
ਇਕ ਪਾਸੇ ਭਾਰਤ-ਪਾਕਿ ਦੁਸ਼ਮਣੀ ਦੀ ਜੰਗ ਲੜਨ ਵਿਚ ਰੁਝੇ ਹੋਏ ਹਨ। ਉਥੇ ਹੀ ਦੂਜੇ ਪਾਸੇ ਇਕ ਪਾਕਿਸਤਾਨੀ ਕੁੜੀ ਭਾਰਤੀ ਲੜਕੇ ਨਾਲ ਵਿਆਹ ਕਰਾਉਣ ਲਈ...
ਸਮਾਣਾ : ਇਕ ਪਾਸੇ ਭਾਰਤ-ਪਾਕਿ ਦੁਸ਼ਮਣੀ ਦੀ ਜੰਗ ਲੜਨ ਵਿਚ ਰੁਝੇ ਹੋਏ ਹਨ। ਉਥੇ ਹੀ ਦੂਜੇ ਪਾਸੇ ਇਕ ਪਾਕਿਸਤਾਨੀ ਕੁੜੀ ਭਾਰਤੀ ਲੜਕੇ ਨਾਲ ਵਿਆਹ ਕਰਾਉਣ ਲਈ ਭਾਰਤ ਪਹੁੰਚੀ ਹੈ। ਪਾਕਿਸਤਾਨ ਦੀ ਰਹਿਣ ਵਾਲੀ ਕਿਰਨ ਚੀਮਾ (27) ਅੱਜ ਹਮੇਸ਼ਾ ਲਈ ਸਰਦਾਰ ਪਰਵਿੰਦਰ ਸਿੰਘ ਦੀ ਹੋ ਗਈ ਹੈ। ਕਿਰਨ ਰਾਤ ਅਪਣੇ ਪਿਤਾ ਸੁਰਜੀਤ ਚੀਮਾ,
kiran with Parvinder singh
ਭਰਾ ਅਮਰਜੀਤ ਅਤੇ ਭੈਣ ਰਮਨਜੀਤ ਚੀਮਾ ਦੇ ਨਾਲ ਗਤ ਦਿਵਸ ਪਟਿਆਲਾ ਪਹੁੰਚੀ ਸੀ। ਉਸਨੇ ਪਟਿਆਲੇ ਦੇ ਗੁਰਦੁਆਰਾ ਮੋਤੀ ਬਾਗ ਵਿਚ ਅੰਬਾਲਾ ਦੇ ਪਿੰਡ ਤੇਪਲੇਂ ਨਿਵਾਸੀ ਪਰਵਿੰਦਰ ਸਿੰਘ ਦੇ ਨਾਲ ਸਿੱਖ ਰੀਤੀ-ਰਿਵਾਜਾਂ ਮੁਤਾਬਿਕ ਵਿਆਹ ਕਰਵਾਇਆ। ਪਰਵਿੰਦਰ ਸਿੰਘ ਦੇ ਪਰਵਾਰ ਦੀ ਵੀ ਕਿਰਨ ਚੀਮਾ ਦੇ ਪਰਵਾਰ ਦੇ ਨਾਲ ਪੁਰਾਣੀ ਰਿਸ਼ਤੇਦਾਰੀ ਹੈ।
Marriage
ਇਹ ਜਾਣਕਾਰੀ ਲਖਵਿੰਦਰ ਸਿੰਘ ਪੁੱਤਰ ਤਾਰਾ ਸਿੰਘ ਤਲਵੰਡੀ ਮਲਿਕ ਨਿਵਾਸੀ ਭਵਾਨੀਗੜ੍ਹ ਰੋਡ ਸਮਾਨਾ ਨੇ ਪੱਤਰਕਾਰਾਂ ਨੂੰ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਸੁਰਜੀਤ ਚੀਮਾ ਦਾ ਪਰਵਾਰ ਉਨ੍ਹਾਂ ਦੀ ਰਿਸ਼ਤੇਦਾਰੀ ਵਿਚੋਂ ਹੈ। ਭਾਰਤ-ਪਾਕਿ ਵੰਡ ਸਮੇਂ ਉਨ੍ਹਾਂ ਦਾ ਪਰਵਾਰ ਪਾਕਿਸਤਾਨ ਵਿਚ ਰਹਿ ਗਿਆ ਸੀ। ਇਸ ਤੋਂ ਬਾਅਦ ਉਹ ਹਿੰਦੂ ਧਰਮ ਨੂੰ ਮੰਨਣ ਲੱਗ ਗਏ ਸੀ।
Parvinder with Kiran
ਪਾਕਿ ਵਿਚ ਸਕੂਲ ‘ਚ ਟੀਚਰ ਸੀ ਕਿਰਨ :- ਕਿਰਨ ਚੀਮਾ ਪਾਕਿਸਤਾਨ ਵਿਚ ਸਕੂਲ ‘ਚ ਪੜ੍ਹਾਉਂਦੀ ਸੀ ਅਤੇ ਉਸਦੇ ਪਿਤਾ ਸੁਰਜੀਤ ਸਿੰਘ ਖੇਤੀਬਾੜੀ ਦਾ ਕੰਮ ਕਰਦੇ ਹਨ। ਪਰਵਿੰਦਰ ਸਿੰਘ ਅਤੇ ਕਿਰਨ ਦੂਰ ਦੇ ਰਿਸ਼ਤੇਦਾਰ ਹਨ ਅਤੇ ਪਹਿਲਾਂ ਵੀ ਮਿਲਦੇ ਰਹੇ ਹਨ। ਦੋਹਾਂ ਦਾ ਪਰਿਵਾਰਾਂ ਨੇ ਆਪਸ ਵਿਚ ਮਿਲ ਕੇ ਇਹ ਫ਼ੈਸਲਾ ਕੀਤਾ ਤੇ ਵਿਆਹ ਹੋ ਗਿਆ।
Marriage
ਵਿਆਹ ਤੋਂ ਬਾਅਦ ਬਹੁਤ ਖੁਸ਼ ਦਿਖਾਈ ਦਿੱਤੇ ਕਿਰਨ ਤੇ ਪਰਵਿੰਦਰ। ਦੋਨਾਂ ਨੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ ਅਤੇ ਆਪਣੇ ਭਵਿੱਖ ਦੀ ਅਰਦਾਸ ਕੀਤੀ। ਇਸ ਮੌਕੇ ਕਿਰਨ ਨੇ ਕਿਹਾ ਕਿ ਉਸਦਾ ਵਿਆਹ ਭਾਰਤ ਵਿਚ ਹੋਇਆ ਉਹ ਇਸ ਨਾਲ ਬਹੁਤ ਜ਼ਿਆਦਾ ਖੁਸ਼ ਹੈ।