ਕੇਂਦਰ ਸਰਕਾਰ ਵਲੋਂ ਕਿਸਾਨਾਂ ਨੂੰ ਕਣਕ ਵੇਚਣ ਦੇ ਪੈਸੇ ਨਿਜੀ ਖਾਤਿਆਂ ਰਾਹੀਂ ਦੇਣਾ ਆੜ੍ਹਤੀਆਂ, ਕਿਸਾਨ
Published : Mar 9, 2021, 1:28 am IST
Updated : Mar 9, 2021, 1:28 am IST
SHARE ARTICLE
image
image

ਕੇਂਦਰ ਸਰਕਾਰ ਵਲੋਂ ਕਿਸਾਨਾਂ ਨੂੰ ਕਣਕ ਵੇਚਣ ਦੇ ਪੈਸੇ ਨਿਜੀ ਖਾਤਿਆਂ ਰਾਹੀਂ ਦੇਣਾ ਆੜ੍ਹਤੀਆਂ, ਕਿਸਾਨਾਂ ਤੇ ਮਜ਼ਦੂਰਾਂ ਵਿਚ ਲੜਾਉਣ ਦਾ ਯਤਨ: ਭਾਈ ਵਿਰਸਾ ਸਿੰਘ ਖ਼ਾਲਸਾ

ਚੰਡੀਗੜ੍ਹ, 8 ਮਾਰਚ (ਸਪੋਕਸਮੈਨ ਸਮਾਚਾਰ ਸੇਵਾ): ਕੇਂਦਰ ਸਰਕਾਰ ਨੇ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਆਪਸ ਵਿਚ ਲੜਾ ਕੇ ਕਿਸਾਨੀ ਮੋਰਚੇ ਨੂੰ ਫ਼ੇਲ੍ਹ ਕਰਨ ਦੀ ਇਕ ਨਵੀਂ ਵਿਉਂਤਬੰਦੀ ਘੜੀ ਹੈ ਜੋ ਨਿੰਦਣਯੋਗ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਖ਼ਾਲਸਾ ਦੇ ਪ੍ਰਧਾਨ ਭਾਈ ਵਿਰਸਾ ਸਿੰਘ ਖ਼ਾਲਸਾ ਨੇ ਟਿਕਰੀ ਬਾਰਡਰ ਉਤੇ ਕਿਸਾਨੀ ਸੰਘਰਸ਼ ਦਾ ਹਿੱਸਾ ਬਣ ਬੈਠੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਰਸਾਲਦਾਰ ਜਥੇਦਾਰ ਬਾਬਾ ਸਰਵਣ ਸਿੰਘ ਰਸਾਲਦਾਰ ਬੁੱਢਾ ਦਲ ਦੇ ਪੜਾਅ ਸ਼ਰਮਾ ਮੈਟਰੋ ਸਟੇਸ਼ਨ ਦੀ ਪਾਰਕਿੰਗ ਵਿਚ ਇਕ ਗ਼ੈਰ ਰਸਮੀ ਮੀਟਿੰਗ ਤੋਂ ਉਪਰੰਤ ਲਿਖਤੀ ਪ੍ਰੈੱਸ ਬਿਆਨ ਰਾਹੀਂ ਕੀਤਾ। ਭਾਈ ਵਿਰਸਾ ਸਿੰਘ ਖ਼ਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਖ਼ਾਲਸਾ ਸਰਕਾਰ ਤੋਂ ਮੰਗ ਕਰਦੀ ਹੈ ਕਿ ਜਿਸ ਤਰ੍ਹਾਂ ਹਰਿਆਣਾ ਸਰਕਾਰ ਵਲੋਂ ਕਣਕ ਦੀ ਅਦਾਇਗੀ ਕਿਸਾਨਾਂ ਉਤੇ ਨਿਰਭਰ ਰਖੀ ਗਈ, ਉਹ ਹੀ ਨੀਤੀ ਪੰਜਾਬ ਸਰਕਾਰ ਨੂੰ ਵੀ ਪੰਜਾਬ ਦੇ ਕਿਸਾਨਾਂ ਉਤੇ ਲਾਗੂ ਕਰਨੀ ਚਾਹੀਦੀ ਹੈ ਤਾਂ ਕਿ ਲੰਮੇ ਸਮੇਂ ਤੋਂ ਚੱਲੇ ਆ ਰਹੇ ਕਿਸਾਨ-ਮਜ਼ਦੂਰ ਅਤੇ ਆੜ੍ਹਤੀ ਭਾਈਚਾਰੇ ਦੀ ਪੁਰਾਣੀ ਸਾਂਝ ਨੂੰ ਕਾਇਮ ਰਖਿਆ ਜਾ ਸਕੇ। 
ਉਨ੍ਹਾਂ ਕਿਹਾ ਹਰਿਆਣਾ ਸਰਕਾਰ ਇਹ ਅਦਾਇਗੀ ਕਿਸਾਨਾਂ ਉਤੇ ਨਿਰਭਰ ਰਖ ਰਹੀ ਹੈ ਚਾਹੇ ਕਿਸਾਨ ਇਹ ਅਦਾਇਗੀ ਖਾਤੇ ਵਿਚ ਪਵਾ ਲਵੇ ਜਾਂ ਆੜ੍ਹਤੀਆਂ ਰਾਹੀਂ ਲੈ ਲਵੇ ਤਾਂ ਫਿਰ ਅਜਿਹੀ ਨੀਤੀ ਪੰਜਾਬ ਦੇ ਕਿਸਾਨਾਂ ਨੂੰ ਨਾ ਦੇਣੀ ਪੰਜਾਬ ਦੇ ਕਿਸਾਨਾਂ ਨਾਲ ਵੱਡਾ ਧੋਖਾ ਅਤੇ ਬੇਇਨਸਾਫ਼ੀ ਹੈ ਕਿਉਂਕਿ ਦੇਸ਼ ਦੇ 80 ਫ਼ੀ ਸਦੀ ਲੋਕ ਠੇਕੇ ਉਤੇ ਜ਼ਮੀਨ ਲੈ ਕੇ ਖੇਤੀ ਕਰਦੇ ਹਨ, ਐਸੇ ਵਿਚ ਅਜਿਹੇ ਲੋਕਾਂ ਦੀ ਜ਼ਮੀਨ ਦੇ ਮਾਲਕ ਐਨ.ਆਈ.ਆਰ. ਅਤੇ ਹੋਰ ਸ਼ਾਹੂਕਾਰ ਹਨ ਜੋ ਕਿਸਾਨ ਦੀ ਅਦਾਇਗੀ ਲੈ ਲੈਣਗੇ ਅਤੇ ਖੇਤੀ ਕਰਨ ਵਾਲਾ ਕਿਸਾਨ ਰਹਿ ਜਾਵੇਗਾ।
ਇਸ ਕਰ ਕੇ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਖਾਲਸਾ ਸਰਕਾਰ ਤੋਂ ਇਹ ਮੰਗ ਕਰਦੀ ਹੈ ਕਿ ਉਹ ਅਪਣੇ ਅੜੀਅਲ ਵਰਤਾਰੇ ਨੂੰ ਛੱਡ ਕੇ ਲੱਖਾਂ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੱ ਕਾਲੇ ਕਾਨੂੰਨ ਵਾਪਸ ਲੈ ਲਵੇ, ਇਸ ਵਿਚ ਸਰਕਾਰ ਅਤੇ ਦੇਸ਼ ਦੇ ਸਭ ਲੋਕਾਂ ਦਾ ਭਲਾ ਹੈ। ਇਸ ਮੌਕੇ ਭਾਈ ਵਿਰਸਾ ਸਿੰਘ ਖ਼ਾਲਸਾ, ਰਸਾਲਦਾਰ ਜਥੇਦਾਰ ਬਾਬਾ ਸਰਵਣ ਸਿੰਘ ਰਸਾਲਦਾਰ ਬੁੱਢਾ ਦਲ, ਜਥੇਦਾਰ ਤੇਜਿੰਦਰ ਸਿੰਘ ਨੰਬਰਦਾਰ ਦੁਵਾਬਾ, ਜਥੇਦਾਰ ਬਾਬਾ ਸੁੱਚਾ ਸਿੰਘ, ਬਾਬਾ ਜਸਵੰਤ ਸਿੰਘ, ਬਾਬਾ ਜਸਵਿੰਦਰ ਸਿੰਘ ਮੰਗਲ, ਬਾਬਾ ਹਰੀ ਸਿੰਘ, ਬਾਬਾ ਮਾਨ ਸਿੰਘ ਜੀ ਲਖਾਰੀ ਬੁੱਢਾ ਦਲ, ਭਾਈ ਸਵਰਨ ਜੀਤ ਸਿੰਘ ਮਾਨੋਕੇ, ਸੁਖਦੇਵ ਸਿੰਘ ਮੋਗਾ, ਸੁਰਜੀਤ ਸਿੰਘ ਸਰਹਾਲੀ ਅਤੇ ਹੋਰ ਆਗੂ ਹਾਜ਼ਰ ਸਨ ।


ਕੈਪਸ਼ਨ: ਟਿਕਰੀ ਬਾਰਡਰ ਦਿੱਲੀ ਦੇ ਮੈਟਰੋ ਸਟੇਸ਼ਨ ਸ਼ਰਮਾਂ ਦੇ ਪਾਰਕਿੰਗ ਵਿੱਚ  ਤਾਇਨਾਤ ਸਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਰਸਾਲਦਾਰ ਜਥੇਾਰ ਬਾਬਾ ਸਰਵਣ ਸਿੰਘ ਰਸਾਲਦਾਰ ਤੇ ਭਾਈ ਵਿਰਸਾ ਸਿੰਘ ਖਾਲਸਾ ਪਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਪਤਰਕਾਰਾਂ ਨਾਲ ਗਲਬਾਤ ਕਰਦੇ ਹੋਏ।
3  ਇਸ ਕਰ ਕੇ ਕਣਕ ਦੀ ਅਦਾਇਗੀ ਪਹਿਲਾਂ ਦੀ ਤਰ੍ਹਾਂ ਆੜ੍ਹਤੀਆਂ ਰਾਹੀਂ ਕਿਸਾਨਾਂ ਨੂੰ ਦਿਤੀ ਜਾਵੇ ਅਤੇ ਖਾਤਾ ਸਿਸਟਮ ਬੰਦ ਕੀਤਾ ਜਾਵੇ। ਭਾਈ ਖਾਲਸਾ ਨੇ ਕਿਹਾ ਸਰਕਾਰ ਦੀ ਇਹ ਵੱਡੀ ਭੁੱਲ ਹੈ ਕਿ ਸਰਕਾਰ ਅਜਿਹੇ ਫ਼ੈਸਲੇ ਲੈ ਕੇ ਕਿਸਾਨੀ ਮੋਰਚੇ ਨੂੰ ਖ਼ਤਮ ਕਰ ਲਵੇਗੀ ਪਰ ਕਿਸਾਨ ਸਿਰ ਉਤੇ ਕੱਫ਼ਣ ਬੰਨ ਕੇ ਤਿੰਨ ਖੇਤੀ ਵਿਰੋਧੀ ਕਾਲੇ ਕਾਨੂੰਨ ਨੂੰ ਰੱਦ ਕਰਵਾਉਣ ਅਤੇ ਐਮ.ਐਸ.ਪੀ. ਕਾਨੂੰਨ ਨੂੰ ਬਣਾਉਣ ਹਿੱਤ ਅੜੇ੍ਹ ਹੋਏ ਹਨ ਅਤੇ ਸਰਕਾਰ ਇਨ੍ਹਾਂ ਮੰਗਾਂ ਨੂੰ ਮੰਨਣ ਤੋਂ ਬਗ਼ੈਰ ਮੋਰਚੇ ਨੂੰ ਕਿਸੇ ਵੀ ਹਾਲਤ ਵਿਚ ਖ਼ਤਮ ਨਹੀਂ ਕਰ ਸਕਦੀ। 

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement