ਕੈਪਟਨ ਸਰਕਾਰ ਨੇ ਕਿਸਾਨਾਂ ਨੂੰ ਭੁਲਾ ਕੇ ਬੀਬੀ ਭੱਠਲ ਦਾ 84 ਲੱਖ ਰੁਪਏ ਕਰਜ਼ਾ ਮਾਫ਼ ਕੀਤਾ : ਭਗਵੰਤ ਮਾਨ
Published : Mar 9, 2019, 9:01 pm IST
Updated : Mar 9, 2019, 9:01 pm IST
SHARE ARTICLE
Bhagwant Singh Mann
Bhagwant Singh Mann

ਸ਼ਹਿਣਾ : ਲੋਕ ਸਭਾ ਹਲਕਾ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਵਲੋਂ ਬਲਾਕ ਸ਼ਹਿਣਾ ਦੇ ਪਿੰਡ ਵਿਧਾਤਾ ਦਾ ਦੌਰਾ ਕੀਤਾ ਗਿਆ ਅਤੇ ਲੋਕਾਂ ਨਾਲ ਵਿਚਾਰਾਂ ਸਾਂਝੀਆਂ...

ਸ਼ਹਿਣਾ : ਲੋਕ ਸਭਾ ਹਲਕਾ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਵਲੋਂ ਬਲਾਕ ਸ਼ਹਿਣਾ ਦੇ ਪਿੰਡ ਵਿਧਾਤਾ ਦਾ ਦੌਰਾ ਕੀਤਾ ਗਿਆ ਅਤੇ ਲੋਕਾਂ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ। ਇਸ ਮੌਕੇ ਸੰਸਦ ਮੈਂਬਰ ਨੇ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਅਤੇ ਮੁਸ਼ਕਲਾਂ ਦੇ ਹੱਲ ਕਰਨ ਦਾ ਭਰੋਸਾ ਵੀ ਦਿਤਾ। ਇਸ ਮੌਕੇ ਸੰਬੋਧਨ ਕਰਦਿਆਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੇ ਮੁੱਦੇ ਸਰਕਾਰਾਂ ਕੋਲ ਉਠਾਉਂਦੀ ਹੈ ਅਤੇ ਉਨ੍ਹਾਂ ਦੇ ਹੱਲ ਕਰਨ ਲਈ ਵੀ ਜੀਅ ਤੋੜ ਯਤਨ ਵੀ ਕਰਦੀ ਹੈ।

ਆਮ ਆਦਮੀ ਪਾਰਟੀ ਵਲੋਂ ਬਿਜਲੀ ਬਿਲਾਂ ਦੇ ਮਸਲੇ ਤੇ ਲੋੜਵੰਦ ਲੋਕਾਂ ਲਈ ਸੰਘਰਸ਼ ਕੀਤਾ ਅਤੇ ਹਰ ਹੀਲੇ ਗ਼ਰੀਬ ਲੋਕਾਂ ਦੀ ਇਸ ਮੰਗ ਨੂੰ ਬੂਰ ਪਵਾਉਣ ਲਈ ਸਰਕਾਰ 'ਤੇ ਦਬਾਅ ਬਣਾ ਕੇ ਮਾਫ਼ ਕਰਵਾਉਣ ਵਿਚ ਸਫ਼ਲਤਾ ਵੀ ਪ੍ਰਾਪਤ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜ ਸਾਲ ਪਹਿਲਾਂ ਸੰਗਰੂਰ ਹਲਕੇ ਦੇ ਲੋਕਾਂ ਨੇ ਜਿਸ ਉਮੀਦ ਨਾਲ ਜਿਤਾ ਕੇ ਮੈਨੂੰ ਸੰਸਦ ਵਿਚ ਭੇਜਿਆ ਸੀ, ਮੈਂ ਉਸ ਉਪਰ ਪੂਰਾ ਖਰਾ ਉਤਰਿਆ ਹਾਂ। ਪੰਜਾਬ ਦੇ ਕਿਸਾਨਾਂ-ਮਜ਼ਦੂਰਾਂ, ਕਰਜ਼ੇ, ਕੈਂਸਰ, ਖ਼ੁਦਕੁਸ਼ੀਆਂ, ਬੇਰੁਜ਼ਗਾਰੀ, ਮਹਿੰਗਾਈ, ਸਰਕਾਰੀ ਸਕੂਲਾਂ, ਸਰਕਾਰੀ ਹਸਪਤਾਲਾਂ ਤੋਂ ਇਲਾਵਾ ਬਾਦਲ ਰਾਜ ਵਿਚ ਹੋਈਆਂ ਬੇਅਦਬੀਆਂ ਦਾ ਮੁੱਦਾ ਸੰਸਦ ਵਿਚ ਪੂਰੇ ਜ਼ੋਰਾਂ ਨਾਲ ਉਠਾਇਆ ਹੈ।

ਉਨ੍ਹਾਂ ਕਾਂਗਰਸ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕਰਨ ਵਾਲੀ ਕੈਪਟਨ ਸਰਕਾਰ ਨੇ ਦੋ ਸਾਲਾਂ ਦੇ ਕਾਰਜਕਾਲ ਦੌਰਾਨ ਹੁਣ ਤੱਕ ਸਿਰਫ਼ ਇਕ ਸਰਕਾਰੀ ਨੌਕਰੀ ਦਿਤੀ ਹੈ ਜੋ ਮਰਹੂਮ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਨੂੰ ਦਿਤੀ ਗਈ ਹੈ। ਕੈਪਟਨ ਸਰਕਾਰ ਵਲੋਂ ਕਰਜ਼ਾ ਮਾਫ਼ੀ ਵੀ ਆਮ ਕਿਸਾਨਾਂ-ਮਜ਼ਦੂਰਾਂ ਦੀ ਬਜਾਏ ਸਾਬਕਾ ਮੁੱਖ ਮੰਤਰੀ ਰਹੀ ਬੀਬੀ ਰਾਜਿੰਦਰ ਕੌਰ ਭੱਠਲ ਨੂੰ 84 ਲੱਖ ਦੀ ਦਿਤੀ ਗਈ ਜੋ ਕਿ ਉਸ ਵਲ ਕੋਠੀ ਦਾ ਕਰਾਇਆ ਖੜਾ ਸੀ। ਜਦੋਂ ਕਿ ਪੰਜਾਬ ਦੇ ਕਿਸਾਨ ਅਤੇ ਮਜ਼ਦੂਰ ਕਰਜ਼ੇ ਕਾਰਨ ਰੋਜ਼ਾਨਾ ਖ਼ੁਦਕੁਸ਼ੀਆਂ ਕਰ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਬੀਤੇ ਦਿਨੀਂ ਕੈਪਟਨ ਸਰਕਾਰ ਨੇ ਕਰਜ਼ਾ ਮਾਫ਼ੀ ਲਈ ਮੋਗਾ ਵਿਖੇ ਰੈਲੀ ਕੀਤੀ ਜਿਸ ਉਪਰ ਸਰਕਾਰੀ ਖ਼ਜ਼ਾਨੇ 'ਚੋਂ ਘੱਟੋ ਘੱਟ 8 ਤੋਂ 10 ਕਰੋੜ ਰੁਪਏ ਲੁਟਾਏ ਗਏ। ਇੰਨੀ ਵੱਡੀ ਰਾਸ਼ੀ ਨਾਲ ਹੋਰ ਅਨੇਕਾਂ ਕਰਜ਼ਾਈ ਕਿਸਾਨਾਂ-ਮਜ਼ਦੂਰਾਂ ਦੇ ਕਰਜ਼ੇ ਮਾਫ਼ ਹੋ ਸਕਦੇ ਸਨ। ਇਸ ਸਮੇਂ 'ਆਪ' ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਵੀ ਸੰਬੋਧਨ ਕੀਤਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜਲਦ ਸ਼ੁਰੂ ਹੋਣ ਜਾ ਰਿਹਾ ਲੁਧਿਆਣਾ ਦਾ ਇੰਟਰਨੈਸ਼ਨਲ ਏਅਰਪੋਰਟ, ਨਿਰਮਾਣ ਹੋਇਆ ਮੁਕੰਮਲ, ਰਾਜ ਸਭਾ ਸਾਂਸਦ ਸੰਜੀਵ ਅਰੋੜਾ ਤੋਂ

20 Jul 2024 9:08 AM

ਮਹਾਰਾਜਾ ਰਣਜੀਤ ਸਿੰਘ ਦੀ ਇਹ ਸਾਦਗੀ ਦੇਖ ਕੇ ਭੁੱਲ ਜਾਓਗੇ ਕਿ, "ਮਹਾਰਾਜਾ ਕੀ ਹੁੰਦੇ ਸੀ ਤੇ ਅੱਜ ਦੇ ਲੀਡਰਾਂ ਦੀ ਟੌਹਰ

20 Jul 2024 9:02 AM

ਮਹਾਰਾਜਾ ਰਣਜੀਤ ਸਿੰਘ ਦੀ ਇਹ ਸਾਦਗੀ ਦੇਖ ਕੇ ਭੁੱਲ ਜਾਓਗੇ ਕਿ, "ਮਹਾਰਾਜਾ ਕੀ ਹੁੰਦੇ ਸੀ ਤੇ ਅੱਜ ਦੇ ਲੀਡਰਾਂ ਦੀ ਟੌਹਰ

20 Jul 2024 9:00 AM

Akali Dal Office 'ਤੇ ਕਬਜ਼ਾ ਕਰਨ ਦੀ ਮਨਸ਼ਾ 'ਤੇ Parminder Dhindsa ਦਾ ਧਮਾਕੇਦਾਰ Interview

20 Jul 2024 8:55 AM

Akali Dal Office 'ਤੇ ਕਬਜ਼ਾ ਕਰਨ ਦੀ ਮਨਸ਼ਾ 'ਤੇ Parminder Dhindsa ਦਾ ਧਮਾਕੇਦਾਰ Interview

20 Jul 2024 8:53 AM
Advertisement