
ਕੋਰੋਨਾ ਵਾਇਰਸ਼ ਦੀ ਫੈਲੀ ਮਹਾਂਮਾਰੀ ਕਾਰਨ ਪੰਜਾਬ ਸਰਕਾਰ ਵਲੋਂ 14 ਅਪ੍ਰੈਲ ਤਕ ਲਗਾਏ ਗਏ ਕਰਫ਼ੀਊ ਦੋਰਾਨ ਪਿੰਡ ਕੋਟਲੀ ਸ਼ਰੂਖਾਂ ਵਿਖੇ ਪਿੰਡ ਵਿਚ ਸ਼ਰੇਆਮ ਖੁੱਲ੍ਹੇ
ਸ੍ਰੀ ਖਡੂਰ ਸਾਹਿਬ (ਕੁਲਦੀਪ ਸਿੰਘ ਮਾਨ ਰਾਮਪੁਰ) : ਕੋਰੋਨਾ ਵਾਇਰਸ਼ ਦੀ ਫੈਲੀ ਮਹਾਂਮਾਰੀ ਕਾਰਨ ਪੰਜਾਬ ਸਰਕਾਰ ਵਲੋਂ 14 ਅਪ੍ਰੈਲ ਤਕ ਲਗਾਏ ਗਏ ਕਰਫ਼ੀਊ ਦੋਰਾਨ ਪਿੰਡ ਕੋਟਲੀ ਸ਼ਰੂਖਾਂ ਵਿਖੇ ਪਿੰਡ ਵਿਚ ਸ਼ਰੇਆਮ ਖੁੱਲ੍ਹੇ ਮੂੰਹ ਘੁੰਮ ਰਹੇ ਅਤੇ ਅਫ਼ਵਾਹਾਂ ਫੈਲਾਅ ਕੇ ਦਹਿਸ਼ਤ ਦਾ ਮਾਹੌਲ ਬਣਾ ਰਹੇ ਤਿੰਨ ਵਿਆਕਤੀਆਂ ਵਿਰੁਧ ਜ਼ਿਲ੍ਹਾ ਮੈਜਿਸਟ੍ਰੇਟ ਤਰਨ ਤਾਰਨ ਦੇ ਹੁਕਮਾਂ ਦੀ ਉਲੰਘਣਾ ਕਰਨ 'ਤੇ ਥਾਣਾ ਵੈਰੋਵਾਲ ਦੀ ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਵੈਰੋਵਾਲ ਦੇ ਏ.ਐਸ.ਆਈ ਰਣਜੀਤ ਸਿੰਘ ਨੇ ਦਸਿਆ ਕਿ ਕੋਰੋਨਾ ਵਾਇਰਸ਼ ਦੀ ਮਹਾਂਮਾਰੀ ਦੇ ਚੱਲਦਿਆਂ ਖੁੱਲੇਆਮ ਨੰਗੇ ਮੂੰਹ ਘੁੰਮਣ ਅਤੇ ਪਿੰਡ ਵਿਚ ਅਫ਼ਵਾਹਾਂ ਫੈਲ਼ਾਅ ਕੇ ਦਹਿਸ਼ਤ ਦਾ ਮਾਹੌਲ ਬਣਾਉਣ 'ਤੇ ਪਿੰਡ ਕੋਟਲੀ ਸ਼ਰੂਖਾਂ ਦੇ ਹੀ ਤਿੰਨ ਵਿਆਕਤੀਆਂ ਮੰਗਲ ਸਿੰਘ 'ਤੇ ਪ੍ਰਗਟ ਸਿੰਘ ਅਤੇ ਗੁਰਪ੍ਰੀਤ ਸਿੰਘ ਵਿਰੁਧ ਵੱਖ-ਵੱਖ ਧਰਾਵਾਂ ਤਹਿਤ ਥਾਣਾ ਵੈਰੋਵਾਲ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।