮਿਲੀ। ਜਿਸ ਤੋਂ ਬਾਅਦ ਦੋਵੇਂ ਚੰਗੇ ਦੋਸਤ ਬਣ ਗਏ ਅਤੇ ਉਹ ਅਕਸਰ ਇੱਕ ਦੂਜੇ ਨੂੰ ਮਿਲਦੇ ਰਹਿੰਦੇ ਸਨ।

ਇਹ ਵੀ ਪੜ੍ਹੋ: Elon Musk News:'ਐਕਸ' ਦੇ ਮਾਲਕ ਨੇ ਕੀਤਾ ਵੱਡਾ ਐਲਾਨ, "ਚੀਜ਼ਾਂ ਬਦਲਣ ਜਾ ਰਹੀਆਂ ਹਨ

ਪੀੜਤ ਔਰਤ ਨੇ ਦੋਸ਼ ਲਾਇਆ ਹੈ ਕਿ ਗੁਰਸਿਮਰਨ ਸਿੰਘ ਨਾਲ ਹੋਈ ਗੱਲਬਾਤ ਦੌਰਾਨ ਉਸ ਨੂੰ ਪਤਾ ਲੱਗਾ ਕਿ ਉਸ ਦੇ ਕਿਸੇ ਹੋਰ ਲੜਕੀ ਨਾਲ ਸਬੰਧ ਹਨ। ਉਹ ਉਸ ਨੂੰ ਵਿਆਹ ਦਾ ਕਾਰਡ ਦੇਣ ਲਈ ਉਸ ਦੇ ਫਲੈਟ 'ਤੇ ਆਇਆ ਸੀ। ਫਲੈਟ ਵਿੱਚ ਪੀੜਤ ਦੀ ਢਾਈ ਸਾਲ ਦੀ ਬੇਟੀ ਅਤੇ ਨੌਕਰਾਣੀ ਵੀ ਮੌਜੂਦ ਸੀ। ਇਸ ਦੌਰਾਨ ਮੁਲਜ਼ਮ ਨੇ ਪੀੜਤਾ ਨੂੰ ਕਿਹਾ ਕਿ ਉਹ ਉਸ ਨਾਲ ਇਕੱਲੇ ਗੱਲ ਕਰਨਾ ਚਾਹੁੰਦਾ ਹੈ। ਜਿਸ ਤੋਂ ਬਾਅਦ ਔਰਤ ਨੂੰ ਸਟੱਡੀ ਰੂਮ 'ਚ ਲੈ ਗਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਪੀੜਤ ਔਰਤ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਉਹ ਦੋਵੇਂ ਸਟੱਡੀ ਰੂਮ 'ਚ ਸਨ ਤਾਂ ਦੋਸ਼ੀ ਨੇ ਉਸ ਨਾਲ ਗੱਲ ਕਰਦੇ ਹੋਏ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿਤਾ। ਜਦੋਂ ਪੀੜਤਾ ਨੇ ਵਿਰੋਧ ਕੀਤਾ ਤਾਂ ਦੋਸ਼ੀ ਨੇ ਉਸ ਨੂੰ ਡਰਾਉਣ ਲਈ ਆਪਣਾ ਲਾਇਸੰਸੀ ਹਥਿਆਰ ਕੱਢ ਲਿਆ। ਜਿਸ ਤੋਂ ਬਾਅਦ ਦੋਸ਼ੀ ਨੇ ਬੰਦੂਕ ਦੀ ਨੋਕ 'ਤੇ ਪੀੜਤਾ ਨਾਲ ਬਲਾਤਕਾਰ ਕੀਤਾ।

ਪੀੜਤ ਔਰਤ ਨੇ ਦੱਸਿਆ ਕਿ ਉਹ ਕਿਸੇ ਤਰ੍ਹਾਂ ਮੁਲਜ਼ਮ ਨੂੰ ਫਲੈਟ ਤੋਂ ਬਾਹਰ ਲੈ ਗਈ ਪਰ ਜਾਂਦੇ ਸਮੇਂ ਦੋਸ਼ੀ ਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਉਹ ਇਹ ਗੱਲ ਕਿਸੇ ਨੂੰ ਨਾ ਦੱਸੇ, ਫਿਰ ਆ ਜਾਵੇਗਾ। ਜਿਸ ਤੋਂ ਬਾਅਦ ਪੀੜਤਾ ਨੇ ਪੁਲਿਸ ਨੂੰ ਮਾਮਲੇ ਦੀ ਸ਼ਿਕਾਇਤ ਕੀਤੀ।

(For more Punjabi news apart from The young man raped the married woman in Jalandhar News in punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement