
Chandigarh News : ਗ੍ਰਿਫ਼ਤਾਰ ਮੁਲਜ਼ਮ ਵਰਿੰਦਰ ਧਨਾਸ ਦੇ ਜਿੰਮ ਵਿੱਚ ਟਰੇਨਿੰਗ ਦਿੰਦਾ
Gym trainer arrested with illegal pistol in Chandigarh News in punjabi: ਚੰਡੀਗੜ੍ਹ 'ਚ ਧਨਾਸ ਦੇ ਜਿੰਮ 'ਚ ਟ੍ਰੇਨਿੰਗ ਦੇਣ ਵਾਲੇ ਵਰਿੰਦਰ ਸਿੰਘ ਉਰਫ ਜ਼ੂਮ ਨੂੰ ਜ਼ਿਲਾ ਕ੍ਰਾਈਮ ਸੈੱਲ (ਡੀ.ਈ.ਸੀ.) ਨੇ ਨਾਜਾਇਜ਼ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਮਗਰੋਂ ਡੀਈਸੀ ਨੇ ਮੁਲਜ਼ਮ ਵਰਿੰਦਰ ਖ਼ਿਲਾਫ਼ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਕਰਕੇ ਉਸ ਦਾ ਪੁਲਿਸ ਰਿਮਾਂਡ ਹਾਸਲ ਕਰੇਗੀ।
ਇਹ ਵੀ ਪੜ੍ਹੋ: Haryana News: ਜਾਦੂ-ਟੂਣੇ 'ਚ ਫਸਾ ਕੇ ਕਿਸਾਨ ਨਾਲ ਮਾਰੀ 25 ਲੱਖ ਦੀ ਠੱਗੀ, ਪੈਸੇ ਦੁਗਣਾ ਕਰਨ ਦਾ ਦਿਤਾ ਸੀ ਲਾਲਚ
ਡੀਸੀ ਇੰਸਪੈਕਟਰ ਜਸਮਿੰਦਰ ਸਿੰਘ ਅਤੇ ਏਐਸਆਈ ਬਲਬੀਰ ਸਿੰਘ ਪੁਲਿਸ ਟੀਮ ਨਾਲ ਸੈਕਟਰ 24 ਵਿੱਚ ਗਸ਼ਤ ਕਰ ਰਹੇ ਸਨ, ਜਦੋਂ ਉਹ ਸੈਣੀ ਭਵਨ ਨੇੜੇ ਪੁੱਜੇ ਤਾਂ ਉਨ੍ਹਾਂ ਨੇ ਉਥੇ ਇਕ ਵਿਅਕਤੀ ਨੂੰ ਦੇਖਿਆ ਜੋ ਪੁਲਿਸ ਨੂੰ ਦੇਖ ਕੇ ਘਬਰਾ ਗਿਆ ਅਤੇ ਭੱਜਣ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ: Ludhiana News: ਲੁਧਿਆਣਾ 'ਚ ਕਰਜ਼ੇ ਤੋੋਂ ਤੰਗ ਆਏ ਕਿਸਾਨ ਨੇ ਕੀਤੀ ਖ਼ੁਦਕੁਸ਼ੀ
ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਹਿਰਾਸਤ 'ਚ ਲੈ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ ਇਕ ਪਿਸਤੌਲ ਬਰਾਮਦ ਹੋਇਆ। ਜਾਂਚ ਕਰਨ 'ਤੇ ਪਤਾ ਲੱਗਾ ਕਿ ਇਹ ਗੈਰ-ਕਾਨੂੰਨੀ ਪਿਸਤੌਲ ਸੀ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਗ੍ਰਿਫ਼ਤਾਰ ਮੁਲਜ਼ਮ ਵਰਿੰਦਰ ਧਨਾਸ ਦੇ ਜਿੰਮ ਵਿੱਚ ਟਰੇਨਿੰਗ ਲੈਣ ਦਾ ਕੰਮ ਕਰਦਾ ਹੈ। ਪੁਲਿਸ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਕੀ ਉਸ ਨੇ ਨਾਜਾਇਜ਼ ਪਿਸਤੌਲ ਨਾਲ ਕੋਈ ਵਾਰਦਾਤ ਕੀਤੀ ਹੈ। ਜਲਦੀ ਹੀ ਪੁਲਿਸ ਇਸ ਮਾਮਲੇ ਵਿੱਚ ਹੋਰ ਖੁਲਾਸੇ ਕਰੇਗੀ।
(For more news apart from Gym trainer arrested with illegal pistol in Chandigarh News in punjabi, stay tuned to Rozana Spokesman)