
ਨਿਗਰਾਨੀ ਪ੍ਰਬੰਧਾਂ ਵਿਚ ਜੈਮਰ, ਬਾਇਓਮੀਟ੍ਰਿਕ, ਫਰਿਸਕਿੰਗ, ਅਬਜ਼ਰਬਰਜ਼, ਇਨਵਿਜੀਲੇਟਰਜ਼ ਅਤੇ ਉੱਡਣ ਦਸਤੇ ਤੇ ਹੋਰ ਸਤਰਕਤਾ ਉਪਾਅ ਸ਼ਾਮਲ
ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜਿਨ੍ਹਾਂ ਨੇ ਵੱਖ-ਵੱਖ ਸਰਕਾਰੀ ਅਹੁਦਿਆਂ 'ਤੇ ਉਮੀਦਵਾਰਾਂ ਦੀ ਪੂਰੀ ਨਿਰਪੱਖ, ਪਾਰਦਰਸ਼ੀ ਅਤੇ ਮੈਰਿਟ ਅਧਾਰਤ ਚੋਣ ਦੀ ਮੰਗ ਕੀਤੀ ਹੈ, ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ (ਪੀਐਸਐਸਐਸਬੀ) ਨੇ 15 ਮਾਰਚ ਨੂੰ ਫੂਡ ਸੇਫਟੀ ਅਫਸਰਾਂ ਦੇ ਅਹੁਦੇ ਹਿੱਤ ਹੋਣ ਵਾਲੀ ਪ੍ਰੀਖਿਆ ਦੇ ਦਾਖਲੇ ਲਈ ਵਿਸਥਾਰਪੂਰਵਕ ਚੌਕਸੀ ਉਪਾਅ ਕੀਤੇ ਹਨ। ਇਹ ਜਾਣਕਾਰੀ ਪੀ.ਐਸ.ਐਸ.ਐਸ.ਬੀ ਦੇ ਚੇਅਰਮੈਨ ਸ਼੍ਰੀ ਰਮਨ ਬਹਿਲ ਨੇ ਦਿੱਤੀ।
PSSSB
ਉਨ੍ਹਾਂ ਵੇਰਵੇ ਦਿੰਦਿਆਂ ਦੱਸਿਆ ਕਿ ਸਾਰੇ ਪ੍ਰੀਖਿਆ ਕੇਂਦਰਾਂ ਵਿਚ ਜੈਮਰ ਲਗਾਏ ਗਏ ਹਨ ਅਤੇ ਉਮੀਦਵਾਰਾਂ ਨੂੰ ਦੱਸਿਆ ਗਿਆ ਹੈ ਕਿ ਪ੍ਰੀਖਿਆ ਹਾਲ ਵਿਚ ਕਿਸੇ ਵੀ ਇਲੈਕਟ੍ਰਾਨਿਕ ਯੰਤਰ ਦੀ ਆਗਿਆ ਨਹੀਂ ਹੈ। ਉਨ੍ਹਾਂ ਕਿਹਾ ਕਿ ਨਾ ਸਿਰਫ ਸੈਲੂਲਰ ਫ਼ੋਨਾਂ, ਇਲੈਕਟ੍ਰਾਨਿਕ ਘੜੀਆਂ ਅਤੇ ਹੋਰ ਈ-ਉਪਕਰਣਾਂ/ ਯੰਤਰਾਂ ਦੀ ਮਨਾਹੀ ਕੀਤੀ ਗਈ ਹੈ ਬਲਕਿ ਅਨੌਲੋਗ ਘੜੀਆਂ ,ਮੁੰਦਰੀਆਂ, ਚੇਨਜ਼, ਪੈਂਡੈਂਟਸ, ਚੂੜੀਆਂ, ਕੰਨਾਂ ਦੀਆਂ ਵਾਲੀਆਂ ਆਦਿ 'ਤੇ ਵੀ ਪਾਬੰਦੀ ਲਗਾਈ ਗਈ ਹੈ ਤਾਂ ਜੋ ਅਣਉਚਿਤ ਸਾਧਨਾਂ ਵਰਤੋਂ ਦੀ ਸੰਭਾਵਨਾ ਨੂੰ ਰੋਕਿਆ ਜਾ ਸਕੇ।
File Photo
ਉਨ੍ਹਾਂ ਦੱਸਿਆ ਕਿ ਉਮੀਦਵਾਰਾਂ ਦੀ ਤੀਹਰੀ ਬਾਇਓਮੈਟ੍ਰਿਕ ਸ਼ਨਾਖਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਹਿਲੀ ਬਾਇਓਮੈਟ੍ਰਿਕ ਅਧਾਰਤ ਪਛਾਣ ਪ੍ਰੀਖਿਆ ਸਥਾਨ 'ਤੇ ਕੀਤੀ ਜਾਏਗੀ, ਦੂਜੀ ਵਾਰ ਸ਼ਾਰਟ ਲਿਸਟ ਕੀਤੇ ਗਏ ਉਮੀਦਵਾਰਾਂ ਦੀ ਕੌਂਸਲਿੰਗ ਸਮੇਂ ਕੀਤੀ ਜਾਵੇਗੀ ਅਤੇ ਅੰਤਮ ਜਾਂਚ ਉਮੀਦਵਾਰਾਂ ਦੀ ਨਿਯੁਕਤੀ ਸਮੇਂ ਕੀਤੀ ਜਾਵੇਗੀ । ਸ੍ਰੀ ਬਹਿਲ ਨੇ ਕਿਹਾ ਕਿ ਇਸ ਨਾਲ ਇਹ ਯਕੀਨੀ ਬਣਉਣ ਵਿਚ ਮਦਦ ਮਿਲੇਗੀ ਕਿ ਜਿਸ ਉਮੀਦਵਾਰ ਨੇ ਪ੍ਰੀਖਿਆ ਦਿੱਤੀ ਸੀ ਅਤੇ ਕਾਉਂਸਲਿੰਗ ਵਿੱਚ ਰਿਪੋਰਟ ਕੀਤੀ ਸੀ ਉਹ ਹੀ ਉਮੀਦਵਾਰ ਅਹੁਦੇ 'ਤੇ ਨਿਯੁਕਤ ਹੋਣ ਜਾ ਰਿਹਾ ਹੈ।
Education Dept
ਇਹ ਟ੍ਰਿਪਲ ਬਾਇਓਮੈਟ੍ਰਿਕ ਪਛਾਣ ਪ੍ਰਕਿਰਿਆ ਅਸਲ ਉਮੀਦਵਾਰਾਂ ਦੀ ਬਜਾਏ ਪ੍ਰੀਖਿਆ ਦੇਣ ਵਾਲੇ ਜਾਅਲੀ / ਫਰਜ਼ੀ ਉਮੀਦਵਾਰਾਂ ਦੀਆਂ ਘਟਨਾਵਾਂ ਦੀਆਂ ਖਬਰਾਂ ਦੇ ਮੱਦੇਨਜ਼ਰ ਰੱਖੀ ਗਈ ਹੈ। ਚੇਅਰਮੈਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰੀਖਿਆ ਕੇਂਦਰਾਂ 'ਤੇ ਉਮੀਦਵਾਰਾਂ ਦੀ ਚੰਗੀ ਤਰ੍ਹਾਂ ਤਲਾਸ਼ੀ ਕੀਤੀ ਜਾਵੇਗੀ ਅਤੇ ਪ੍ਰੀਖਿਆ ਸਥਾਨਾਂ 'ਤੇ ਅਮਨ-ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ।
PSSSB
ਸ੍ਰੀ ਬਹਿਲ ਨੇ ਦੱਸਿਆ ਕਿ ਪੀ.ਐਸ.ਐਸ.ਐਸ.ਬੀ ਦੇ ਅਧਿਕਾਰੀਆਂ ਤੋਂ ਇਲਾਵਾ ਹਰੇਕ ਕੇਂਦਰ ਵਿੱਚ ਪ੍ਰੀਖਿਆਵਾਂ ਦੀ ਨਿਗਰਾਨੀ ਕਰਨ ਲਈ ਪੀ.ਸੀ.ਐਸ ਅਧਿਕਾਰੀ ਵੀ ਤਾਇਨਾਤ ਕੀਤੇ ਜਾਣਗੇ। ਹਰ ਸੈਂਟਰ ਵਿੱਚ ਸਮੱਚੀ ਪ੍ਰਕਿਰਿਆ ਦੀ ਉਚਿਤ ਨਜ਼ਰਸਾਨੀ ਲਈ ਲੋੜੀਂਦੇ ਉਡਣ ਦਸਤਿਆਂ , ਨਿਗਰਾਨ ਸਟਾਫ, ਇਨਜੀਲੇਟਰਜ਼ ਸਮੇਤ ਹੋਰ ਅਧਿਕਾਰੀ ਮੌਜੂਦ ਰਹਿਣਗੇ। ਉਨ੍ਹਾਂ ਕਿਹਾ ਕਿ ਚੌਕਸੀ ਇਸ ਹੱਦ ਤੱਕ ਸਖਤ ਹੈ ਕਿ ਬੋਰਡ ਦੇ ਸੁਪਰਵਾਈਜ਼ਰੀ ਸਟਾਫ ਨੂੰ ਵੀ ਪ੍ਰੀਖਿਆ ਕੇਂਦਰਾਂ 'ਤੇ ਸੈੱਲ ਫ਼ੋਨ ਲਿਜਾਣ ਦੀ ਇਜਾਜ਼ਤ ਨਹੀਂ ਹੋਵੇਗੀ ਅਤੇ ਸਾਰੀ ਪ੍ਰਕਿਰਿਆ ਦੀ ਵੀਡੀਓ ਰਿਕਾਰਡਿੰਗ ਵੀ ਕੀਤੀ ਜਾਵੇਗੀ।
ਉਮੀਦਵਾਰਾਂ ਨੂੰ ਸੁਚੇਤ ਕਰਦਿਆਂ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੇ ਚੇਅਰਮੈਨ ਨੇ ਕਿਹਾ ਕਿ ਉਮੀਦਵਾਰਾਂ ਨੂੰ ਨਾਜਾਇਜ਼ ਢੰਗਾਂ ਦੀ ਵਰਤੋਂ ਕਰਨ ਦੀ ਕਿਸੇ ਵੀ ਕੋਸ਼ਿਸ਼ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਹ ਕਾਨੂੰਨ ਅਨੁਸਾਰ ਸਖਤ ਕਾਰਵਾਈ ਦਾ ਸੱਦਾ ਦੇਵੇਗਾ। ਉਨ੍ਹਾਂ ਨੇ ਉਮੀਦਵਾਰਾਂ ਨੂੰ ਵੱਡੇ ਬਟਨਾਂ ਵਾਲੇ ਕਪੜੇ ਪਹਿਨਣ ਤੋਂ ਵੀ ਬਚਣ ਦੀ ਸਲਾਹ ਵੀ ਦਿੱਤੀ।
File Photo
ਉਨ੍ਹਾਂ ਕਿਹਾ ਕਿ “ਇਮਤਿਹਾਨ ਵਿਚ ਉਨ੍ਹਾਂ ਨੂੰ ਆਪਣਾ ਪੈਨ ਲਿਆਉਣ ਜਾਂ ਇਸਤੇਮਾਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਸਗੋਂ ਹਰ ਉਮੀਦਵਾਰ ਨੂੰ ਬੋਰਡ ਇਕ ਪੈਨ ਮੁਹੱਈਆ ਕਰਵਾਇਆ ਜਾਵੇਗਾ। ਬਹਿਲ ਨੇ ਕਿਹਾ ਕਿ ਸਾਰੇ ਉਮੀਦਵਾਰ ਪ੍ਰੀਖਿਆ ਕੇਂਦਰ ਵਿੱਚ ਆਪਣੇ ਨਾਲ ਸਿਰਫ ਬੋਰਡ ਦੁਆਰਾ ਜਾਰੀ ਕੀਤਾ ਗਿਆ ਐਡਮਿਟ ਕਾਰਡ ਅਤੇ ਆਪਣੀ ਪਛਾਣ ਦਾ ਇਕ ਅਸਲ ਸਬੂਤ ਲਿਆਉਣ।
ਉਨ੍ਹਾਂ ਕਿਹਾ ਕਿ ਇੱਕ ਨਿਰਪੱਖ ਚੋਣ ਪ੍ਰਕਿਰਿਆ ਨਾ ਸਿਰਫ ਵਧੀਆ ਉਮੀਦਵਾਰਾਂ ਦੀ ਚੋਣ ਵਿੱਚ ਸਹਾਇਤਾ ਕਰਦੀ ਹੈ ਬਲਕਿ ਸਿਸਟਮ ਦੀ ਨਿਰਪੱਖਤਾ ਵਿੱਚ ਉਮੀਦਵਾਰਾਂ ਦੇ ਵਿਸ਼ਵਾਸ ਨੂੰ ਬਰਕਰਾਰ ਰੱਖਣਵਿੱਚ ਸਹਾਈ ਵੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਚੋਣ ਪ੍ਰਣਾਲੀ ਰਾਹੀਂ ਸਰਕਾਰੀ ਨੌਕਰੀ ਵਿਚ ਸ਼ਾਮਲ ਹੋਣ ਵਾਲੇ ਨੌਜਵਾਨ ਉਮੀਦਵਾਰ ਔਸਤਨ ਤੀਹ ਸਾਲਾਂ ਲਈ ਸੇਵਾ ਨਿਭਾਉਣਗੇ ਅਤੇ ਜੇਕਰ ਉਨ੍ਹਾਂ ਦੀ ਚੋਣ ਸ਼ੋਸ਼ਣ-ਰਹਿਤ ਜਾਂ ਨਿਰਵਿਘਨ ਹੋਵਗੀ
File Photo
ਤਾਂ ਇਹ ਨਿਸ਼ਚਤ ਹੈ ਕਿ ਆਪਣੇ ਸੇਵਾ ਕਾਲ ਦੌਰਾਨ ਉਹ ਵੀ ਦੂਜਿਆਂ ਨੂੰ ਤੰਗ ਨਹੀਂ ਕਰਨਗੇ। ਜ਼ਿਕਰਯੋਗ ਹੈ ਕਿ ਫੂਡ ਸੇਫਟੀ ਅਫਸਰਾਂ ਦੀਆਂ 25 ਆਸਾਮੀਆਂ ਲਈ ਕਰੀਬ 5118 ਉਮੀਦਵਾਰਾਂ ਨੇ ਬਿਨੈ ਕੀਤਾ ਹੈ ਜੋ ਚੰਡੀਗੜ੍ਹ ਦੇ ਪੰਜ ਸਥਾਨਾਂ 'ਤੇ ਵੱਖ-ਵੱਖ ਕੇਂਦਰਾਂ 'ਤੇ ਹੋਣ ਵਾਲੀ ਪ੍ਰੀਖਿਆ ਵਿਚ ਬੈਠਣਗੇ।