ਭਾਰਤ ਦੇਸ਼ ਨੂੰ ਮਹਿਲਾ ਪ੍ਰਤੀ ਗੰਭੀਰ ਹੋਣ ਦੀ ਲੋੜ
Published : Mar 9, 2022, 11:10 am IST
Updated : Mar 9, 2022, 11:11 am IST
SHARE ARTICLE
pregnant women
pregnant women

ਨਵ ਜਨਮੇ 309,000 ਬੱਚੇ ਤੇ 56000 ਔਰਤਾਂ ਜਣੇਪੇ ਦੌਰਾਨ ਲਗਾਉਂਦੀਆਂ ਨੇ ਮੌਤ ਨੂੰ ਗਲੇ

 

ਸੰਗਰੂਰ (ਬਲਵਿੰਦਰ ਸਿੰਘ ਭੁੱਲਰ) : ਸਾਲ 2015 ਦੀ ਇਕ ਰਿਪੋਰਟ ਮੁਤਾਬਕ ਭਾਰਤ ਵਿਚ ਹਰ ਸਾਲ ਤਕਰੀਬਨ 309,000 ਬੱਚੇ ਜਨਮ ਲੈਣ ਸਮੇਂ ਅਤੇ 56000 ਔਰਤਾਂ ਜਣੇਪੇ ਦੌਰਾਨ ਸਵਰਗ ਸਿਧਾਰ ਜਾਂਦੀਆਂ ਹਨ। ਇਸ ਦਾ ਅਰਥ ਹੈ ਕਿ ਨਵ ਜਨਮਿਆ ਬੱਚਾ ਹਰ ਇਕ ਮਿੰਟ ਬਾਅਦ ਅਤੇ ਜਨਮ ਦੇਣ ਵਾਲੀ ਔਰਤ ਹਰ 20ਵੇਂ ਮਿੰਟ ਬਾਅਦ ਮਰ ਰਹੀ ਹੈ। ਇਹ ਮੌਤਾਂ ਅਕਸਰ ਉਨ੍ਹਾਂ ਦੇਸ਼ਾਂ ਵਿਚ ਵਧੇਰੇ ਹੁੰਦੀਆਂ ਹਨ ਜਿਹੜੇ ਵਿਕਸਤ ਨਹੀਂ ਬਲਕਿ ਵਿਕਾਸ ਅਧੀਨ ਹਨ ਕਿਉਂਕਿ ਘਰਾਂ, ਪ੍ਰਵਾਰਾਂ ਅਤੇ ਦੇਸ਼ਾਂ ਦੇ ਬਿਹਤਰ ਸਮਾਜਕ ਤੇ ਆਰਥਕ ਹਾਲਾਤ ਜੱਚਾ ਅਤੇ ਬੱਚਾ ਦੋਹਾਂ ਲਈ ਹੀ ਬਹੁਤ ਕਾਰਗਰ, ਸਿਹਤਮੰਦ ਅਤੇ ਸੁਖਾਵੇਂ ਹੁੰਦੇ ਹਨ।

 

Pregnant WomanPregnant Woman

ਦਖਣੀ ਏਸ਼ੀਆ ਦੇ ਦੇਸ਼ ਭਾਰਤ, ਪਾਕਿਸਤਾਨ, ਨੇਪਾਲ, ਪਾਕਿਸਤਾਨ, ਬੰਗਲਾਦੇਸ਼ ਅਤੇ ਸ੍ਰੀਲੰਕਾ ਦੇ ਜੱਚਾ ਬੱਚਾ ਵਿਚ ਸਰੀਰਕ ਕਮਜ਼ੋਰੀ, ਖ਼ੂੁਨ ਦੀ ਕਮੀ, ਚੰਗੀ ਖ਼ੁਰਾਕ ਦੀ ਕਮੀ, ਲੋੜ ਨਾਲੋਂ ਘੱਟ ਵਜਨ ਅਤੇ ਜਨਮ ਦੇਣ ਵਾਲੀ ਮਾਂ ਦੀ ਛੋਟੀ ਉਮਰ ਵੀ ਮੌਤ ਦਰ ਵਿਚ ਵਾਧੇ ਦਾ ਕਾਰਨ ਬਣਦੀ ਹੈ ਕਿਉਂਕਿ ਇਨ੍ਹਾਂ ਦੇਸ਼ਾਂ ਅੰਦਰ ਔਸਤ ਗ਼ਰੀਬੀ ਦਰ ਵਧੇਰੇ ਹੋਣ ਕਰ ਕੇ ਹਰ ਸਾਲ ਤਕਰੀਬਨ 420,000 ਨਵ-ਜਨਮੇ ਬੱਚਿਆਂ ਦੀ ਮੌਤ ਹੋ ਜਾਂਦੀ ਹੈ ਅਤੇ ਇਨ੍ਹਾਂ ਵਿਚੋਂ ਜਨਮ ਲੈਣ ਵੇਲੇ ਬਹੁਗਿਣਤੀ ਬੱਚਿਆਂ ਦਾ ਔਸਤ ਵਜ਼ਨ ਵੀ ਢਾਈ ਕਿਲੋ ਤੋਂ ਵੀ ਘੱਟ ਹੁੰਦਾ ਹੈ। ਦੁਨੀਆਂ ਦੇ ਘੱਟ ਵਿਕਸਤ ਮੁਲਕਾਂ ਅੰਦਰ ਨਵ-ਜਨਮੇ ਬੱਚਿਆਂ ਦੀ ਜਨਮ ਵੇਲੇ ਮੌਤ ਦੀ ਔਸਤ ਦਰ ਸਮੁੱਚੇ ਸੰਸਾਰ ਵਿਚੋਂ ਲਗਭਗ 98 ਫ਼ੀਸਦੀ ਬਣਦੀ ਹੈ ਜਦ ਕਿ ਦਖਣੀ ਏਸ਼ੀਆ ਦੇ ਦੇਸ਼ ਭਾਰਤ, ਪਾਕਿਸਤਾਨ, ਬੰਗਲਾਦੇਸ਼, ਸ੍ਰੀਲੰਕਾ ਅਤੇ ਨੇਪਾਲ ਵਿਚ ਦੁਨੀਆਂ ਦੀਆਂ ਕੁਲ ਮੌਤਾਂ ਵਿਚੋਂ ਦਰ 40 ਫ਼ੀਸਦੀ ਹੈ। ਅੱਜ ਤੋਂ ਪੰਜ ਛੇ ਦਹਾਕੇ ਪਹਿਲਾਂ ਪੰਜਾਬ ਦੇ ਆਮ ਪਿੰਡਾਂ ਵਿਚ ਅਕਸਰ ਇਕ ‘ਦਾਈ’ ਹੋਇਆ ਕਰਦੀ ਸੀ ਜਿਹੜੀ ਪਿੰਡ ਅੰਦਰ ਜਣੇਪੇ ਵੇਲੇ ਅਪਣੀਆਂ ਸੇਵਾਵਾਂ ਦਿੰਦੀ ਸੀ ਪਰ ਆਧੁਨਿਕ ਸਮਿਆਂ ਵਿਚ ਬਹੁਤ ਵੱਡੇ ਵੱਡੇ ਜੱਚਾ ਬੱਚਾ ਹਸਪਤਾਲ ਖੁਲ੍ਹਣ ਤੋਂ ਬਾਅਦ ਵੀ ਜਨਮ ਵੇਲੇ ਜੱਚਾ ਬੱਚਾ ਦੀ ਵਧੇਰੇ ਮੌਤ ਦਰ ਡਾਕਟਰਾਂ ਦੀ ਕਾਰਜ ਕੁਸ਼ਲਤਾ ਤੇ ਕਈ ਸਵਾਲ ਖੜੇ ਕਰਦੀ ਹੈ? 

pregnantpregnant women

ਮੁਕਾਬਲੇਬਾਜ਼ੀ ਅਤੇ ਵਿਖਾਵੇ ਦੇ ਇਸ ਦੌਰ ਅੰਦਰ ਚੰਦ ਹਸਪਤਾਲਾਂ ਵਿਚ ਘੱਟ ਤਨਖ਼ਾਹਾਂ ਤੇ ਭਰਤੀ ਕੀਤੀਆਂ ਗਈਆਂ ਅਨਟਰੇਂਡ ਨਰਸਾਂ ਜੱਚਾ ਬੱਚਾ ਦੇ ਜੀਵਨ ਲਈ ਕਾਰਗਰ ਭੂਮਿਕਾ ਨਿਭਾਉਣ ਤੋਂ ਅਸਮਰਥ ਹਨ। ਬਾਕੀ ਮੌਜੂਦਾ ਸਮਿਆਂ ਅੰਦਰ ਹੁਣ ਹਰ ਤੀਜਾ ਚੌਥਾ ਬੱਚਾ ਵੱਡੇ ਆਪਰੇਸ਼ਨ ਨਾਲ ਹੋ ਰਿਹਾ ਹੈ ਜਿਸ ਦੇ ਚਲਦਿਆਂ ਪਬਲਿਕ ਵਲੋਂ ਇਹ ਸ਼ੰਕਾ ਵੀ ਜਤਾਈ ਜਾ ਰਹੀ ਹੈ ਕਿ ਇਹ ਫ਼ੈਸ਼ਨ ਹਸਪਤਾਲਾਂ ਵਲੋਂ ਸਿਰਫ਼ ਅਪਣੀਆਂ ਸੇਵਾਵਾਂ ਦਾ ਵਪਾਰੀਕਰਨ ਮਾਤਰ ਹੈ ਕਿਉਂਕਿ ਵੱਡੇ ਆਪਰੇਸ਼ਨ ਦੌਰਾਨ ਕਈ ਵਾਰ ਅਨਟਰੇਂਡ ਸਟਾਫ਼ ਵਲੋਂ ਕੀਤੀ ਅਣਗਹਿਲੀ ਦੌਰਾਨ ਵੱਧ ਖ਼ੂਨ ਵਗਣ ਕਰ ਕੇ ਵੀ ਕਈ ਔਰਤਾਂ ਮੌਤ ਦੇ ਮੂੰਹ ਪਈਆਂ ਹਨ।

pregnantpregnant women

ਡਬਲਿਊ.ਐਚ.ਉ.ਦੀ ਤਾਜ਼ਾ ਰਿਪੋਰਟ ਮੁਤਾਬਕ ਹੁਣ ਜਣੇਪੇ ਦੌਰਾਨ ਭਾਰਤ ਵਿਚ 5 ਔਰਤਾਂ ਹਰ ਘੰਟੇ ਮਰ ਰਹੀਆਂ ਹਨ ਜਿਨ੍ਹਾਂ ਦੀ ਸਲਾਨਾ ਗਿਣਤੀ 45000 ਬਣਦੀ ਹੈ। ਇਸ ਸਚਾਈ ਤੋਂ ਇਹ ਸਿੱਟਾ ਵੀ ਨਿਕਲਦਾ ਹੈ ਕਿ ਭਾਵੇਂ ਅਸੀਂ ਚੰਦਰਮਾ ਅਤੇ ਮੰਗਲ ਮਿਸ਼ਨ ਦੀਆਂ ਗੱਲਾਂ ਕਰਦੇ ਨਹੀਂ ਥਕਦੇ ਪਰ ਦੇਸ਼ ਅੰਦਰ ਸਿਹਤ ਸਹੂਲਤਾਂ ਦਾ ਬੁਨਿਆਦੀ ਢਾਂਚਾ ਬਹੁਤ ਪੁਰਾਣਾ ਤੇ ਜ਼ਰਜਰਾ ਹੋ ਚੁੱਕਾ ਹੈ ਜਿਸ ਨੂੰ ਫੌਰਨ ਬਦਲੇ ਜਾਣ ਦੀ ਲੋੜ ਹੈ ਕਿਉਂਕਿ ਭਾਰਤ ਅੰਦਰ ਸਿਹਤ ਸਹੂਲਤਾਂ ਦੀ ਵਿਆਪਕ ਕਮੀ ਦੇ ਚਲਦਿਆਂ 6,00000 ਨਵ-ਜਨਮੇ ਬੱਚੇ ਜਨਮ ਲੈਣ ਤੋਂ 28 ਦਿਨ੍ਹਾਂ ਦੇ ਅੰਦਰ ਮੌਤ ਨੂੰ ਗਲੇ ਲਗਾ ਲੈਂਦੇ ਹਨ।

 

 

pregnantpregnantpregnant women

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement