
Jaito News : ਨਾਜਾਇਜ਼ ਹਥਿਆਰ ਹੋਏ ਬਰਾਮਦ, ਮੁਲਜ਼ਮ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਬਣਾ ਰਹੇ ਸੀ ਯੋਜਨਾ
Jaito News in Punjabi : ਜੈਤੋ ਦੇ ਨਾਲ ਲੱਗਦੇ ਥਾਣਾ ਬਾਜਾਖਾਨਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ ਮਿਲੀ ਜਦੋਂ ਲੁੱਟਾਂ ਖੋਹਾਂ ਕਰਨ ਵਾਲੇ ਮਾਰੂ ਹਥਿਆਰਾਂ ਸਮੇਤ 5 ਵਿਆਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਸ ਮੌਕੇ ਡੀਐਸਪੀ ਸੁਖਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਸ਼ਮਸ਼ਾਨ ਘਾਟ ’ਚ ਬੈਠ ਕੇ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਜਿਨ੍ਹਾਂ ਨੂੰ ਪੁਲਿਸ ਨੇ ਮਾਰੂ ਹਥਿਆਰਾਂ ਸਮੇਤ ਕਾਬੂ ਕਰ ਲਿਆ ਗਿਆ ਹੈ। ਇਹਨਾਂ ਖਿਲਾਫ਼ ਬਾਜਾਖਾਨਾ ਥਾਣੇ ’ਚ ਮਾਮਲਾ ਦਰਜ ਕਰਕੇ ਅੱਗੇ ਹੋਰ ਪੁੱਛਗਿੱਛ ਕੀਤੀ ਜਾ ਰਹੀ।
(For more news apart from Bajakhana police arrest 5 people involved in looting News in Punjabi, stay tuned to Rozana Spokesman)