ਅਮਰੀਕਾ ਵਿਚ ਸਿੱਖਾਂ ਵਿਰੁਧ ਵਧਿਆ ਵਿਤਕਰਾ : ਮਨੁੱਖੀ ਅਧਿਕਾਰ ਮਾਹਰ
Published : Mar 9, 2022, 8:36 am IST
Updated : Mar 9, 2022, 8:36 am IST
SHARE ARTICLE
image
image

ਅਮਰੀਕਾ ਵਿਚ ਸਿੱਖਾਂ ਵਿਰੁਧ ਵਧਿਆ ਵਿਤਕਰਾ : ਮਨੁੱਖੀ ਅਧਿਕਾਰ ਮਾਹਰ


ਪੱਗ ਬੰਨ੍ਹਣ ਵਾਲੇ ਸਿੱਖ ਮੁੰਡਿਆਂ ਨੂੰ  ਕਿਹਾ ਜਾਂਦਾ ਹੈ ਅਤਿਵਾਦੀ

ਵਾਸ਼ਿੰਗਟਨ, 8 ਮਾਰਚ : ਉੱਘੀ ਮਨੁੱਖੀ ਅਧਿਕਾਰ ਮਾਹਰ ਅੰਮਿ੍ਤ ਕੌਰ ਆਕਰੇ ਨੇ ਅਮਰੀਕੀ ਸੰਸਦ ਮੈਂਬਰਾਂ ਨੂੰ  ਦਸਿਆ ਕਿ ਅਮਰੀਕਾ ਵਿਚ ਹਾਲ ਹੀ ਦੇ ਸਾਲਾਂ ਵਿਚ ਸਿੱਖਾਂ ਵਿਰੁਧ ਧਾਰਮਕ ਵਿਤਕਰਾ ਅਤੇ ਨਫ਼ਰਤੀ ਅਪਰਾਧਾਂ ਵਿਚ ਵਾਧਾ ਹੋਇਆ ਹੈ | ਨਾਲ ਹੀ, ਉਨ੍ਹਾਂ ਨੇ ਪ੍ਰਸ਼ਾਸਨ ਅਤੇ ਅਮਰੀਕੀ ਕਾਂਗਰਸ ਨੂੰ  ਇਸ ਨੂੰ  ਖ਼ਤਮ ਕਰਨ ਲਈ ਕਦਮ ਚੁੱਕਣ ਦੀ ਅਪੀਲ ਕੀਤੀ | ਆਕਰੇ ਨੇ ਵਿਤਕਰੇ ਅਤੇ ਨਾਗਰਿਕ ਅਧਿਕਾਰਾਂ ਬਾਰੇ ਹਾਲ ਹੀ ਵਿਚ ਕਾਂਗਰਸ ਦੀ ਸੁਣਵਾਈ ਦੌਰਾਨ ਸੰਵਿਧਾਨ, ਨਾਗਰਿਕ ਅਧਿਕਾਰਾਂ ਅਤੇ ਨਾਗਰਿਕ ਸੁਤੰਤਰਤਾਵਾਂ ਬਾਰੇ ਸਦਨ ਦੀ ਨਿਆਇਕ ਉਪ ਕਮੇਟੀ ਦੇ ਮੈਂਬਰਾਂ ਨੂੰ  ਇਹ ਜਾਣਕਾਰੀ ਦਿਤੀ | ਆਕਰੇ ਸਿੱਖ ਵਕਾਲਤ ਸਮੂਹ 'ਸਿੱਖ ਕੋਲੀਸ਼ਨ' ਲਈ ਕਾਨੂੰਨੀ ਮਾਮਲਿਆਂ ਦੇ ਡਾਇਰੈਕਟਰ ਹਨ |
ਉਨ੍ਹਾਂ ਕਿਹਾ, Tਸਰਕਾਰੀ ਨੀਤੀਆਂ ਅਤੇ ਕਾਨੂੰਨਾਂ ਦੀ ਪੱਖਪਾਤੀ ਵਿਆਖਿਆ ਨਾਲ ਆਵਾਜਾਈ, ਮਨੋਰੰਜਨ, ਸਿਹਤ ਸੰਭਾਲ, ਫ਼ੌਜ ਅਤੇ ਕਾਨੂੰਨ ਲਾਗੂ ਕਰਨ ਸਮੇਤ ਜਨਤਕ ਅਤੇ ਨਿਜੀ ਖੇਤਰ ਦੀਆਂ ਨੌਕਰੀਆਂ ਵਿਚ ਸਿੱਖਾਂ ਨੂੰ  ਨੁਕਸਾਨ ਹੁੰਦਾ ਹੈ | ਉਨ੍ਹਾਂ ਕਿਹਾ, Tਅਸੀਂ ਦੇਖਿਆ ਹੈ ਕਿ ਸਿੱਖਾਂ ਨੂੰ  ਕਈ ਵਾਰ ਕੰਮ ਨਾਲ ਸਬੰਧਤ ਜਾਂਚਾਂ ਲਈ ਅਪਣੇ ਕੇਸ ਕੱਟਣ ਦਾ ਹੁਕਮ ਦਿਤਾ ਜਾਂਦਾ ਹੈ ਭਾਵੇਂ ਇਸ ਲਈ ਵਿਕਲਪ ਆਸਾਨੀ ਨਾਲ ਉਪਲਬਧ ਹੋਵੇ |'' ਆਕਰੇ ਨੇ ਕਿਹਾ ਕਿ ਸਮੇਂ-ਸਮੇਂ 'ਤੇ ਬਹੁਤ ਸਾਰੀਆਂ ਨੀਤੀਆਂ ਦੀ ਵਿਆਖਿਆ ਇਸ ਤਰੀਕੇ ਨਾਲ ਕੀਤੀ ਜਾਂਦੀ ਹੈ, ਜੋ ਘੱਟ ਗਿਣਤੀ ਭਾਈਚਾਰਿਆਂ ਨੂੰ  ਅਸਪਸ਼ਟ ਤੌਰ 'ਤੇ ਪ੍ਰਭਾਵਤ ਕਰਦੀਆਂ ਹਨ ਅਤੇ ਦੇਸ਼ ਦੀ ਪ੍ਰਣਾਲੀ ਅਜਿਹਾ ਹੋਣ ਦਿੰਦੀ ਹੈ |''
ਇਸ ਦੌਰਾਨ ਸੰਸਦ ਮੈਂਬਰ ਸ਼ੀਲਾ ਜੈਕਸਨ ਲੀ ਨੇ ਕਿਹਾ, ''ਪੱਗ ਬੰਨ੍ਹਣ ਵਾਲੇ ਸਿੱਖ ਮੁੰਡਿਆਂ ਨੂੰ  ਅਤਿਵਾਦੀ ਕਿਹਾ ਜਾਂਦਾ ਹੈ ਅਤੇ ਲੜਕੀਆਂ ਨੂੰ  ਲੰਮੇ ਵਾਲ ਰੱਖਣ ਕਾਰਨ ਪ੍ਰੇਸ਼ਾਨ ਕੀਤਾ ਜਾਂਦਾ ਹੈ | ਅਜਿਹੇ ਕਈ ਬੱਚੇ ਹਿੰਸਾ ਦਾ ਸ਼ਿਕਾਰ ਵੀ ਹੁੰਦੇ ਹਨ | ਸਾਡੇ ਇਕ ਅਧਿਐਨ ਵਿਚ, ਇਹ ਦੇਖਿਆ ਗਿਆ ਹੈ ਕਿ 50 ਫ਼ੀ ਸਦੀ ਤੋਂ ਵਧ ਸਿੱਖ ਬੱਚਿਆਂ ਨੂੰ  ਸਕੂਲ ਵਿਚ ਦੂਜੇ ਵਿਦਿਆਰਥੀਆਂ ਦੁਆਰਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ |''
ਸੰਸਦ ਮੈਂਬਰ ਪ੍ਰਮਿਲਾ ਜੈਪਾਲ ਨੇ ਕਿਹਾ ਕਿ 9/11 ਦੇ ਹਮਲਿਆਂ ਨੇ ਅਮਰੀਕਾ ਵਿਚ ਮੁਸਲਮਾਨ, ਅਰਬ ਜਾਂ ਦਖਣੀ ਏਸ਼ੀਆਈ ਅਮਰੀਕੀ ਹੋਣ ਦਾ ਮਤਲਬ ਹਮੇਸ਼ਾ ਲਈ ਬਦਲ ਦਿਤਾ ਹੈ | ਉਨ੍ਹਾਂ ਕਿਹਾ ਕਿ ਉਸਨੂੰ ਉਮੀਦ ਹੈ ਕਿ ਇਸ ਸੁਣਵਾਈ ਤੋਂ ਬਾਅਦ ਕਈ ਲੋਕ 9/11 ਦੇ ਦੌਰ ਦੀਆਂ ਉਨ੍ਹਾਂ ਨੀਤੀਆਂ ਦੀ ਜਾਂਚ ਕਰਨ ਅਤੇ ਇਨ੍ਹਾਂ ਨੂੰ  ਖ਼ਤਮ ਕਰਨ ਲਈ ਕਦਮ ਚੁੱਕਣਗੇ ਜਿਨ੍ਹਾਂ ਨੇ ਇਨ੍ਹਾਂ ਭਾਈਚਾਰਿਆਂ ਵਿਰੁਧ ਵਿਤਕਰੇ ਨੂੰ  ਕਾਇਮ ਰਖਿਆ ਅਤੇ ਬਹੁਤ ਵਧਾ ਦਿਤਾ ਹੈ |     (ਏਜੰਸੀ)

 

SHARE ARTICLE

ਏਜੰਸੀ

Advertisement

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM

Punjabi Youtuber Sukhbir Singh Linked With Shahzad bhatti | NIA Raid At Youtuber House | NIA Raid

26 Jun 2025 3:19 PM

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM

Majithia Case 'ਚ ਵੱਡਾ Update, ਪੂਰੀ ਰਾਤ Vigilance ਕਰੇਗੀ Interrogate 540 Cr ਜਾਇਦਾਦ ਦੇ ਖੁੱਲ੍ਹਣਗੇ ਭੇਤ?

25 Jun 2025 8:59 PM

'ਏਜੰਟਾਂ ਨੇ ਸਾਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਅਤੇ ਮੰਗਦੇ ਸੀ ਲੱਖਾਂ ਰੁਪਏ' Punjabi Men Missing in Iran ‘Dunki’

24 Jun 2025 6:53 PM
Advertisement