Nawanshahr News : ਨਵਾਂਸ਼ਹਿਰ 'ਚ 6 ਦਿਨਾਂ ਤੋਂ ਲਾਪਤਾ ਅਫਗਾਨੀ ਨੌਜਵਾਨ ਦੀ ਲਾਸ਼ ਮਿਲੀ
Published : Mar 9, 2024, 1:33 pm IST
Updated : Mar 9, 2024, 1:50 pm IST
SHARE ARTICLE
The body of an Afghani youth was found in Nawanshahr News in punjabi
The body of an Afghani youth was found in Nawanshahr News in punjabi

Nawanshahr News: ਦੋਸਤਾਂ ਨਾਲ ਸਤਲੁਜ ਦਰਿਆ 'ਚ ਨਹਾਉਣ ਗਿਆ ਸੀ ਮ੍ਰਿਤਕ

The body of an Afghani youth was found in Nawanshahr News in punjabi: ਨਵਾਂਸ਼ਹਿਰ ਦੀ ਕਾਠਗੜ੍ਹ ਪੁਲਿਸ ਨੇ ਛੇਵੇਂ ਦਿਨ ਸਤਲੁਜ ਦਰਿਆ ਵਿੱਚ ਡੁੱਬਣ ਵਾਲੇ ਅਫ਼ਗਾਨ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਸਈਅਦ ਮੁਸਤਫਾ ਵਜੋਂ ਹੋਈ ਹੈ। ਇਹ ਨੌਜਵਾਨ ਆਪਣੇ ਚਾਰ ਦੋਸਤਾਂ ਨਾਲ ਸਤਲੁਜ ਦਰਿਆ 'ਚ ਨਹਾਉਣ ਆਇਆ ਸੀ, ਜਿੱਥੇ ਉਹ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹ ਗਿਆ। ਨੌਜਵਾਨ ਰੁਜ਼ਗਾਰ ਦੀ ਭਾਲ ਵਿਚ ਭਾਰਤ ਆਇਆ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮੁਰਦਾਘਰ 'ਚ ਰਖਵਾ ਦਿਤਾ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਿਸਾਂ ਨੂੰ ਸੌਂਪ ਦਿਤੀ ਜਾਵੇਗੀ।

ਇਹ ਵੀ ਪੜ੍ਹੋ: Chandigarh News : ਚੰਡੀਗੜ੍ਹ ਵਿਚ ਜਿੰਮ ਟ੍ਰੇਨਰ ਨੂੰ ਨਜਾਇਜ਼ ਪਿਸਤਲ ਸਮੇਤ ਕੀਤਾ ਗ੍ਰਿਫਤਾਰ

ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲਾਪਤਾ ਨੌਜਵਾਨ ਦੀ ਪਛਾਣ ਸਈਦ ਮੁਸਤਫਾ (28) ਪੁੱਤਰ ਹੁਸੈਨ ਮੁਸਤਫਾ ਵਾਸੀ ਅਫਗਾਨਿਸਤਾਨ ਵਜੋਂ ਹੋਈ ਹੈ।  ਉਨ੍ਹਾਂ ਦੱਸਿਆ ਕਿ ਨੌਜਵਾਨ ਰੋਜ਼ਗਾਰ ਦੀ ਭਾਲ 'ਚ ਅਫਗਾਨਿਸਤਾਨ ਤੋਂ ਮੋਹਾਲੀ ਆਏ ਸਨ ਅਤੇ ਮੋਹਾਲੀ ਦੀ ਏਕਮਜੋਤ ਕਾਲੋਨੀ 'ਚ ਕਿਰਾਏ ਦੇ ਮਕਾਨ 'ਚ ਰਹਿ ਰਹੇ ਸਨ। ਇਨ੍ਹਾਂ ਨੌਜਵਾਨਾਂ ਵਿੱਚੋਂ ਇੱਕ ਨਿੱਜੀ ਫੈਕਟਰੀ ਵਿੱਚ ਕੰਮ ਕਰਦਾ ਸੀ। ਜਦਕਿ ਬਾਕੀ ਅਜੇ ਵੀ ਰੁਜ਼ਗਾਰ ਦੀ ਤਲਾਸ਼ ਵਿੱਚ ਹਨ।
3 ਮਾਰਚ ਐਤਵਾਰ ਨੂੰ ਚਾਰੋਂ ਟੈਕਸੀ ਲੈ ਕੇ ਸਤਲੁਜ ਦਰਿਆ ਨੇੜੇ ਸੈਰ ਕਰਨ ਆਏ।

ਇਹ ਵੀ ਪੜ੍ਹੋ: Haryana News: ਜਾਦੂ-ਟੂਣੇ 'ਚ ਫਸਾ ਕੇ ਕਿਸਾਨ ਨਾਲ ਮਾਰੀ 25 ਲੱਖ ਦੀ ਠੱਗੀ, ਪੈਸੇ ਦੁਗਣਾ ਕਰਨ ਦਾ ਦਿਤਾ ਸੀ ਲਾਲਚ

ਇਸ ਮੌਕੇ ਸਈਅਦ ਮੁਸਤਫਾ ਪੁੱਤਰ ਹੁਸੈਨ ਮੁਸਤਫਾ, ਅਹਿਮਦ ਸ਼ਮੀਦ ਪੁੱਤਰ ਅਬਦੁਲ ਸ਼ਮੀਦ, ਗੁਲਾਮ ਹੈਦਰ ਪੁੱਤਰ ਗੁਲਾਮ ਹਜ਼ਰਤ, ਰੋਮੀ ਸਤਾਰ ਪੁੱਤਰ ਅਬਦੁਲ ਸਤਾਰ ਨਹਾਉਣ ਚਲੇ ਗਏ। ਤਿੰਨ ਸਤਲੁਜ ਦਰਿਆ ਦੇ ਪਾਣੀ ਵਿੱਚੋਂ ਵਾਪਸ ਆ ਗਏ ਜਦਕਿ ਸਈਅਦ ਮੁਸਤਫਾ ਪਾਣੀ ਵਿੱਚੋਂ ਬਾਹਰ ਨਹੀਂ ਆਇਆ।

ਨੌਜਵਾਨਾਂ ਨੇ ਉਸ ਦੀ ਕਾਫੀ ਭਾਲ ਕੀਤੀ ਪਰ ਜਦੋਂ ਉਹ ਲਾਪਤਾ ਹੋ ਗਿਆ ਤਾਂ ਪੁਲਿਸ ਨੂੰ ਸੂਚਨਾ ਦਿੱਤੀ ਗਈ। ਕਾਠਗੜ੍ਹ ਥਾਣਾ ਇੰਚਾਰਜ ਪਵਿੱਤਰ ਸਿੰਘ ਨੇ ਤੁਰੰਤ ਕਾਰਵਾਈ ਕਰਦੇ ਹੋਏ ਗੋਤਾਖੋਰਾਂ ਦੀ ਮਦਦ ਲਈ, ਪਰ ਉਸ ਨੂੰ ਕੋਈ ਸਫਲਤਾ ਨਹੀਂ ਮਿਲੀ ਅਤੇ ਫਿਰ ਪੁਲਸ ਨੇ ਐਨਡੀਆਰਐਫ ਦੀ ਮਦਦ ਨਾਲ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ: Ludhiana News: ਲੁਧਿਆਣਾ 'ਚ ਕਰਜ਼ੇ ਤੋੋਂ ਤੰਗ ਆਏ ਕਿਸਾਨ ਨੇ ਕੀਤੀ ਖ਼ੁਦਕੁਸ਼ੀ 

ਜਿਸ ਅਨੁਸਾਰ ਛੇਵੇਂ ਦਿਨ ਉਕਤ ਨੌਜਵਾਨ ਦੀ ਲਾਸ਼ ਪਾਣੀ ਵਿੱਚ ਤੈਰਦੀ ਹੋਈ ਦੇਖੀ ਗਈ। ਇਸ ਨੂੰ ਬਾਹਰ ਕੱਢ ਲਿਆ ਗਿਆ ਸੀ। ਇਸ ਤੋਂ ਬਾਅਦ ਲਾਸ਼ ਨੂੰ ਬਲਾਚੌਰ ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ 'ਚ ਰਖਵਾਇਆ ਗਿਆ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਜਾਵੇਗੀ। ਉਕਤ ਨੌਜਵਾਨ ਆਸਟ੍ਰੇਲੀਆ ਵਿਚ ਰਹਿੰਦਾ ਹੈ। ਨੌਜਵਾਨ ਦੇ ਪਰਿਵਾਰਕ ਮੈਂਬਰ ਵੀ ਭਾਰਤ ਆ ਗਏ ਹਨ ਅਤੇ ਉਨ੍ਹਾਂ ਨੇ ਉਕਤ ਨੌਜਵਾਨ ਦੀ ਪਛਾਣ ਕਰ ਲਈ ਹੈ।
 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart fromThe body of an Afghani youth was found in Nawanshahr News in punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM

Nihang Singh Lawyer Big Disclosures | Amritpal Singh Mehron | Kamal Kaur Bhabhi Murder Case News

15 Jun 2025 8:46 PM

Kamal Kaur Bhabhi Murder Case Update : Amritpal Singh Mehron fled abroad | Punjab Police Disclosures

15 Jun 2025 8:44 PM
Advertisement