
ਐਸ.ਪੀ ਸਿਟੀ ਵਲੋਂ ਸਾਬਕਾ ਫ਼ੌਜੀਆਂ ਅਤੇ ਪੁਲਿਸ ਵਾਲਿਆਂ ਨਾਲ ਮੀਟਿੰਗ
ਕੀਰਤਪੁਰ ਸਾਹਿਬ, 8 ਅਪ੍ਰੈਲ (ਜੰਗ ਬਹਾਦਰ ਸਿੰਘ): ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਚਲਦੇ ਪ੍ਰਸ਼ਾਸਨ ਦਾ ਸਹਿਯੋਗ ਕਰਨ ਲਈ ਸਾਬਕਾ ਫੌਜੀਆਂ ਅਤੇ ਪੁਲਿਸ ਵਾਲਿਆਂ ਨਾਲ ਐਸ.ਪੀ ਸਿਟੀ ਸਤਿੰਦਰ ਪਾਲ ਸਿੰਘ ਵੱਲੋਂ ਥਾਣਾ ਸ੍ਰੀ ਕੀਰਤਪੁਰ ਸਾਹਿਬ ਵਿਖੇ ਆ ਕੇ ਮੀਟਿੰਗ ਕੀਤੀ ਗਈ। ਉਨ੍ਹਾਂ ਕਿਹਾ ਪਿੰਡਾਂ ਵਿਚ ਲੋਕਾਂ ਨੂੰ ਜਾਗਰੂਕ ਕਰਨ ਲਈ ਅਤੇ ਕਾਨੂੰਨ ਦੀ ਪਾਲਣਾ ਕਰਵਾਉਣ ਲਈ ਸੇਵਾ ਮੁਕਤ ਹੋ ਚੁੱਕੇ ਫੌਜੀਆਂ ਤੇ ਪੁਲਿਸ ਵਾਲਿਆਂ ਦੀਆਂ ਸੇਵਾਵਾਂ ਦੀ ਲੋੜ ਹੈ, ਜਿਨ੍ਹਾਂ ਦੀ ਉਮਰ 65 ਸਾਲ ਤੋਂ ਘੱਟ ਹੋਵੇ।
ਐਸ.ਪੀ ਸਿਟੀ ਵਲੋਂ ਸਾਬਕਾ ਫ਼ੌਜੀਆਂ ਅਤੇ ਪੁਲਿਸ ਵਾਲਿਆਂ ਨਾਲ ਮੀਟਿੰਗ
ਇਸ ਮੌਕੇ ਚਾਰ ਦੇ ਕਰੀਬ ਵਲੰਟੀਅਰਾਂ ਦੀ ਚੋਣ ਕੀਤੀ ਗਈ।ਇਸ ਮੌਕੇ ਐਸ.ਐਚ.ਓ ਸੰਨੀ ਖੰਨਾ, ਮੁੱਖ ਮੁਨਸ਼ੀ ਪ੍ਰਦੀਪ ਸ਼ਰਮਾ ਆਦਿ ਹਾਜ਼ਰ ਸਨ।