
ਮੱਧ ਪ੍ਰਦੇਸ਼ ਵਿਚ ਇਕ ਸਰਕਾਰੀ ਅਧਿਕਾਰੀ ਦੇ ਘਰ ਹੋਈ ਛਾਪੇਮਾਰੀ ਵਿਚ ਲਗਭੱਗ 20 ਕਰੋਡ਼ ਰੁਪਏ ਦੀ ਜਾਇਦਾਦ ਬਰਾਮਦ ਹੋਣ ਦੀ ਖਬਰ ਹੈ। ਇਹ ਜਾਇਦਾਦ...
ਇੰਦੌਰ : (ਭਾਸ਼ਾ) ਮੱਧ ਪ੍ਰਦੇਸ਼ ਵਿਚ ਇਕ ਸਰਕਾਰੀ ਅਧਿਕਾਰੀ ਦੇ ਘਰ ਹੋਈ ਛਾਪੇਮਾਰੀ ਵਿਚ ਲਗਭੱਗ 20 ਕਰੋਡ਼ ਰੁਪਏ ਦੀ ਜਾਇਦਾਦ ਬਰਾਮਦ ਹੋਣ ਦੀ ਖਬਰ ਹੈ। ਇਹ ਜਾਇਦਾਦ ਮੱਧ ਪ੍ਰਦੇਸ਼ ਦੇ ਇੰਦੌਰ ਨਗਰ ਨਿਗਮ ਦੇ ਅਸਿਸਟੈਂਟ ਇੰਜੀਨੀਅਰ ਅਤੇ ਸਵੱਛ ਭਾਰਤ ਮਿਸ਼ਨ ਇੰਚਾਰਜ ਦੇ ਘਰ ਹੋਈ ਛਾਪੇਮਾਰੀ ਦੌਰਾਨ ਬਰਾਮਦ ਹੋਈ ਹੈ। ਆਰੋਪੀ ਇੰਜੀਨੀਅਰ ਨੇ ਬਹੁਤ ਸਾਰੀ ਜਾਇਦਾਦ ਅਪਣੇ ਰਿਸ਼ਤੇਦਾਰਾਂ ਦੇ ਨਾਮ 'ਤੇ ਖਰੀਦੀ ਹੋਈ ਸੀ। ਇਸ ਲਈ ਆਰੋਪੀ ਇੰਜੀਨੀਅਰ ਦੇ ਰਿਸ਼ਤੇਦਾਰਾਂ ਨੂੰ ਵੀ ਇਸ ਮਾਮਲੇ ਵਿਚ ਆਰੋਪੀ ਬਣਾਇਆ ਗਿਆ ਹੈ।
Arrested
ਦਰਅਸਲ ਰਾਜ ਆਰਥਿਕ ਅਪਰਾਧ ਖੋਜ ਬਿਊਰੋ (ਈਓਡਬਲਿਊ) ਨੂੰ ਸ਼ਿਕਾਇਤ ਮਿਲੀ ਸੀ ਕਿ ਇੰਦੌਰ ਨਗਰ ਨਿਗਮ ਦੇ ਅਸਿਸਟੈਂਟ ਇੰਜੀਨੀਅਰ ਅਭੇ ਸਿੰਘ ਨੇ ਕਰੋੜਾਂ ਰੁਪਏ ਦੀ ਬੇਨਾਮੀ ਜਾਇਦਾਦ ਇਕੱਠੀ ਕਰ ਲਈ ਹੈ। ਇਸ 'ਤੇ ਈਓਡਬਲਿਊ ਦੀ ਟੀਮ ਨੇ ਵਿਸ਼ੇਸ਼ ਜੱਜ ਜੇਪੀ ਸਿੰਘ ਦੀ ਅਦਾਲਤ ਤੋਂ ਸਰਚ ਵਾਰੰਟ ਲੈ ਕੇ ਅਧਿਕਾਰੀ ਦੇ ਗੁਲਾਬਬਾਗ ਕਲੋਨੀ ਸਥਿਤ ਘਰ 'ਤੇ ਛਾਪੇਮਾਰੀ ਕੀਤੀ। ਈਓਡਬਲਿਊ ਦੀ ਟੀਮ ਵੀ ਉਸ ਸਮੇਂ ਹੈਰਾਨ ਰਹਿ ਗਈ, ਜਦੋਂ ਅਸਿਸਟੈਂਟ ਇੰਜੀਨੀਅਰ ਦੇ ਘਰ 'ਤੇ ਉਨ੍ਹਾਂ ਨੂੰ ਮਕਾਨ, ਹਾਸਟਲ ਦੇ ਕਾਗਜ਼ਾਤ ਦੇ ਨਾਲ ਹੀ 2 ਕਿੱਲੋ ਸੋਨਾ, ਸੋਨੇ ਦੇ ਬਿਸਕੁਟ, 20 ਲੱਖ ਰੁਪਏ ਨਕਦ ਸਮੇਤ ਲਗਭੱਗ 20 ਕਰੋਡ਼ ਰੁਪਏ ਦੀ ਜਾਇਦਾਦ ਮਿਲੀ।
Economic Offences Wing (EOW) of Madhya Pradesh
ਇਕ ਖਬਰ ਦੇ ਮੁਤਾਬਕ, ਆਰੋਪੀ ਇੰਜੀਨੀਅਰ ਦਾ ਭਰਾ ਸੰਤੋਸ਼ ਸਿੰਘ ਵੀ ਇੰਦੌਰ ਵਿਕਾਸ ਅਥਾਰਟੀ ਵਿਚ ਟਾਈਮ ਕੀਪਰ ਦੇ ਅਹੁਦੇ 'ਤੇ ਤੈਨਾਤ ਹੈ। ਈਓਡਬਲਿਊ ਦੀ ਟੀਮ ਨੂੰ ਉਸ ਦੇ ਨਾਮ 'ਤੇ ਵੀ ਕਰੋੜਾਂ ਰੁਪਏ ਦੀ ਜਾਇਦਾਦ ਹੋਣ ਦਾ ਪਤਾ ਚਲਿਆ ਹੈ। ਜਾਂਚ ਅਧਿਕਾਰੀ ਡੀਐਸਪੀ ਆਨੰਦ ਯਾਦਵ ਦਾ ਕਹਿਣਾ ਹੈ ਕਿ ਆਰੋਪੀ ਇੰਜੀਨੀਅਰ ਅਭੇ ਸਿੰਘ ਦੀ ਭੈਣ, ਭਾਣਜੇ ਅਤੇ ਸਾਲੇ ਦੇ ਨਾਲ ਹੀ ਉਸ ਦੀ ਪਤਨੀ ਦੇ ਨਾਮ 'ਤੇ ਵੀ ਕਾਫ਼ੀ ਜਾਇਦਾਦ ਕੀਤੀ ਗਈ ਹੈ।