
ਚੰਡੀਗੜ੍ਹ : ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਵੱਛ ਭਾਰਤ ਸਰਵੇਖਣ-2019 'ਚ ਵਿਸ਼ੇਸ਼ ਸਨਮਾਨ ਦੀ ਪ੍ਰਾਪਤੀ ਲਈ ਵਿਭਾਗ ਦੀ...
ਚੰਡੀਗੜ੍ਹ : ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਵੱਛ ਭਾਰਤ ਸਰਵੇਖਣ-2019 'ਚ ਵਿਸ਼ੇਸ਼ ਸਨਮਾਨ ਦੀ ਪ੍ਰਾਪਤੀ ਲਈ ਵਿਭਾਗ ਦੀ ਪ੍ਰਸੰਸ਼ਾ ਕੀਤੀ ਹੈ। ਜ਼ਿਕਰਯੋਗ ਹੈ ਕਿ ਮਕਾਨ ਉਸਾਰੀ ਅਤੇ ਸ਼ਹਿਰੀ ਮਾਮਲੇ ਬਾਰੇ ਕੇਂਦਰੀ ਮੰਤਰਾਲੇ ਵੱਲੋਂ ਵਿਸ਼ਵ ਵਿੱਚ ਆਪਣੀ ਤਰ੍ਹਾਂ ਦੇ ਸਭ ਤੋਂ ਵੱਡੇ ਸਰਵੇਖਣ ਦਾ ਆਯੋਜਨ ਕੀਤਾ ਗਿਆ। ਇਸ ਸਰਵੇਖਣ ਵਿੱਚ ਪੰਜਾਬ ਨੂੰ 'ਸਸਟੇਨਏਬਲ ਸੈਨੀਟੇਸ਼ਨ' ਵੱਲ ਆਪਣੀਆਂ ਪ੍ਰਗਤੀਸ਼ੀਲ ਪਹਿਲਕਦਮੀਆਂ ਲਈ ਸੈਨੀਟੇਸ਼ਨ 'ਚ ਸਮੂਹ ਰਾਜਾਂ ਵਿੱਚੋਂ ਉੱਤਮ ਰਾਜ ਐਲਾਨਿਆ ਗਿਆ ਅਤੇ 'ਬੈਸਟ ਪਰਫਾਰਮਿੰਗ ਸਟੇਟ ਇਨ ਸੈਨੀਟੇਸ਼ਨ' ਐਵਾਰਡ ਨਾਲ ਨਿਵਾਜ਼ਿਆ ਗਿਆ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਸਰਵੇਖਣ ਵਿੱਚ ਦੇਸ਼ ਭਰ ਵਿੱਚੋਂ 4237 ਸ਼ਹਿਰੀ ਸਥਾਨਕ ਇਕਾਈਆਂ ਨੂੰ ਕਵਰ ਕੀਤਾ ਗਿਆ। ਸਵੱਛ ਭਾਰਤ ਸਰਵੇਖਣ-2018 ਵਿੱਚ ਚੰਗੇ ਨਤੀਜੇ ਹਾਸਲ ਕਰਨ ਤੋਂ ਬਾਅਦ ਪੂਰੇ ਸੂਬੇ ਨੂੰ ਇੱਕ ਸਮਾਨ ਪੱਧਰ 'ਤੇ ਲਿਆਉਣ ਲਈ ਸੰਪੂਰਨ ਪਹੁੰਚ ਦੇ ਨਾਲ ਕੰਮ ਕਰਨ ਦਾ ਪ੍ਰਣ ਲਿਆ ਗਿਆ ਸੀ। ਨਤੀਜੇ ਵਜੋਂ ਸਮੂਹ 167 ਸ਼ਹਿਰ ਖੁੱਲ੍ਹੇ 'ਚ ਸੌਚ ਮੁਕਤ ਐਲਾਨੇ ਗਏ ਅਤੇ ਕੋਈ ਵੀ ਰੀਸਰਟੀਫਿਕੇਸ਼ਨ 'ਚ ਅਸਫ਼ਲ ਨਹੀਂ ਹੋਇਆ ਅਤੇ ਇੱਕ ਸ਼ਹਿਰ ਨੂੰ ਓ.ਡੀ.ਐਫ. ਪਲੱਸ ਅਤੇ ਦੋ ਸ਼ਹਿਰਾਂ ਨੂੰ ਓ.ਡੀ.ਐਫ. ਪਲੱਸ-ਪਲੱਸ ਮਿਲਿਆ।
Stupendous achievement in Swachh Survekshan-2019
ਉੱਤਰੀ ਭਾਰਤ 'ਚ ਪਹਿਲਾ ਸਥਾਨ ਹਾਸਲ ਕੀਤਾ : ਬੁਲਾਰੇ ਨੇ ਦੱਸਿਆ ਕਿ ਕੁੱਲ ਮਿਲਾ ਕੇ ਪੰਜਾਬ ਰਾਜ ਨੇ ਉੱਤਰੀ ਭਾਰਤ 'ਚ ਪਹਿਲਾ ਸਥਾਨ ਹਾਸਲ ਕੀਤਾ ਅਤੇ ਦੇਸ਼ ਭਰ ਵਿੱਚੋਂ ਪਿਛਲੇ ਸਾਲ ਦੇ 9ਵੇਂ ਸਥਾਨ ਦੇ ਮੁਕਾਬਲੇ 7ਵਾਂ ਸਥਾਨ ਹਾਸਲ ਕੀਤਾ। ਸਵੱਛ ਸਰਵੇਖਣ-2017 'ਚ ਪਿਛਲੇ 10 ਸੂਬਿਆਂ ਵਿੱਚੋਂ ਅੱਗੇ ਆਉਂਦਿਆਂ ਸਵੱਛ ਸਰਵੇਖਣ-2018 'ਚ 9ਵਾਂ ਸਥਾਨ ਹਾਸਲ ਕੀਤਾ। ਇਸ ਵਾਰ ਸੂਬੇ ਨੇ ਆਪਣੀ ਰੈਂਕਿੰਗ 'ਚ ਹੋਰ ਸੁਧਾਰ ਕਰਦਿਆਂ 7ਵਾਂ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ 1 ਲੱਖ ਤੋਂ ਘੱਟ ਜਨਸੰਖਿਆ ਵਾਲੀ ਸ਼੍ਰੇਣੀ 'ਚ ਨਗਰ ਨਿਗਮ ਨਵਾਂਸ਼ਹਿਰ ਨੂੰ ਉੱਤਰੀ ਖੇਤਰ ਵਿੱਚ 1020 ਸ਼ਹਿਰੀ ਸਥਾਨਕ ਇਕਾਈਆਂ ਵਿੱਚੋਂ ਸਭ ਤੋਂ ਸਾਫ਼ ਸ਼ਹਿਰ ਐਲਾਨਿਆ ਗਿਆ ਹੈ। ਇਸ ਨੂੰ ਕੂੜਾ-ਕਰਕਟ ਮੁਕਤ ਸ਼ਹਿਰ ਨਵਾਂਸ਼ਹਿਰ (3 ਸਟਾਰ) ਲਈ ਵੀ ਪੁਰਸਕਾਰ ਮਿਲਿਆ। 'ਦੀ ਅੰਮ੍ਰਿਤਸਰ ਕੰਟੋਨਮੈਂਟ ਬੋਰਡ' ਨੂੰ 'ਫਾਸਟੈਸਟ ਮੂਵਰ ਕੰਟੋਨਮੈਂਟ ਬੋਰਡ' ਦਾ ਪੁਰਸਕਾਰ ਮਿਲਿਆ ਹੈ।