
ਐੱਫਆਈਆਰ ਵਿਚ ਇਹ ਇਲਜ਼ਾਮ ਲਗਾਏ ਗਏ ਹਨ ਕਿ ਉਸ ਨੇ ਇਤਿਹਾਸ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਹੈ।
ਜਲੰਧਰ - ਸੌਦਾ ਸਾਧ ਖਿਲਾਫ਼ ਇੱਕ ਹੋਰ ਮਾਮਲਾ ਦਰਜ ਹੋ ਗਿਆ ਹੈ। ਇਲਜ਼ਾਮ ਲੱਗੇ ਨੇ ਕਿ ਉਸ ਨੇ ਧਾਮਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।
ਸੌਦਾ ਸਾਧ ਖਿਲਾਫ਼ ਇਹ ਮਾਮਲਾ ਜਲੰਧਰ ਦੇ ਥਾਣਾ ਪਤਾਰਾ ਵਿਖੇ ਦਰਜ ਹੋਇਆ ਹੈ। ਐੱਫਆਈਆਰ ਵਿਚ ਇਹ ਇਲਜ਼ਾਮ ਲਗਾਏ ਗਏ ਹਨ ਕਿ ਉਸ ਨੇ ਇਤਿਹਾਸ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਹੈ।
ਐੱਫਆਈਆਰ ਵਿਚ ਲਿਖਿਆ ਗਿਆ ਹੈ ਕਿ ਸੌਦਾ ਸਾਧ ਨੇ ਗੁਰੂ ਰਵਿਦਾਸ ਜੀ ਅਤੇ ਭਗਤ ਕਬੀਰ ਜੀ ਦੇ ਸਬੰਧ ਵਿਚ ਗਲਤ ਸ਼ਬਦਾਵਲੀ ਬੋਲੀ ਸੀ ਤੇ ਗਲਤ ਇਤਿਹਾਸ ਵੀ ਦੱਸਿਆ ਸੀ। ਜਿਸ ਦੇ ਚੱਲਦਿਆਂ ਉਸ ਖਿਲਾਫ਼ ਇਹ ਮਾਮਲਾ ਦਰਜ ਹੋਇਆ ਹੈ। ਜ਼ਿਕਰਯੋਗ ਹੈ ਕਿ ਸੌਦਾ ਸਾਧ ਦੀ ਪੈਰੋਲ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਹਾਈਕੋਰਟ 'ਚ ਸੁਣਵਾਈ ਹੋਣੀ ਅਜੇ ਬਾਕੀ ਹੈ। ਦੂਜੇ ਪਾਸੇ ਸੌਦਾ ਸਾਧ ਦੀ ਪੈਰੋਲ ਖਿਲਾਫ਼ HC 'ਚ ਇੱਕ ਹੋਰ ਪਟੀਸ਼ਨ ਦਾਖਲ ਹੋਈ ਹੈ। ਐਡਵੋਕੇਟ ਨਵਕਿਰਨ ਸਿੰਘ ਨੇ ਇਹ ਪਟੀਸ਼ਨ ਦਾਖ਼ਲ ਕੀਤੀ ਹੈ। ਦੱਸ ਦਈਏ ਕਿ HC ਨੇ ਇਸ ਮਾਮਲੇ 'ਚ ਅਲੱਗ ਤੋਂ ਸੁਣਵਾਈ ਕਰਨ ਤੋਂ ਕੀਤਾ ਇਨਕਾਰ ਹੈ।