ਪੁਲਿਸ ਅਤੇ ਪ੍ਰਸ਼ਾਸਨ ਕਮਾਂਡੋਜ਼ ਨੂੰ ਅਤਿਅਧੁਨਿਕ ਬਾਡੀ ਪ੍ਰੋਟਕਸ਼ਨ ਕਿੱਟਾਂ ਵੰਡੀਆਂ
Published : Apr 9, 2020, 2:02 pm IST
Updated : Apr 9, 2020, 2:02 pm IST
SHARE ARTICLE
File Photo
File Photo

ਹਰਿਆਣਾ 'ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 141 ਹੋਈ

ਕੋਰੋਨਾ ਪੀੜਤ ਨੂੰ ਠੀਕ ਹੋ ਕੇ ਘਰ ਭੇਜਣ ਜਾਂ ਉਸ ਦੀ ਮੌਤ ਹੋ ਜਾਣ ਤੋਂ ਬਾਅਦ ਸਮਸ਼ਾਨਘਾਟ ਭੇਜਣ ਦੀ ਰੀਹਰਸਲ ਕਰਵਾਈ
ਪੰਚਕੂਲਾ(ਪੀ. ਪੀ. ਵਰਮਾ) : ਜ਼ਿਲ੍ਹਾ ਪੁਲਿਸ ਨੇ ਕੋਰੋਨਾ ਵਾਇਰਸ ਤੋਂ ਬਚਾਅ ਰੱਖਣ ਲਈ ਸੈਕਟਰ-14 ਦੇ ਪੁਲਿਸ ਸਟੇਸ਼ਨ ਵਿਚ 15 ਕਮਾਂਡੋਜ਼ ਨੂੰ ਅਤਿਅਧੁਨਿਕ ਬਾਡੀ ਪ੍ਰੋਟੈਕਸ਼ਨ ਕਿੱਟਾਂ ਵੰਡੀਆਂ ਗਈਆਂ। ਇਨ੍ਹਾਂ ਕਮਾਡੋਆਂ ਨੇ ਇਹ ਕਿੱਟਾਂ ਪਾ ਕੇ ਰੀਹਰਸਲ ਵੀ ਕੀਤੀ। ਇਸ ਮੌਕੇ ਪੁਲਿਸ ਦੇ ਉੱਚ ਅਧਿਕਾਰੀ ਸ਼ਾਮਲ ਸਨ। ਏ.ਸੀ.ਪੀ. ਓਮ ਪ੍ਰਕਾਸ਼ ਵਿਸ਼ਨੋਈ ਅਤੇ ਐਸ.ਪੀ. ਅਸ਼ੋਕ ਬਕਸ਼ੀ ਨੇ ਦਸਿਆ ਕਿ ਕੋਰੋਨਾ ਪੀੜਤ ਵਿਅਕਤੀ ਜੇ ਠੀਕ ਹੋ ਜਾਂਦਾ ਹੈ ਤਾਂ ਉਸ ਨੂੰ ਘਰ ਕਿਵੇਂ ਭੇਜਿਆ ਜਾਵੇ। ਜੇ ਖੁਦਾ ਨਾ ਖ਼ਾਸਤਾ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਨੂੰ ਸਮਸ਼ਾਨਘਾਟ ਤਕ ਕਿਸ ਤਰ੍ਹਾਂ ਲਿਜਾਇਆ ਜਾਵੇ ਅਤੇ ਉਸ ਦਾ ਸਸਕਾਰ ਕਿਸ ਤਰ੍ਹਾਂ ਕੀਤਾ ਜਾਵੇ।

ਇਸ ਪ੍ਰੋਟਕਸ਼ਨ ਕਿੱਟ ਰਾਹੀਂ ਪੁਲਿਸ ਮੁਲਾਜ਼ਮਾਂ ਦਾ ਚਿਹਰਾਂ, ਪੈਰ ਅਤੇ ਕਪੜੇ ਪੂਰੀ ਤਰ੍ਹਾਂ ਢੱਕੇ ਹੋਣ। ਪੰਚਕੂਲਾ ਦੇ ਸਿਹਤ ਵਿਭਾਗ ਦੇ ਹੈੱਡਕੁਆਟਰ ਸੈਕਟਰ 6 ਤੋਂ ਕੋਰੋਨਾ ਵਾਇਰਸ ਬਾਰੇ ਮਿਲੀ ਜਾਣਕਾਰੀ ਅਨੁਸਾਰ ਅੱਜ ਸ਼ਾਮ ਤਕ ਹਰਿਆਣਾ ਵਿਚ 141 ਕੋਰੋਨਾ ਪੀੜਤ ਪਾਜ਼ੇਟਿਵ ਕੇਸ ਪਾਏ ਗਏ ਹਨ ਜਦਕਿ 17 ਕੋਰੋਨਾ ਪੀੜਤ ਪੂਰੀ ਤਰ੍ਹਾਂ ਠੀਕ ਹੋ ਕੇ ਅਪਣੇ ਘਰ ਪਹੁੰਚ ਗਏ ਹਨ।

ਕੋਰੋਨਾ ਪੀੜਤਾਂ ਦੀ ਸੰਖੀਆ ਅੰਬਾਲਾ-3, ਭਿਵਾਨੀ-2, ਫ਼ਰੀਦਾਬਾਦ-28, ਗੁਰੂਗ੍ਰਾਮ-20, ਕਰਨਾਲ-5, ਨੂੰਹ 38, ਪਲਵਲ-28, ਪਾਨੀਪਤ-4, ਪੰਚਕੂਲਾ-2, ਸਿਰਸਾ-3, ਸੋਨੀਪਤ-2, ਚਰਖੀ ਦਾਦਰੀ, ਫਤੇਹਾਬਾਦ, ਹਿਸਾਰ, ਜੀਂਦ, ਕੈਥਲ ਅਤੇ ਰੋਹਤਕ ਵਿੱਚ 1-1 ਕੋਰੋਨਾ ਪੀੜਤ ਮਰੀਜ਼ ਹਨ। ਇਸ ਤੋਂ ਇਲਾਵਾ ਹਰਿਆਣਾ ਵਿੱਚ ਦੋ ਮੌਤਾਂ ਹੋਈਆਂ ਹਨ।  

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਪੰਚਕੂਲਾ ਦੀ ਖੜਗ ਮੰਗੌਲੀ ਕਲੋਨੀ ਵਿੱਚ ਰਾਸ਼ਨ ਵੰਡ ਨੂੰ ਲੈ ਕੇ ਕਾਫ਼ੀ ਝਗੜਾ ਹੋ ਗਿਆ। ਇਹ ਝਗੜੇ ਵਿਚ ਔਰਤਾਂ ਵੀ ਸ਼ਾਮਲ ਹੋਈਆਂ। ਖੜਗ ਮੰਗੌਲੀ ਇਲਾਕੇ ਦੀਆਂ ਔਰਤਾਂ ਨੇ ਦਸਿਆ ਕਿ ਵੰਡਿਆ ਜਾ ਰਿਹਾ ਪੱਕਿਆ ਹੋਇਆ ਰਾਸ਼ਨ ਲੋੜਬੰਦ ਲੋਕਾਂ ਕੋਲ ਨਹੀਂ ਪਹੁੰਚਦਾ ਪਰ ਕਈ ਆਪੇ ਬਣੇ ਲੀਡਰ ਖਾਣਾ ਵੰਡਣ ਵਾਲੀਆਂ ਸੰਸਥਾਵਾਂ ਨਾਲ ਸੰਪਰਕ ਕਰ ਕੇ ਖਾਣਾ ਕਿਤੇ ਹੋਰ ਹੀ ਪਹੁੰਚਾ ਦਿੰਦੇ ਹਨ। ਪੁਲਿਸ ਨੇ ਆ ਕੇ ਲੜਾਈ ਝਗੜਾ ਸ਼ਾਂਤ ਕਰਵਾਇਆ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement