ਫੂਡ ਸੇਫਟੀ ਸੁਰੱਖਿਆ ਕਾਨੂੰਨ ਤਹਿਤ ਪੰਜਾਬ ਨੇ ਜ਼ੁਰਮਾਨੇ ਵਸੂਲਣ ਵਿਚ ਕੀਤਾ 5ਵਾਂ ਸਥਾਨ ਹਾਸਲ  
Published : Nov 30, 2019, 3:44 pm IST
Updated : Nov 30, 2019, 3:44 pm IST
SHARE ARTICLE
Food safety violators nationally
Food safety violators nationally

ਪੰਜਾਬ ਤੋਂ ਇਲਾਵਾ ਦੇਸ਼ ਭਰ ਵਿਚ ਸਾਰੇ ਵੱਡੇ ਸੂਬਿਆਂ ਨੇ ਫੂਡ ਸੁਰੱਖਿਆ ਦੇ ਮਾਮਲੇ ਵਿਚ ਠੋਸ ਕਦਮ ਚੁੱਕੇ ਹਨ।

ਚੰਡੀਗੜ੍ਹ: ਰਾਸ਼ਟਰੀ ਖਾਦ ਸੁਰੱਖਿਆ ਕਾਨੂੰਨ ਦੀ ਉਲੰਘਣਾ ਦੇ ਮਾਮਲੇ ਵਿਚ ਜ਼ੁਰਮਾਨੇ ਵਸੂਲਣ ਵਾਲੇ ਸੂਬਿਆਂ 'ਚ ਪੰਜਾਬ ਦੇਸ਼ ਭਰ 'ਚੋਂ ਪੰਜਵੇਂ ਸਥਾਨ 'ਤੇ ਆ ਗਿਆ ਹੈ। ਰਾਸ਼ਟਰੀ ਖਾਦ ਸੁਰੱਖਿਆ ਕਾਨੂੰਨ ਤਹਿਤ ਪੰਜਾਬ ਸਰਕਾਰ ਨੇ 2018-19 ਦੇ ਵਕਫੇ ਵਿਚ 1.57 ਕਰੋੜ ਦਾ ਜੁਰਮਾਨਾ ਵਸੂਲਿਆ ਹੈ।

Raw VegetablesRaw Vegetables ਪੰਜਾਬ ਤੋਂ ਇਲਾਵਾ ਦੇਸ਼ ਭਰ ਵਿਚ ਸਾਰੇ ਵੱਡੇ ਸੂਬਿਆਂ ਨੇ ਫੂਡ ਸੁਰੱਖਿਆ ਦੇ ਮਾਮਲੇ ਵਿਚ ਠੋਸ ਕਦਮ ਚੁੱਕੇ ਹਨ।

MoneyMoney ਦੇਸ਼ ਭਰ ਵਿਚ ਫੂਡ ਸੇਫਟੀ ਸੁਰੱਖਿਆ ਦੇ ਕਾਨੂੰਨ ਤਹਿਤ ਲਗਾਏ ਗਏ 12,727 ਜੁਰਮਾਨੇ ਦੇ ਕੇਸਾਂ ਵਿਚ 32.58 ਕਰੋੜ ਰੁਪਏ ਵਸੂਲੇ ਗਏ ਹਨ। ਇਸ ਕਾਨੂੰਨ ਤਹਿਤ ਜੁਰਮਾਨੇ ਵਸੂਲਣ ਦੇ ਮਾਮਲੇ ਵਿਚ 15.89 ਕਰੋੜ ਰੁਪਏ ਜੁਰਮਾਨੇ ਵਜੋਂ ਵਸੂਲਣ ਵਾਲਾ ਉੱਤਰ ਪ੍ਰਦੇਸ਼ ਦੇਸ਼ ਭਰ ਵਿਚੋਂ ਪਹਿਲੇ ਨੰਬਰ 'ਤੇ ਹੈ। ਜਦਕਿ ਤਾਮਿਲਨਾਡੂ 5.01 ਕਰੋੜ ਵਸੂਲ ਕੇ ਦੂਜੇ, ਗੁਜਰਾਤ 1.95 ਕਰੋੜ ਵਸੂਲ ਕੇ ਤੀਜੇ, ਮੱਧ ਪ੍ਰਦੇਸ਼ 1.82 ਕਰੋੜ ਵਸੂਲ ਕੇ ਚੌਥੇ ਅਤੇ ਪੰਜਾਬ 1.57 ਕਰੋੜ ਵਸੂਲ ਕੇ ਪੰਜਵੇਂ ਨੰਬਰ 'ਤੇ ਹੈ।

VegetablesVegetablesਇਸ ਕਾਨੂੰਨ ਦੇ ਤਹਿਤ ਦੇਸ਼ ਭਰ ਵਿਚ 2,813 ਅਪਰਾਧਿਕ ਮਾਮਲੇ ਦਰਜ ਕੀਤੇ ਗਏ ਹਨ ਜਿਨ੍ਹਾਂ ਵਿਚੋਂ 701 ਨੂੰ ਬਕਾਇਦਾ ਦੋਸ਼ੀ ਠਹਿਰਾਇਆ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਵਿਚ ਫੂਡ ਸੇਫਟੀ ਕਾਨੂੰਨ ਤਹਿਤ 45 ਅਪਰਾਧਿਕ ਮਾਮਲੇ ਦਰਜ ਕੀਤੇ ਗਏ ਹਨ ਜਿਨ੍ਹਾਂ ਵਿਚੋਂ ਤਿੰਨ ਨੂੰ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ। ਪੰਜਾਬ ਫੂਡ ਸੇਫਟੀ ਸੁਰੱਖਿਆ ਦੇ ਕਾਨੂੰਨ ਨੂੰ ਸਖਤੀ ਨਾਲ ਲਾਗੂ ਕਰਨ ਦੇ ਚੱਲਦੇ ਪੰਜਾਬ ਦੇਸ਼ ਭਰ ਵਿਚ ਚੋਟੀ ਦੇ 10 ਸੂਬਿਆਂ 'ਚ ਸ਼ੁਮਾਰ ਹੋ ਗਿਆ ਹੈ।

Fruits and vegetablesFruits and vegetables ਐੱਫ. ਐੱਸ. ਐੱਸ. ਏ. ਆਈ. ਲੈਬੋਰਟਰੀ ਵਿਚ ਖਾਦ ਪਦਰਾਥਾਂ ਦੇ 1,06,459 ਕੀਤੇ ਗਏ ਨਰੀਖਣ 'ਚੋਂ 3.7 ਫੀਸਦੀ ਅਸੁਰੱਖਿਅਤ ਪਾਏ ਗਏ ਹਨ ਜਦਕਿ 1.58 ਫੀਸਦੀ ਘਟੀਆ ਅਤੇ 9 ਫੀਸਦੀ ਗੰਭੀਰ ਪਾਏ ਗਏ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM

Karamjit Anmol Latest Interview- ਦਿਲ ਬਹਿਲਾਨੇ ਕੇ ਲਿਏ ਖਿਆਲ ਅੱਛਾ ਹੈ ਗਾਲਿਬ | Latest Punjab News

24 Apr 2024 9:33 AM

Big Breaking: ਸਾਂਪਲਾ ਪਰਿਵਾਰ 'ਚ ਆਪ ਨੇ ਲਾਈ ਸੰਨ, ਦੇਖੋ ਕੌਣ ਚੱਲਿਆ 'ਆਪ' 'ਚ, ਵੇਖੋ LIVE

24 Apr 2024 9:10 AM
Advertisement