
ਭਾਈ ਨਿਰਮਲ ਸਿੰਘ ਦੀ ਮੌਤ ਤੋਂ ਬਾਅਦ ਅੰਮ੍ਰਿਤਸਰ ਦਾ ਗੁਰੂ ਨਾਨਕ ਦੇਵ ਹਸਪਤਾਲ ਸਵਾਲਾਂ ਦੇ ਘੇਰੇ ਵਿਚ ਆ ਗਿਆ ਹੈ। ਇਸ ਤੋਂ ਇਲਾਵਾ ਹਸਪਤਾਲ ਦੇ ਸਟਾਫ਼
ਚੰਡੀਗੜ੍ਹ (ਸਪੋਕਸਮੈਨ ਟੀ.ਵੀ.): ਭਾਈ ਨਿਰਮਲ ਸਿੰਘ ਦੀ ਮੌਤ ਤੋਂ ਬਾਅਦ ਅੰਮ੍ਰਿਤਸਰ ਦਾ ਗੁਰੂ ਨਾਨਕ ਦੇਵ ਹਸਪਤਾਲ ਸਵਾਲਾਂ ਦੇ ਘੇਰੇ ਵਿਚ ਆ ਗਿਆ ਹੈ। ਇਸ ਤੋਂ ਇਲਾਵਾ ਹਸਪਤਾਲ ਦੇ ਸਟਾਫ਼ ਲਈ ਸੇਫ਼ਟੀ ਕਿੱਟਾਂ ਦੀ ਕਮੀ ਦਾ ਮਾਮਲਾ ਵੀ ਭਖਦਾ ਜਾ ਰਿਹਾ ਹੈ।ਇਸ ਦੌਰਾਨ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਹਸਪਤਾਲ ਵਿਚ ਜਾ ਕੇ ਸਮੂਹ ਸਟਾਫ਼ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਸਟਾਫ਼ ਨੂੰ ਪੀਪੀਈ ਕਿੱਟਾਂ, ਮਾਸਕ ਅਤੇ ਗਲਵਜ਼ ਦੇਣ ਦਾ ਭਰੋਸਾ ਦਿਤਾ। ਗੁਰਜੀਤ ਔਜਲਾ ਨੇ ਕਿਹਾ ਕਿ ਮਰੀਜ਼ ਜਾਂ ਡਾਕਟਰ ਕੋਈ ਵੀ ਹੋਵੇ ਦੋਵਾਂ ਦੀ ਜ਼ਿੰਦਗੀ ਜ਼ਰੂਰੀ ਹੈ,
ਇਸ ਲਈ ਹਰ ਕਿਸੇ ਦੀ ਸੁਰੱਖਿਆ ਦਾ ਧਿਆਨ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਬੀਤੇ ਕੁੱਝ ਦਿਨਾਂ ਤੋਂ ਸੋਸ਼ਲ ਮੀਡੀਆ ਜ਼ਰੀਏ ਨੈਗੇਟਿਵੀਟੀ ਫੈਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਇਕ ਲਾ-ਇਲਾਜ ਬਿਮਾਰੀ ਹੈ ਤੇ ਸਾਨੂੰ ਅਪਣੇ ਆਪ ਹੀ ਸਾਵਧਾਨੀ ਵਰਤਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਹਸਪਤਾਲ ਵਿਚ ਕਿਸੇ ਚੀਜ਼ ਦੀ ਕਮੀਂ ਆਉਂਦੀ ਹੈ ਤਾਂ ਉਹ ਨਿੱਜੀ ਫੰਡ ਵਿਚੋਂ ਉਸ ਨੂੰ ਪੂਰਾ ਕਰਨਗੇ। ਇਸ ਮੌਕੇ ਨਰਸਾਂ ਨੇ ਕਿਹਾ ਕਿ ਹੁਣ ਉਨ੍ਹਾਂ ਦੀ ਇਹੀ ਮੰਗ ਹੈ ਕਿ ਉਨ੍ਹਾਂ ਦੀ ਪੂਰੀ ਸੈਲਰੀ ਦਿਵਾਈ ਜਾਵੇ ਤਾਂ ਜੋ ਉਹ ਮੰਨ ਲਾ ਕੇ ਕੰਮ ਕਰ ਸਕਣ।
ਗੁਰਜੀਤ ਔਜਲਾ ਨੇ ਕੀਤਾ ਸਟਾਫ਼ ਦਾ ਰੋਸਾ ਦੂਰ