ਹਰਵਿੰਦਰ ਸਿੰਘ ਨੇ ਸੁਣਾਈ ਅਮਰੀਕਾ ’ਚੋਂ ਕਢਣ ਤੇ ਦੁਰਵਿਵਹਾਰ ਦੀ ਪੂਰੀ ਕਹਾਣੀ
Published : Feb 9, 2025, 4:16 pm IST
Updated : Feb 9, 2025, 4:16 pm IST
SHARE ARTICLE
ਅਮਰੀਕਾ ਤੋਂ ਡੀਪੋਰਟ ਹਰਵਿੰਦਰ ਸਿੰਘ
ਅਮਰੀਕਾ ਤੋਂ ਡੀਪੋਰਟ ਹਰਵਿੰਦਰ ਸਿੰਘ

ਅਮਰੀਕਾ ਤੋਂ ਵਾਪਿਸ ਭੇਜੇ ਪੰਜਾਬੀ ਦਾ ਕੈਮਰੇ ਸਾਹਮਣੇ ਟੁੱਟਿਆ ਸਬਰ, ਫੁੱਟ-ਫੁੱਟ ਰੋਇਆ

ਚੰਡੀਗੜ੍ਹ: ਅਮਰੀਕੀ ਸਰਕਾਰ ਵਲੋਂ ਦੇਸ਼ ਨਿਕਾਲਾ ਦਿਤੇ ਗਏ 104 ਭਾਰਤੀ ਨਾਗਰਿਕਾਂ ਨੂੰ ਭਾਰਤ ਵਾਪਸ ਭੇਜ ਦਿਤਾ ਗਿਆ ਸੀ, ਪਰ ਭਾਰਤੀ ਨਾਗਰਿਕਾਂ ਨੂੰ ਅਮਰੀਕਾ ਤੋਂ ਭਾਰਤ ਕਿਵੇਂ ਲਿਆਂਦਾ ਗਿਆ, ਹਰਵਿੰਦਰ ਸਿੰਘ ਨੇ ਦਸਿਆ ਕਿ ਕਿਵੇਂ 2 ਤਰੀਕ ਨੂੰ 104 ਭਾਰਤੀ ਨਾਗਰਿਕਾਂ ਨੂੰ ਉਨ੍ਹਾਂ ਦੇ ਕਮਰਿਆਂ ’ਚੋਂ ਬਾਹਰ ਕਢਿਆ ਗਿਆ ਤੇ ਉਨ੍ਹਾਂ ਦੇ ਹੱਥਾਂ ’ਚ ਹੱਥਕੜੀਆਂ ਲਗਾਈਆਂ ਤੇ ਪੈਰਾਂ ਨੂੰ ਜੰਜ਼ੀਰਾਂ ਨਾਲ ਬੰਨ੍ਹ ਦਿਤਾ ਗਿਆ।

ਡੋਨਾਲਡ ਟਰੰਪ ਨੇ ਅਮਰੀਕਾ ਦੇ ਰਾਸ਼ਟਰਪਤੀ ਬਣਦੇ ਹੀ 205 ਭਾਰਤੀ ਨਾਗਰਿਕਾਂ ਦੀ ਇਕ ਸੂਚੀ ਤਿਆਰ ਕੀਤੀ ਤੇ ਉਨ੍ਹਾਂ ਨੂੰ ਦੇਸ਼ ਨਿਕਾਲਾ ਦੇਣ ਦਾ ਫ਼ੈਸਲਾ ਕੀਤਾ ਅਤੇ 104 ਭਾਰਤੀ ਨਾਗਰਿਕਾਂ ਨੂੰ ਉਨ੍ਹਾਂ ਨੇ ਜਹਾਜ਼ ਵਿਚ ਭਾਰਤ ਵਾਪਸ ਭੇਜ ਦਿਤਾ, ਜਿਨ੍ਹਾਂ ਦੇ ਹੱਥਾਂ ਅਤੇ ਪੈਰਾਂ ਵਿਚ ਜੰਜ਼ੀਰਾਂ ਪਾਈਆਂ ਹੋਈਆਂ ਸਨ। ਇਹ ਸਾਰੇ 104 ਭਾਰਤੀ ਨਾਗਰਿਕ ਬੁੱਧਵਾਰ ਨੂੰ ਇਕ ਅਮਰੀਕੀ ਜਹਾਜ਼ ਰਾਹੀਂ ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ ’ਤੇ ਪਹੁੰਚੇ ਸਨ। ਜਿਨ੍ਹਾਂ ਵਿਚ 30 ਲੋਕ ਪੰਜਾਬ ਦੇ ਸਨ ਤੇ ਇਨ੍ਹਾਂ ਵਿਚ ਇਕ ਟਾਂਡਾ ਦਾ ਨੌਜਵਾਨ ਹਰਵਿੰਦਰ ਸਿੰਘ ਵੀ ਸੀ।

ਇਨ੍ਹਾਂ ਨੂੰ ਭਾਰਤ ਪਹੁੰਚਣ ਤੋਂ ਬਾਅਦ ਵੀ ਦੇਸ਼ ਦੀਆਂ ਕੇਂਦਰੀ ਏਜੰਸੀਆਂ ਦੁਆਰਾ ਪੁੱਛਗਿੱਛ ਦਾ ਸਾਹਮਣਾ ਕਰਨਾ ਪਿਆ। ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੁਆਰਾ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਲਿਜਾਇਆ ਗਿਆ। ਹਰਵਿੰਦਰ ਸਿੰਘ ਨੇ ਆਪਣੀ ਆਪ ਬੀਤੀ ਸੁਣਾਉਂਦਿਆਂ ਦਸਿਆ ਕਿ ਕਿਵੇਂ ਇਨ੍ਹਾਂ ਸਾਰੇ ਭਾਰਤੀ ਨਾਗਰਿਕਾਂ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹੁਕਮਾਂ ’ਤੇ ਅਮਰੀਕੀ ਸਰਕਾਰ ਦੁਆਰਾ ਦੇਸ਼ ਨਿਕਾਲਾ ਦੇ ਕੇ ਭਾਰਤ ਭੇਜਿਆ ਗਿਆ ਸੀ ਅਤੇ ਦਸਿਆ ਕਿ ਉਨ੍ਹਾਂ ਨੂੰ ਕਿਵੇਂ ਮੁਸੀਬਤ ਦਾ ਸਾਹਮਣਾ ਕਰਨਾ ਪਿਆ ਸੀ।
ਹਰਵਿੰਦਰ ਸਿੰਘ ਸਿੰਘ ਨੇ ਰੋਜ਼ਾਨਾ ਸਪੋਕਸਮੈਨ ਦੇ ਦਫ਼ਤਰ ’ਚ ਇਕ ਇੰਟਰਵੀਉ ਦੌਰਾਨ ਕਿਹਾ ਕਿ ਮੇਰੀ ਇਕ ਏਜੰਟ ਨਾਲ ਗੱਲ ਹੋਈ ਕਿ ਜਿਸ ਨੇ ਮੈਨੂੰ ਕਿਹਾ ਕਿ ਮੈਂ ਤੁਹਾਡਾ ਯੂਰਪ ਦਾ ਵੀਜ਼ਾ ਇਕ ਨੰਬਰ ਵਿਚ ਲਵਾ ਕੇ ਦੇਵਾਂਗਾ ਤੇ ਉਥੋਂ ਤੁਹਾਨੂੰ ਮੈਕਸੀਕੋ ਭੇਜ ਦੇਵਾਂਗਾ। ਇਸ ਤੋਂ ਬਾਅਦ ਮੈਂ ਏਜੰਟ ਨੂੰ ਪਾਸਪੋਰਟ ਤੇ 5 ਲੱਖ ਦਿਤਾ। ਇਸ ਤੋਂ ਬਾਅਦ ਉਸ ਨੇ ਮੈਨੂੰ ਜੂਨ 2024 ਨੂੰ ਆਪਣੇ ਦਫ਼ਤਰ ਬੁਲਾਇਆ। ਇਸ ਤੋਂ ਬਾਅਦ ਏਜੰਟ ਨੇ ਮੈਨੂੰ ਜਹਾਜ਼ ਰਾਹੀਂ ਥਾਈਲੈਂਡ ਤੇ ਫਿਰ ਚਾਈਨਾ ਭੇਜਿਆ। ਜਿੱਥੇ ਉਨ੍ਹਾਂ ਨੇ ਮੇਰੇ ਤੋਂ 3 ਘੰਟੇ ਪੁੱਛ ਗਿੱਛ ਕੀਤੀ। ਜਿਸ ਤੋਂ ਬਾਅਦ ਚਾਈਨਾ ਤੋਂ ਮੈਨੂੰ ਫਿਰ ਥਾਈਲੈਂਡ ਵਾਪਸ ਭੇਜ ਦਿਤਾ। ਜਿਥੇ ਮੈਂ ਪੰਜ ਦਿਨ ਹੋਟਲ ਵਿਚ ਰਿਹਾ ਤੇ ਮੈਂ ਏਜੰਟ ਨੂੰ ਫੋਨ ਕਰ ਕੇ ਕਿਹਾ ਕਿ ਜੇ ਗੱਲ ਨਹੀਂ ਬਣਦੀ ਤਾਂ ਮੈਨੂੰ ਵਾਪਸ ਭਾਰਤ ਬੁਲਾ ਲਓ, ਪਰ ਏਜੰਟ ਕਹਿਣ ਲੱਗਾ ਕਿ ਕੁਈ ਗੱਲ ਨਹੀਂ ਮੈਂ ਇਕ ਦੋ ਦਿਨ ਨੂੰ ਦੁਬਾਰਾ ਭੇਜ ਦੇਵਾਂਗਾ। ਇਸ ਤੋਂ ਬਾਅਦ ਏਜੰਟ ਨੇ ਮੈਨੂੰ ਫਿਰ ਤੋਂ ਚਾਈਨਾ ਭੇਜ ਦਿਤਾ ਜਿਥੋਂ ਉਨ੍ਹਾਂ ਨੇ ਮੈਨੂੰ ਬਲੈਕ ਲਿਸਟ ਕਰ ਕੇ ਬੰਬੇ ਵਾਪਸ ਭੇਜ ਦਿਤਾ ਤੇ ਫਿਰ ਮੈਂ ਬੰਬੇ ਤੋਂ ਦਿੱਲੀ ਵਾਪਸ ਆ ਗਿਆ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਮੈਂ ਏਜੰਟ ਨੂੰ ਫ਼ੋਨ ਕਰ ਕੇ ਕਿਹਾ ਕਿ ਜੇ ਗੱਲ ਨਹੀਂ ਬਣਦੀ ਤਾਂ ਮੈਂ ਘਰ ਵਾਪਸ ਚਲਾ ਜਾਂਦਾ ਹਾਂ ਤੇ ਮੈਂ ਏਜੰਟ ਨੂੰ ਬਿਨਾ ਦੱਸੇ ਆਪਣੇ ਘਰ ਚਲਾ ਗਿਆ। ਉਨ੍ਹਾਂ ਕਿਹਾ ਇਸ ਤੋਂ ਬਾਅਦ ਮੈਨੂੰ ਇਕ ਹਫ਼ਤੇ ਤੋਂ ਬਾਅਦ ਏਜਟ ਦਾ ਫਿਰ ਫ਼ੋਨ ਆਇਆ ਕਿ ਤੁਸੀਂ ਦਿੱਲੀ ਆ ਜਾਓ ਮੈਂ ਤੁਹਾਨੂੰ ਇਕ ਨੰਬਰ ’ਚ ਬਰਾਜੀਲ ਰਾਹੀਂ ਕਾਰਾਗੋਆ ਭੇਜਾਂਗਾ।  ਉਨ੍ਹਾਂ ਕਿਹਾ ਕਿ ਬਰਾਜੀਲ ਪਹੁੰਚ ’ਤੇ ਮੈਂ ਏਜੰਟ ਨੂੰ 15 ਲੱਖ ਰੁਪਏ ਦਿਤੇ। ਉਨ੍ਹਾਂ ਕਿਹਾ ਕਿ ਬਰਾਜੀਲ ਵਿਚ ਵੀ ਮੇਰੇ ਤੋਂ 15 ਦਿਨ ਪੁੱਛ ਗਿੱਛ ਕਰਦੇ ਰਹੇ ਕਿਉਂ ਕਿ ਮੇਰੇ ਕੋਲ ਵੀਜ਼ਾ ਨਹੀਂ ਸੀ। ਉਨ੍ਹਾਂ ਕਿਹਾ ਕਿ ਏਜੰਟਾਂ ਦੀ ਏਅਰ ਲਾਈਨਜ਼ ਨਾਲ ਵੀ ਪੂਰੀ ਸੈਟਿੰਗ ਹੁੰਦੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਹਵਾਈ ਅੱਡੇ ’ਤੇ ਵੀ ਸਾਡੇ ਪਾਸਪੋਰਟ ਦੇਖ ਕੇ ਸਾਨੂੰ ਅੱਗੇ ਭੇਜ ਦਿਤਾ। ਉਨ੍ਹਾਂ ਕਿਹਾ ਕਿ ਦਿੱਲੀ ਹਵਾਈ ਅੱਡੇ ’ਤੇ ਵੀ ਸਾਡੇ ਤੋਂ ਵੀਜ਼ੇ ਲਈ ਨਹੀਂ ਪੁੱਛਿਆ ਗਿਆ। ਉਨ੍ਹਾਂ ਕਿਹਾ ਕਿ ਏਜੰਟਾਂ ਦੀ ਸੈਟਿੰਗ ਹੋਣ ਕਰ ਕੇ ਦਿੱਲੀ ਹਵਾਈ ਅੱਡੇ ਤੋਂ ਸਾਨੂੰ ਬਿਨਾ ਵੀਜ਼ੇ ਤੋਂ ਬਰਾਜੀਲ ਜਾਣ ਵਾਲੀ ਫਲਾਈਟ ’ਤੇ ਚੜ੍ਹਾ ਦਿਤਾ। ਉਨ੍ਹਾਂ ਕਿਹਾ ਕਿ ਅਸੀਂ ਪੰਜ ਜਣੇ ਸੀ। ਉਨ੍ਹਾਂ ਕਿਹਾ ਕਿ ਏਜੰਟ ਨੇ ਬਰਾਜੀਲ ’ਚ ਵੀ ਸੈਟਿੰਗ ਕੀਤੀ ਹੋਈ ਸੀ ਜਿਸ ਕਰ ਕੇ ਬਰਾਜੀਲ ਤੋਂ ਵੀ ਅਸੀਂ ਅੱਗੇ ਨਿਕਲ ਗਏ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਏਜੰਟ ਨੇ ਸਾਨੂੰ ਪੰਜਾਂ ਨੂੰ ਪੇਰੂ ਭੇਜ ਦਿਤਾ ਜਿਥੇ ਅਸੀਂ ਡੌਂਕਰ ਨਾਲ ਕਿਸਤੀ ਰਾਹੀਂ ਪੁੱਜੇ ਤੇ ਉਥੇ ਸਾਨੂੰ ਡੌਂਕਰ ਵਲੋਂ ਦਿਨ ਵਿਚ ਸਿਰਫ਼ ਇਕ ਕੋਲਡਰਿੰਕ ਤੇ ਬਿਸਕਿਟ ਦਾ ਇਕ ਪੈਕਟ ਹੀ ਦਿਤਾ ਜਾਂਦਾ ਸੀ ਜਿਸ ਨਾਲ ਅਸੀਂ ਪੂਰੇ ਇਕ ਦਿਨ ਦਾ ਗੁਜਾਰਾ ਕਰਦੇ ਸੀ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਏਜੰਟ ਨੇ ਸਾਨੂੰ ਟੈਕਸੀਆਂ ਰਾਹੀ 4-5 ਦਿਨਾਂ ਵਿਚ ਇਕਵਾਡੋਰ ਪਹੁੰਚਾ ਦਿਤਾ। ਉਨ੍ਹਾਂ ਕਿਹਾ ਕਿ ਇਕਵਾਡੋਰ ਪਹੁੰਚਣ ਤੱਕ ਸਾਨੂੰ ਨਹੀਂ ਪਤਾ ਸੀ ਕਿ ਸਾਡੀ ਡੰਕੀ ਲੱਗ ਗਈ ਹੈ। ਉਨ੍ਹਾਂ ਕਿਹਾ ਕਿ ਸਾਨੂੰ ਨਹੀਂ ਪਤਾ ਸੀ ਕਿ ਸਾਨੂੰ ਗ਼ਲਤ ਰਾਸਤੇ ਰਾਹੀਂ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਕਵਾਡੋਰ ਪਹੁੰਚਣ ’ਤੇ ਏਜੰਟ ਨੇ ਸਾਡੇ ਤੋਂ ਚਾਰ-ਚਾਰ ਲੱਖ ਰੁਪਏ ਮੰਗੇ, ਏਜੰਟ ਨੇ ਸਾਨੂੰ ਕਿਹਾ ਕਿ ਇਥੋਂ ਸ਼ਿੱਪ ਚੱਲਣਾ ਹੈ ਜਿਸ ਰਾਹੀਂ ਤੁਹਾਨੂੰ ਅੱਗੇ ਭੇਜਿਆ ਜਾਵੇਗਾ। ਪਰ ਅਸੀਂ ਏਜੰਟ ਨੂੰ ਨਾ ਕਰ ਦਿਤੀ ਤੇ ਅਸੀਂ ਏਜੰਟ ਨੂੰ ਕਿਹਾ ਕਿ ਪਹਿਲਾਂ ਸਾਨੂੰ ਕਾਰਾਗੋਆ ਪਹੁੰਚਾਇਆ ਜਾਵੇ ਜਿਸ ਤੋਂ ਬਾਅਦ ਅਸੀਂ ਤੁਹਾਨੂੰ 4 ਲੱਖ ਰੁਪਏ ਦੇ ਦੇਵਾਂਗੇ। ਉਨ੍ਹਾਂ ਕਿਹਾ ਕਿ ਪੈਸੇ ਨਾ ਦੇਣ ਕਰ ਕੇ ਇਕਵਾਡੋਰ ਤੋਂ ਸ਼ਿੱਪ ਨਹੀਂ ਚੱਲਿਆ। ਉਨ੍ਹਾਂ ਕਿਹਾ ਕਿ ਏਜੰਟ ਨੇ ਫਿਰ ਸਾਨੂੰ ਟੈਕਸੀਆਂ ਰਾਹੀਂ ਕੋਲੰਬੀਆ ਭੇਜ ਦਿਤਾ।  ਉਨ੍ਹਾਂ ਕਿਹਾ ਕਿ ਕੋਲੰਬੀਆ ਪਹੰਚਣ ਤੱਕ ਸਾਡਾ 70-80 ਜਣਿਆਂ ਦਾ ਗਰੁੱਪ ਬਣ ਗਿਆ ਸੀ, ਜਿਸ ਵਿਚ ਅਲੱਗ-ਅਲੱਗ ਦੇਸ਼ਾਂ ਦੇ ਲੋਕ ਸ਼ਾਮਲ ਸਨ ਤੇ ਸਾਨੂੰ ਪਤਾ ਲੱਗ ਗਿਆ ਸੀ ਸਾਡੀ ਡੰਕੀ ਲੱਗਣੀ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਅਸੀਂ ਇਕ ਛੋਟੀ ਜੀਹੀ ਕਿਸਤੀ ਰਾਹੀ ਕਪੂਰਧਨਾ ਪਹੁੰਚੇ ਜਿਸ ਦੇ ਨਾਲ ਹੀ ਪਨਾਮਾ ਦੇ ਜੰਗਲ ਲਗਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਕਪੂਰਧਨਾ ’ਚ 4 ਮਹੀਨੇ ਬੈਠੇ ਰਹੇ ਜਿਥੇ ਮੇਰਾ ਖਾਣ ਪੀਣ ਤੇ ਰਹਿਣ ਦਾ ਖ਼ਰਚਾ 8 ਲੱਖ ਰੁਪਏ ਲੱਗ ਗਏ। ਉਨ੍ਹਾਂ ਕਿਹਾ ਕਿ ਇਥੇ ਮੇਰੇ ਕੋਲ ਪੈਸੇ ਖ਼ਤਮ ਹੋਏ ਤੇ ਮੈਂ ਏਜੰਟ ਨੂੰ ਫ਼ੋਨ ਕੀਤਾ ਕੇ ਮੇਰੇ ਕੋਲ ਪੈਸੇ ਖ਼ਤਮ ਹੋ ਗਏ ਹਨ ਤੁਸੀਂ ਮੈਨੂੰ ਪੈਸੇ ਭੇਜ ਦਉ ਪਰ ਏਜੰਟ ਨੇ ਮੈਨੂੰ ਮਨਾ ਕਰ ਦਿਤਾ ਤੇ ਕਹਿਣ ਲੱਗਾ ਕਿ ਮੇਰੇ ਕੋਲ ਪੈਸੇ ਨਹੀਂ ਹੈ ਤੂੰ ਆਪਣੇ ਘਰ ਤੋਂ ਪੈਸੇ ਮੰਗਵਾ ਲੈ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਅਸੀਂ ਡੌਂਕਰ ਨਾਲ ਗੱਲ ਕੀਤੀ ਕਿ ਸਾਨੂੰ ਅੱਗੇ ਕਦੋਂ ਲੈ ਕੇ ਜਾਣਗੇ ਤਾਂ ਡੌਂਕਰ ਨੇ ਸਾਨੂੰ ਕਿਹਾ ਕਿ ਜਦੋਂ ਏਜੰਟ ਸਾਡੇ ਖ਼ਾਤੇ ਵਿਚ ਪੈਸੇ ਪਾ ਦੇਵੇਗਾ ਤਾਂ ਅਸੀਂ ਤੁਹਾਨੂੰ ਅੱਗੇ ਲੈ ਜਾਵਾਂਗੇ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਡੌਂਕਰ ਨੇ ਮੇਰਾ ਪਾਸਪੋਰਟ ਵੀ ਖੋਹ ਲਿਆ। ਉਨ੍ਹਾਂ ਕਿਹਾ ਕਿ ਮੈਂ ਆਪਣੀ ਪਤਨੀ ਨਾਲ ਫ਼ੋਨ ’ਤੇ ਲੱਗ ਕੀਤੀ ਕਿ ਸਾਨੂੰ ਤਾਂ ਇਥੇ ਜੰਗਲ ਵਿਚ ਬੈਠਾਇਆ ਹੋਇਆ ਤੁਸੀਂ ਏਜੰਟ ਨਾਲ ਗੱਲ ਕਰੋ ਤਾਂ ਮੇਰੇ ਘਰ ਵਾਲਿਆਂ ਨੇ ਏਜੰਟ ਨਾਲ ਗੱਲ ਕੀਤੀ ਤਾਂ ਏਜੰਟ ਕਹਿਣ ਲੱਗਾ ਕਿ ਤੁਸੀਂ ਮੈਨੂੰ ਚਾਰ ਲੱਖ ਰੁਪਏ ਦੇ ਦੋ ਮੈਂ ਹਰਵਿੰਦਰ ਸਿੰਘ ਨੂੰ ਅੱਗੇ ਭੇਜ ਦੇਵਾਂਗਾ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਮੇਰੇ ਘਰ ਵਾਲਿਆਂ ਨੇ ਏਜੰਟ ਨੂੰ 4 ਲੱਖ ਰੁਪਏ ਦਿਤੇ ਤੇ ਮੈਂ ਡੌਂਕਰ ਨੂੰ 2 ਲੱਖ ਦੇ ਕੇ ਆਪਣਾ ਪਾਸਪੋਰਟ ਵਾਪਸ ਲਿਆ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਸਾਨੂੰ ਅਗਲੇ ਡੌਂਕਰ ਨਾਲ ਭੇਜ ਦਿਤਾ ਜੋ ਕਿ 70-80 ਲੋਕਾਂ ਤਿੰਨ ਕਿਸਤੀਆਂ ਰਾਹੀ ਲੈ ਗਿਆ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਸਾਨੂੰ ਅਲੱਗ-ਅਲੱਗ ਡੌਂਕਰ ਬਦਲਦੇ ਰਹੇ ਤੇ ਅੱਗੇ ਲੈ ਕੇ ਜਾਂਦੇ ਰਹੇ। ਉਨ੍ਹਾਂ ਕਿਹਾ ਕਿ ਰਾਸਤੇ ਵਿਚ ਡੌਂਕਰ ਸਾਨੂੰ ਕੁੱਟਦੇ ਵੀ ਰੱਖਦੇ ਹਨ ਤੇ 3-4 ਦਿਨ ਤੱਕ ਭੁੱਖਾ ਵੀ ਰੱਖਦੇ ਹਨ।  ਉਨ੍ਹਾਂ ਕਿਹਾ ਕਿ ਡੌਂਕਰ ਛੋਟੀਆਂ ਛੋਟੀਆਂ ਗੱਡੀਆਂ ਵਿਚ 70-80 ਲੋਕਾਂ ਨੂੰ ਭਰ ਲੈਂਦੇ ਹਨ ਤੇ ਡੌਂਕਰਾਂ ਨੂੰ ਸਾਡੇ ਨਾਲ ਕੋਈ ਹਮਦਰਦੀ ਨਹੀਂ ਹੁੰਦੀ ਚਾਹੇ ਸਾਨੂੰ ਸਾਹ ਆਵੇ ਜਾਂ ਨਾ ਆਵੇ ਅਸੀਂ ਮਰੀਏ ਜਾਂ ਬਚੀਏ। ਉਨ੍ਹਾਂ ਕਿਹਾ ਕਿ 18 ਦਸੰਬਰ 2024 ਨੂੰ ਅਸੀਂ ਮੈਕਸੀਕੋ ਸਿਟੀ ਪਹੁੰਚੇ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਮੈਂ ਏਜੰਟ ਨੂੰ ਫ਼ੋਨ ਕਰ ਕੇ ਕਿਹਾ ਕਿ ਮੈਂ ਮੈਕਸੀਕੋ ਪਹੁੰਚ ਗਿਆ ਹਾਂ ਤੇ ਮੇਰੀ ਅੱਗੇ ਦੀ ਫ਼ਲਾਈਟ ਕਰਵਾ ਦੋ। ਉਨ੍ਹਾਂ ਦਸਿਆ ਕਿ ਮੈਂ ਏਜੰਟ ਕਿਹਾ ਕਿ ਟਰੰਪ 20 ਜਨਵਰੀ ਨੂੰ ਸੋਹ ਚੁੱਕਣ ਵਾਲਾ ਹੈ ਇਸ ਤੋਂ ਪਹਿਲਾਂ ਮੈਨੂੰ ਅਮਰੀਕਾ ਪੁਜਦਾ ਕਰ ਦੋ। ਉਨ੍ਹਾਂ ਦਸਿਆ ਕਿ ਇਸ ਤੋਂ ਬਾਅਦ ਏਜੰਟ ਮੈਨੂੰ ਕਹਿਣ ਲੱਗਾ ਕਿ ਮੈਂ ਤੈਨੂੰ ਸੋਹ ਚੁੱਕਣ ਤੋਂ ਪਹਿਲਾਂ ਤੈਨੂੰ ਅਮਰੀਕਾ ਪਹੁੰਚਾ ਦੇਵਾਂਗਾ। ਉਨ੍ਹਾਂ ਕਿਹਾ ਕਿ ਏਜੰਟ ਮੈਨੂੰ ਇਸੇ ਤਰ੍ਹਾਂ ਲਾਰੇ ਲਾਉਂਦਾ ਰਿਹਾ। ਉਨ੍ਹਾਂ ਕਿਹਾ ਕਿ 31 ਦਸੰਬਰ ਨੂੰ ਏਜੰਟ ਨੇ ਸਾਡੀ ਦੋ ਜਣਿਆਂ ਦੀ ਫ਼ਲਾਈਟ ਕਰਵਾ ਦਿਤੀ ਜਿਸ ਦੌਰਾਨ ਅਸੀਂ ਏਅਰਪੋਰਟ ’ਤੇ ਫੜੇ ਗਏ। ਜਿਥੇ ਉਨ੍ਹਾਂ ਨੇ ਮੇਰੇ ਤੋਂ ਪੁਛਿਆ ਗਿਆ ਕਿ ਤੂੰ ਧਰਤੀ ਰਾਹੀ ਆਇਆ ਏ ਜਾਂ ਫਿਰ  ਉਡ ਕੇ ਤਾਂ ਮੈਂ ਦਸਿਆ ਕਿ ਮੈਂ ਧਰਤੀ ਰਾਹੀ ਆਇਆ ਹਾਂ ਤੇ ਆਪਣੀ ਇਥੇ ਤੱਕ ਆਉਣ ਦੀ ਸਾਰੀ ਗੱਲ ਉਨ੍ਹਾਂ ਨੂੰ ਦੱਸੀ। ਉਨ੍ਹਾਂ ਕਿਹਾ ਕਿ ਇਸ ਦੌਰਾਨ ਮੇਰੇ ਨਾਲ ਦਾ ਬੰਦਾ ਧੋਖੇ ਨਾਲ ਅੱਗੇ ਨਿਕਲ ਗਿਆ ਤੇ ਫਲਾਈਟ ਚੜ੍ਹ ਗਿਆ। ਉਨ੍ਹਾਂ ਕਿਹਾ ਕਿ ਉਥੇ ਮੈਨੂੰ ਜੇਲ ਦੇ ਇਕ ਏਸੀ ਕਮਰੇ ਵਿਚ ਬੰਦ ਕਰ ਦਿਤਾ ਤੇ ਸਾਰੀ ਰਾਤ ਮੇਰੇ ਤੋਂ ਪੁੱਛ ਗਿਛ ਕਰਦੇ ਰਹੇ ਤੇ ਉਹ ਮੈਨੂੰ ਕਹਿਣ ਲੱਗੇ ਕਿ ਤੈਨੂੰ ਅਸੀਂ ਡੀਪੋਰਟ ਕਰ ਦਿੰਦੇ ਹਾਂ ਤੇ ਮੈਂ ਵੀ ਤੰਗ ਆ ਕੇ ਉਨ੍ਹਾਂ ਕਹਿਣ ਲੱਗਾ ਕਿ ਮੈਨੂੰ ਡੀਪੋਰਟ ਕਰ ਦੋ, ਪਰ ਉਨ੍ਹਾਂ ਨੇ ਮੈਨੂੰ ਡੀਪੋਰਟ ਨਹੀਂ ਕੀਤਾ ਤੇ ਮੈਨੂੰ 800 ਕਿਲੋਮੀਟ ਪਿੱਛੇ ਇਕ ਪੁਲਿਸ ਸੈਂਟਰ ਵਿਚ ਛੱਡ ਦਿਤਾ ਜਿੱਥੋਂ ਉਨ੍ਹਾਂ ਨੇ 1 ਘੰਟੇ ਬਾਅਦ ਮੈਨੂੰ ਛੱਡ ਦਿਤਾ ਤੇ ਮੈਂ ਏਜੰਟ ਨੂੰ ਫ਼ੋਨ ਕੀਤਾ ਜਿਸ ਨੇ ਮੈਨੂੰ ਦੁਬਾਰਾ ਮੈਕਸੀਕੋ ਜਾਣ ਲਈ ਕਿਹਾ ਤੇ ਮੈਂ ਮੈਕਸੀਕੋ ਪਹੁੰਚ ਗਿਆ। ਇਸ ਤੋਂ ਬਾਅਦ ਮੈਨੂੰ 3-4 ਦਿਨ ਇਕ ਹੋਟਲ ਵਿਚ ਰਖਿਆ ਗਿਆ ਜਿਥੇ ਮੈਨੂੰ ਦਿਨ ਵਿਚ ਸਿਰਫ਼ ਇਕ ਵਾਰ ਰੋਟੀ ਦਿਤੀ ਜਾਂਦੀ ਸੀ। ਉਨ੍ਹਾਂ ਕਿਹਾ ਕਿ ਮੈਂ ਫਿਰ ਏਜੰਟ ਨੂੰ ਫ਼ੋਨ ਕੀਤਾ ਕਿ ਟਰੰਪ ਦੇ ਸਹੁੰ ਚੁੱਕਣ ਤੋਂ ਪਹਿਲਾਂ ਮੈਨੂੰ ਅਮਰੀਕਾ ਪਹੁੰਚਾ ਦੇ ਨਹੀਂ ਤਾਂ ਸਾਰੇ ਖ਼ਰਚੇ ਦਾ ਜ਼ਿੰਮੇਵਾਰ ਤੂੰ ਹੋਵੇਗਾ ਤਾਂ ਏਜੰਟ ਨੇ ਮੈਨੂੰ ਕਿਹਾ ਕਿ ਮੈਂ ਤੈਨੂੰ ਟਰੰਪ ਦੇ ਸਹੁੰ ਚੁੱਕਣ ਦੇ ਪਹਿਲਾਂ ਪਹਿਲਾ ਅਕਰੀਕਾ ਪਹੁੰਚਾ ਦੇਵਾਂਗਾ।  ਉਨ੍ਹਾਂ ਕਿਹਾ ਕਿ 15 ਜਨਵਰੀ ਤੋਂ ਸਾਨੂੰ 13 ਜਣਿਆਂ ਨੂੰ ਪਹਾੜੀ ’ਤੇ ਚੜਾਉਣਾ ਸ਼ੁਰੂ ਕਰ ਦਿਤਾ ਜੋ ਕਿ ਪਥਰੀਲਾ ਰਾਸਤਾ ਸੀ ਜਿਥੇ ਤੁਰਦੇ ਹੋਏ ਛੋਟੀ ਜੀਹੀ ਭੁੱਲ ਸਿੱਧੀ ਮੌਤ ਦੇ ਮੂੰਹ ਵਿਚ ਲੈ ਜਾ ਸਕਦੀ ਸੀ।  

 ਉਸ ਤੋਂ ਬਾਅਦ ਡੌਂਕਰਾਂ ਨੇ ਸਾਨੂੰ ਰਸਤਾ ਵਿਖਾਇਆ ਅਤੇ ਅਮਰੀਕਾ ਦਾ ਬਾਰਡਰ ਕਰਾਸ ਕਰਵਾਇਆ, ਪਰ ਅਮਰੀਕਾ ਵਿਚ ਪਹੁੰਚਦੇ ਪਹੁੰਚਦੇ ਹੀ ਸਾਨੂੰ 5 ਘੰਟੇ ਲੱਗ ਗਏ। ਉਸ ਤੋਂ ਬਾਅਦ ਜਿਵੇਂ ਹੀ ਸਾਨੂੰ ਰਸਤਾ ਵਿਖਿਆ ਤਾਂ, ਅਸੀਂ ਅੱਗੇ ਵਧੇ ਤਾਂ ਉਸਦੇ ਤੁਰੰਤ ਬਾਅਦ ਹੀ ਪੁਲਿਸ ਦੀਆਂ 10 ਗੱਡੀਆਂ ਨੇ ਸਾਨੂੰ ਘੇਰਾ ਪਾ ਲਿਆ ਅਤੇ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਨੇ ਦਸਿਆ ਕਿ ਜਿਨ੍ਹਾਂ ਵੀ ਸਾਡੇ ਕੋਲ ਸਮਾਨ ਸੀ, ਸਾਰਾ ਕੁੱਝ ਪੁਲਿਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਪਾਏ ਹੋਏ ਕੱਪੜੇ ਹੀ ਸਿਰਫ਼ ਰਹਿਣ ਦਿੱਤੇ। ਫਿਰ ਉਹਦੇ ਬਾਅਦ ਉਹ ਸਾਨੂੰ ਚੌਂਕੀ ਵਿਚ ਲੈ ਗਏ ਅਤੇ ਮੋਬਾਈਲ ਵਗ਼ੈਰਾ ਆਪਣੇ ਕਬਜ਼ੇ ਵਿਚ ਲੈ ਲਿਆ। ਉਨ੍ਹਾਂ ਦੱਸਿਆ ਕਿ ਚੌਂਕੀ ਵਿਚ ਕਰੀਬ 32 ਕਮਰੇ ਸਨ ਅਤੇ ਇਕ ਕਮਰੇ ਵਿਚ 50-60 ਲੋਕ ਗ੍ਰਿਫਤਾਰ ਕਰਕੇ ਸੁੱਟੇ ਗਏ ਸਨ। ਉਨ੍ਹਾਂ ਦੱਸਿਆ ਕਿ ਪਹਿਲਾਂ ਤਾਂ ਸਾਨੂੰ ਅਮਰੀਕੀ ਪੁਲਿਸ ਟਾਰਚਰ ਹੀ ਕਰਦੀ ਰਹੀ ਅਤੇ ਠੰਡ ਦੇ ਦਿਨਾਂ ਵਿਚ ਵੀ ਪੱਖਾ ਅਤੇ ਏ.ਸੀ. ਚਲਾਏ ਗਏ। ਉਨ੍ਹਾਂ ਦੱਸਿਆ ਕਿ 15 ਜਨਵਰੀ ਨੂੰ ਸਾਨੂੰ ਬਾਰਡਰ ਕਰਾਸ ਕਰਵਾਇਆ ਸੀ ਅਤੇ 2 ਫਰਵਰੀ ਸਾਨੂੰ ਰਾਤ 10 ਵਜੇ ਉਠਾਇਆ ਗਿਆ। ਉਸਨੇ ਦੱਸਿਆ ਕਿ ਪਹਿਲਾਂ ਤਾਂ ਕਦੇ ਮੇਰਾ ਕਿਸੇ ਲਿਸਟ ਵਿਚ ਨਾਮ ਆਇਆ ਨਹੀਂ ਸੀ, ਪਰ ਦੁੱਖ ਦੀ ਗੱਲ ਇਹ ਰਹੀ ਕਿ ਪੁਲਿਸ ਦੁਆਰਾ ਤਿਆਰ ਕੀਤੀ ਗਈ ਪਹਿਲੀ ਲਿਸਟ ਵਿਚ ਹੀ ਮੇਰਾ ਨਾਮ ਵੀ ਸਾਹਮਣੇ ਆ ਗਿਆ। ਪਰ ਜਦੋਂ ਮੇਰਾ ਅਤੇ ਹੋਰਨਾਂ 5-6 ਸਾਥੀਆਂ ਦਾ ਨਾਮ ਬੋਲਿਆ ਗਿਆ ਤਾਂ ਸਾਨੂੰ ਖ਼ੁਸ਼ੀ ਹੋਈ ਕਿ ਬਸ ਹੁਣ ਸਾਨੂੰ ਪੁਲਿਸ ਨੇ ਛੱਡ ਦਿੱਤਾ ਅਤੇ ਇਕ ਦੂਜੇ ਨੂੰ ਮੁਬਾਰਕਾਂ ਦੇਣ ਲੱਗ ਪਏ, ਪਰ ਸਾਨੂੰ ਅਸਲ ਵਿਚ ਇਹ ਸਮਝ ਨਹੀਂ ਸੀ ਆ ਰਹੀ ਕਿ ਸਾਡੇ ਨਾਲ ਅੱਗੇ ਵੈਸੇ ਕੀ ਹੋਣ ਵਾਲਾ ਹੈ। ਅਸੀਂ ਆਪਣੇ ਹੋਰਨਾਂ ਸਾਥੀਆਂ ਨਾਲ ਸਲਾਹ ਕਰਨ ਲੱਗ ਪਏ ਕਿ ਜੇਕਰ ਸਾਨੂੰ ਪੁਲਿਸ ਨੇ ਛੱਡ ਦਿੱਤਾ ਤਾਂ ਅਸੀਂ ਆਪਣਾ ਹੋਟਲ ਖ਼ੋਲ ਲਵਾਂਗੇ, ਅਤੇ ਅਸੀਂ ਅੰਦਰ ਹੀ ਸਲਾਹਾਂ ਕਰਨ ਲੱਗ ਪਏ, ਪਰ ਅਸੀਂ ਕਾਮਯਾਬ ਨਹੀਂ ਹੋਏ। ਉਨ੍ਹਾਂ ਦੱਸਿਆ ਕਿ ਸਾਨੂੰ ਸਾਰਿਆਂ ਨੂੰ ਫਿਰ ਤੋਂ ਪੁਲਿਸ ਨੇ ਇਕੱਠੇ ਬਿਠਾ ਲਿਆ ਅਤੇ ਪੁਲਿਸ ਸਾਨੂੰ ਕਹਿਣ ਲੱਗੀ ਕਿ ਅਸੀਂ ਤੁਹਾਨੂੰ ਕੈਂਪ ਲੈ ਕੇ ਚੱਲੇ ਹਾਂ, ਫਿਰ ਸਾਨੂੰ ਦੁੱਖ ਲੱਗਿਆ ਕਿ ਸਾਨੂੰ ਇਨ੍ਹਾਂ (ਪੁਲਿਸ) ਨੇ ਰਿਲੀਜ਼ ਨਹੀਂ ਕੀਤਾ। ਸਾਨੂੰ ਇਹ ਵੀ ਲੱਗਿਆ ਕਿ ਜੇਕਰ ਸਾਨੂੰ ਕੈਂਪ ਲੈ ਜਾਣਗੇ ਤਾਂ ਉਥੇ ਸਾਡੇ ਬਿਆਨ ਹੋ ਜਾਣਗੇ ਅਤੇ ਅਸੀਂ ਵਕੀਲ ਨਾਲ ਗੱਲ ਕਰ ਲਵਾਂਗੇ ਅਤੇ ਨਾਲੇ ਘਰ ਗੱਲ ਕਰ ਲਵਾਂਗੇ। ਉਨ੍ਹਾਂ ਦੱਸਿਆ ਕਿ 20 ਦਿਨ ਤਾਂ ਸਾਨੂੰ ਪੁਲਿਸ ਨੇ ਫ਼ੋਨ ਹੀ ਨਹੀਂ ਦਿੱਤਾ ਅਤੇ ਕੈਂਪ ਵਿਚ ਜਾਣ ਤੋਂ ਬਾਅਦ ਸਾਨੂੰ ਇਹ ਵੀ ਲੱਗ ਰਿਹਾ ਸੀ ਕਿ ਸਾਡਾ ਕੋਈ ਤਾਂ ਹੱਲ ਹੋਵੇਗਾ। ਉਦੋਂ ਵੀ ਸਾਨੂੰ ਆਸ ਸੀ ਕਿ ਸਾਡਾ ਕੋਈ ਹੱਲ ਪੁਲਿਸ ਕਰ ਦੇਵੇਗੀ। ਪਰ ਅਜਿਹਾ ਨਹੀਂ ਹੋਇਆ ਅਤੇ ਨਾ ਹੀ ਸਾਨੂੰ ਕੈਂਪ ਲਿਜਾਇਆ ਗਿਆ। ਸਾਡੇ ਹੱਥਾਂ ਨੂੰ ਹੱਥਕੜੀਆਂ ਅਤੇ ਪੈਰਾਂ ਨੂੰ ਬੇੜੀਆਂ ਪਾ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਜਦੋਂ ਮੈਂ ਆਪਣਾ ਬੈਗ ਵੇਖਿਆ ਤਾਂ ਉਸ ਤੇ ਲਿਖਿਆ ਹੋਇਆ ਸੀ ਇੰਡੀਅਨ ਫਲਾਈਟ। ਪਰ ਫਿਰ ਸਾਨੂੰ ਯਕੀਨ ਨਹੀਂ ਹੋਇਆ ਅਤੇ ਸੋਚਿਆ ਕਿ ਨਹੀਂ ਇਹ ਤਾਂ ਓਹਦਾ ਹੀ ਹੈ, ਸ਼ਾਇਦ ਕਿਤੇ ਫਲਾਈਟ ਰਾਹੀਂ ਘੱਲਦੇ ਹੋਣਗੇ ਕਿ ਕੈਂਪ ਲੈ ਕੇ ਚੱਲੇ ਹਾਂ ਅਤੇ ਜਦੋਂ ਅਸੀਂ ਪਿੱਛੇ ਦੇਖਿਆ ਤਾਂ ਪਤਾ ਲੱਗਿਆ ਕਿ ਚਾਰ ਜਹਾਜ਼ ਹੋਣ ਘੱਲਣੇ ਹਨ। ਇਸ ਤੋਂ ਬਾਅਦ ਅਸੀਂ ਚੌਂਕੀ ਵਿਚ ਹੀ ਇਕ ਸੁਰੱਖਿਆ ਪੁਲਿਸ ਕਰਮਚਾਰੀ ਨੂੰ ਪੁੱਛਿਆ ਕਿ ਸਾਨੂੰ ਕਿੱਥੇ ਲੈ ਕੇ ਜਾ ਰਹੇ ਨੇ ਤਾਂ ਉਨ੍ਹਾਂ ਦਸਿਆ ਕਿ ਤੁਹਾਨੂੰ ਇੰਡੀਆ ਲੈ ਕੇ ਜਾ ਰਹੇ ਨੇ। ਸਾਨੂੰ ਬੱਸਾਂ ਜ਼ਰੀਏ ਏਅਰਪੋਰਟ ਲਿਜਾਇਆ ਅਤੇ ਉੱਥੋਂ ਫ਼ੌਜੀ ਜਹਾਜ਼ ਵਿਚ ਇਹ ਕਹਿ ਕੇ ਬਿਠਾਇਆ ਗਿਆ ਕਿ ਤੁਸੀਂ ਡੀਪੋਰਟ ਹੋ.., ਫਿਰ ਸਾਨੂੰ ਇੰਡੀਆ ਵਾਪਸ ਭੇਜ ਦਿੱਤਾ ਗਿਆ, ਪਰ ਡੀਪੋਰਟ ਸ਼ਬਦ ਸੁਣਦੇ ਹੀ ਅਸੀਂ ਰੋਣ ਲੱਗ ਪਏ, ਸਾਨੂੰ ਕੁੱਝ ਸਮਝ ਨਹੀਂ ਆ ਰਹੀ ਸੀ ਕਿ ਸਾਡੇ ਨਾਲ ਕੀ ਹੋ ਰਿਹਾ? ਆਖ਼ਰ 5 ਫਰਵਰੀ ਦੁਪਹਿਰ ਨੂੰ ਸਾਨੂੰ ਅੰਮ੍ਰਿਤਸਰ ਏਅਰਪੋਰਟ ਲੈਂਡ ਕਰਵਾਇਆ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement