
ਪੰਜਾਬ 'ਚ ਜਾਰੀ ਹੋਈ ਇਕ ਸਰਕਾਰੀ ਚਿੱਠੀ ਨੇ ਸੂਬੇ 'ਚ ਲਾਗੂ 21 ਦਿਨਾ ਕਰੋਨਾ ਕਰਫ਼ੀਊ ਨੂੰ ਲੈ ਕੇ ਲੋਕਾਂ ਨੂੰ ਸ਼ਸੋਪੰਜ 'ਚ ਪਾ ਦਿਤਾ ਹੈ। ਹਾਲਾਂਕਿ ਇਹ ਚਿੱਠੀ ਸੋਸ਼ਲ ਮੀਡੀਆ
ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਪੰਜਾਬ 'ਚ ਜਾਰੀ ਹੋਈ ਇਕ ਸਰਕਾਰੀ ਚਿੱਠੀ ਨੇ ਸੂਬੇ 'ਚ ਲਾਗੂ 21 ਦਿਨਾ ਕਰੋਨਾ ਕਰਫ਼ੀਊ ਨੂੰ ਲੈ ਕੇ ਲੋਕਾਂ ਨੂੰ ਸ਼ਸੋਪੰਜ 'ਚ ਪਾ ਦਿਤਾ ਹੈ। ਹਾਲਾਂਕਿ ਇਹ ਚਿੱਠੀ ਸੋਸ਼ਲ ਮੀਡੀਆ ਉਤੇ ਵਾਇਰਲ ਹੋਣ ਮਗਰੋਂ ਸਰਕਾਰ ਨੇ ਕਰਫ਼ੀਊ ਦੀ ਮਿਆਦ ਵਧਾਉਣ ਨੂੰ ਲੈ ਕੇ ਜਾਰੀ ਕੀਤੀ ਗਈ ਚਿੱਠੀ ਵਾਪਸ ਲੈ ਲਈ ਹੈ। ਪਰ ਆਮ ਰਾਜ ਪ੍ਰਬੰਧ ਵਿਭਾਗ (ਆਮ ਤਾਲਮੇਲ ਸ਼ਾਖਾ) ਵਲੋਂ ਜਾਰੀ ਇਸ ਚਿੱਠੀ ਦੀ ਮਦ-8 'ਚ ਕਰਫ਼ੀਊ ਨੂੰ 30 ਅਪ੍ਰੈਲ ਤਕ ਵਧਾਏ ਜਾਣ ਦੀ ਗੱਲ ਕੀਤੀ ਗਈ ਸੀ।
ਹੁਣ ਉਕਤ ਵਿਭਾਗ ਨੇ ਹੀ ਇਸ ਚਿੱਠੀ ਨੂੰ ਵਾਪਸ ਲੈ ਲਿਆ ਹੈ ਤੇ ਕਰਫ਼ਿਊ ਵਧਾਏ ਜਾਣ ਦੇ ਫ਼ੈਸਲੇ ਤੋਂ ਇਨਕਾਰ ਕਰ ਦਿਤਾ ਹੈ। ਦਸਣਯੋਗ ਹੈ ਕਿ ਕਰੋਨਾ ਮਹਾਂਮਾਰੀ ਤੋਂ ਬਚਾਅ ਵਜੋਂ ਇਸ ਚਿੱਠੀ ਦਾ ਵਿਸ਼ਾ, 'ਕੋਵਿਡ-19 ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਰਕਾਰੀ ਕੰਮਕਾਜ ਸਰਕਾਰੀ ਈ-ਮੇਲ, ਈ-ਆਫ਼ਿਸ ਅਤੇ ਮੀਟਿੰਗਾਂ ਵੀਡੀਉ ਕਾਨਫ਼ਰੰਸਿੰਗ ਰਾਹੀਂ ਕਰਨ ਸਬੰਧੀ ਸੀ। ਪਰ ਹੁਣ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਫਿਲਹਾਲ ਕਰਫ਼ਿਊ ਦੀ ਮਿਆਦ ਵਧਣ ਸਬੰਧੀ ਸਰਕਾਰ ਨੇ ਕੋਈ ਵੀ ਫ਼ੈਸਲਾ ਨਹੀਂ ਲਿਆ।