
ਅੱਜ ਸਵੇਰੇ ਨਜ਼ਦੀਕੀ ਪਿੰਡ ਨੌਧੇਮਾਜਰਾ ਵਿਖੇ ਇਕ ਵਿਅਕਤੀ ਦੀ ਸੱਪ ਦੇ ਡੰਗਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਅਮਰਜੀਤ ਸਿੰਘ (48) ਪੁੱਤਰ ਜਗਤ ਸਿੰਘ
ਨੂਰਪੁਰਬੇਦੀ (ਪਪ) : ਅੱਜ ਸਵੇਰੇ ਨਜ਼ਦੀਕੀ ਪਿੰਡ ਨੌਧੇਮਾਜਰਾ ਵਿਖੇ ਇਕ ਵਿਅਕਤੀ ਦੀ ਸੱਪ ਦੇ ਡੰਗਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਅਮਰਜੀਤ ਸਿੰਘ (48) ਪੁੱਤਰ ਜਗਤ ਸਿੰਘ ਵਾਸੀ ਪਿੰਡ ਨੌਧੇਮਾਜਰਾ ਜੋ ਕਿ ਪਿੰਡ ਟਿੱਬਾ ਨੰਗਲ ਸਥਿਤ ਮਹਾਰਾਜ ਬ੍ਰਹਮਸਾਗਰ ਬ੍ਰਹਮਾਨੰਦ ਭੂਰੀਵਾਲੇ ਗਰੀਬਦਾਸੀ ਸਕੂਲ/ਕਾਲਜ ਦੀ ਬੱਸ ਚਲਾਉਂਦਾ ਸੀ। ਉਹ ਅੱਜ ਸਵੇਰੇ ਕਰੀਬ 9 ਵਜੇ ਜਦੋਂ ਅਪਣੇ ਖੇਤਾਂ 'ਚ ਸਰ੍ਹੋਂ ਵੱਢ ਰਿਹਾ ਸੀ
ਤਾਂ ਅਚਾਨਕ ਉਸ ਦੇ ਪੈਰ ਦੀ ਅੱਡੀ 'ਤੇ ਕਿਸੇ ਜ਼ਹਿਰੀਲੇ ਸੱਪ ਨੇ ਡੰਗ ਮਾਰ ਦਿਤਾ। ਇਸ ਦੀ ਸੂਚਨਾ ਮਿਲਦਿਆਂ ਹੀ ਪਿੰਡ ਵਾਸੀਆਂ ਵਲੋਂ ਤੁਰਤ ਉਸ ਨੂੰ ਇਲਾਜ ਲਈ ਇਕ ਪ੍ਰਾਈਵੇਟ ਕਲੀਨਿਕ ਵਿਖੇ ਲਿਜਾਇਆ ਗਿਆ ਪਰ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਅਮਰਜੀਤ ਸਿੰਘ ਨੇ ਰਸਤੇ 'ਚ ਦਮ ਤੋੜ ਦਿਤਾ। ਮ੍ਰਿਤਕ ਦੇ ਪਰਵਾਰ ਵਿਚ ਪਤਨੀ ਤੋਂ ਇਲਾਵਾ ਇਕ 16 ਸਾਲਾ ਲੜਕਾ ਹੈ।