ਬੇਵਕਤੀ ਮੌਤ
Published : Apr 9, 2020, 11:53 am IST
Updated : Apr 9, 2020, 11:53 am IST
SHARE ARTICLE
File Photo
File Photo

ਦਫ਼ਤਰ ਵਿਚ ਪਾਰਟੀ ਪ੍ਰਧਾਨ ਤੇ ਜਰਨਲ ਸਕੱਤਰ ਬੈਠੇ ਹੋਏ ਸਨ

ਦਫ਼ਤਰ ਵਿਚ ਪਾਰਟੀ ਪ੍ਰਧਾਨ ਤੇ ਜਰਨਲ ਸਕੱਤਰ ਬੈਠੇ ਹੋਏ ਸਨ। ਅਚਾਨਕ ਟੈਲੀਫ਼ੋਨ ਦੀ ਘੰਟੀ ਵੱਜੀ। ਪ੍ਰਧਾਨ ਜੀ ਨੇ ਟੈਲੀਫ਼ੋਨ ਦਾ ਰਸੀਵਰ ਚੁਕਿਆ ਤੇ ਪਤਾ ਲੱਗਾ ਇਹ ਟੈਲੀਫ਼ੋਨ ਪਾਰਟੀ ਦੇ ਉਪ-ਪ੍ਰਧਾਨ ਦਾ ਸੀ। ''ਪ੍ਰਧਾਨ ਜੀ ਸਾਡੀ ਸੱਭ ਨਾਲੋਂ ਵੱਡੀ ਵਿਰੋਧੀ ਪਾਰਟੀ ਦੇ ਪ੍ਰਧਾਨ ਦੀ ਬੰਬ ਧਮਾਕੇ 'ਚ ਹਤਿਆ ਹੋ ਗਈ।''
''ਅੱਛਾ...!'' ਇਹ ਲਫਜ਼ ਕਹਿ ਕੇ ਪਾਰਟੀ ਪ੍ਰਧਾਨ ਨੇ ਟੈਲੀਫੋਨ ਦਾ ਰਸੀਵਰ ਹੇਠ ਰਖਿਆ। ਟੈਲੀਫ਼ੋਨ ਸੁਣਦੇ ਸਾਰ ਪਾਰਟੀ ਪ੍ਰਧਾਨ ਹੈਰਾਨ ਪ੍ਰੇਸ਼ਾਨ ਹੋ ਗਿਆ। ਪਾਰਟੀ ਪ੍ਰਧਾਨ ਦੀ ਇਹ ਹਾਲਤ ਵੇਖਦੇ ਜਰਨਲ ਸਕੱਤਰ ਪ੍ਰੇਸ਼ਾਨ ਹੁੰਦਾ ਬੋਲਿਆ।

''ਪ੍ਰਧਾਨ ਜੀ ਇਹ ਟੈਲੀਫ਼ੋਨ ਕਿਸ ਦਾ ਸੀ? ਤੁਸੀਂ ਇਹ ਟੈਲੀਫ਼ੋਨ ਸੁਣ ਕੇ ਏਨੇ ਦੁਖੀ ਕਿਉਂ ਹੋ ਗਏ ਹੋ?''
''ਜਰਨਲ ਸਕੱਤਰ ਜੀ, ਸਾਡੀ ਸੱਭ ਤੋਂ ਵੱਡੀ ਅਤੇ ਵਿਰੋਧੀ ਪਾਰਟੀ ਦੇ ਪ੍ਰਧਾਨ ਦਾ ਕਤਲ ਹੋ ਗਿਆ ਹੈ।''
''ਅੱਛਾ! ਇਸ ਵਿਚ ਏਨੇ ਫ਼ਿਕਰਮੰਦ ਕਿਉਂ ਹੋ ਗਏ ਹੋ?''
''ਫ਼ਿਕਰ ਅਤੇ ਦੁੱਖ ਵਾਲੀ ਗੱਲ ਹੈ।''
''ਦੁੱਖ ਵਾਲੀ ਕਿਹੜੀ ਗੱਲ ਹੈ ਪ੍ਰਧਾਨ ਜੀ। ਤੁਸੀ ਤਾਂ ਉਸ ਦੀ ਪਾਰਟੀ ਅਤੇ ਉਸ ਦੇ ਕੱਟੜ ਵਿਰੋਧੀ ਹੋ।”

“ਹਾਂ ਇਸ ਵਿਚ ਕੋਈ ਸ਼ੱਕ ਨਹੀਂ। ਮੈਂ ਤਾਂ ਹੁਣ ਵੀ ਉਸ ਦੀ ਪਾਰਟੀ ਦਾ ਕੱਟੜ ਵਿਰੋਧੀ ਹਾਂ।”
“ਤਾਂ ਫਿਰ ਉਸ ਦੀ ਮੌਤ 'ਤੇ ਏਨੇ ਉਦਾਸ ਕਿਉਂ? ਤੁਹਾਡੀ ਇਹ ਗੱਲ ਮੇਰੀ ਸਮਝ ਤੋਂ ਬਾਹਰ ਹੈ।”
''ਜਰਨਲ ਸਕੱਤਰ ਜੀ ਗੱਲ ਤਾਂ ਤੁਹਾਡੀ ਬਿਲਕੁਲ ਠੀਕ ਹੈ, ਪਰ ਫਿਰ ਵੀ ਸਾਡੇ ਵਾਸਤੇ ਫ਼ਿਕਰ ਤੇ ਚਿੰਤਾ ਵਾਲੀ ਗੱਲ ਹੈ। ਮੈਨੂੰ ਉਸ ਦੀ ਮੌਤ ਦਾ ਦੁੱਖ ਬਿਲਕੁਲ ਨਹੀਂ ਹੈ। ਉਸ ਦੀ ਮੌਤ ਦੀ ਖ਼ੁਸ਼ੀ ਹੈ, ਪਰ ਚਿੰਤਾ ਦਾ ਕਾਰਨ ਉਸ ਦੀ ਬੇਵਕਤ ਮੌਤ ਹੈ।''

File photoFile photo

''ਪ੍ਰਧਾਨ ਜੀ ਕੀ ਪਹੇਲੀਆਂ ਪਾਈ ਜਾਂਦੇ ਹੋ। ਇਕ ਪਾਸੇ ਤਾਂ ਤੁਸੀਂ ਉਸ ਦੀ ਮੌਤ 'ਤੇ ਬੇਹੱਦ ਖ਼ੁਸ਼ ਹੋ ਦੂਜੇ ਪਾਸੇ ਗਮਗੀਨ ਹੋ।''
''ਜਰਨਲ ਸੱਕਤਰ ਜੀ ਤੁਸੀਂ ਵੀ ਝੱਲੀਆਂ ਮਾਰੇ ਜਾਂਦੇ ਹੋ। ਤੁਹਾਨੂੰ ਨਹੀਂ ਪਤਾ ਅਗਲੇ ਕੁੱਝ ਸਮੇਂ ਬਾਅਦ ਚੋਣਾਂ ਹੋਣ ਵਾਲੀਆਂ ਹਨ। ਇਸ ਵਕਤ ਵਿਰੋਧੀ ਪਾਰਟੀ ਦੇ ਪ੍ਰਧਾਨ ਦੀ ਹਤਿਆ ਉਸ ਦੀ ਪਾਰਟੀ ਲਈ ਲੋਕਾਂ ਦੇ ਦਿਲੋ-ਦਿਮਾਗ਼ 'ਚ ਹਮਦਰਦੀ ਪੈਦਾ ਕਰ ਦੇਵੇਗੀ।

ਇਸ ਹਮਦਰਦੀ  ਕਾਰਨ ਹੀ ਉਸ ਦੀ ਪਾਰਟੀ ਭਾਰੀ ਬਹੁਮਤ ਨਾਲ ਜਿੱਤ ਕੇ ਲੋਕ ਸਭਾ 'ਚ ਅਪਣੀ ਸਰਕਾਰ ਬਣਾ ਸਕਦੀ ਹੈ। ਸਾਡਾ ਸਮਾਜ ਸ਼ਹੀਦ ਲੋਕਾਂ ਦੀਆਂ ਕੁਰਬਾਨੀਆਂ ਦਾ ਬਹੁਤ ਮੁੱਲ ਪਾਉਂਦਾ ਹੈ।'' ''ਗੱਲ ਤਾਂ ਤੁਹਾਡੀ ਬਿਲਕੁਲ ਠੀਕ ਹੈ, ਉਸ ਦਾ ਕਤਲ ਸਾਡੀ ਹਾਰ ਨੂੰ ਨਿਸ਼ਚਿਤ ਬਣਾਵੇਗਾ ਤੇ ਉਸ ਦੀ ਪਾਰਟੀ ਯਕੀਨੀ ਤੌਰ 'ਤੇ ਬਹੁਮਤ ਹਾਸਲ ਕਰੇਗੀ।'' ਇਹ ਲਫ਼ਜ਼ ਕਹਿ ਕੇ ਪਾਰਟੀ ਦਾ ਜਰਨਲ ਸਕੱਤਰ ਵੀ ਚਿੰਤਾ 'ਚ ਡੁੱਬ ਗਿਆ।
-ਵਰਿੰਦਰ ਆਜ਼ਾਦ, ਸੰਪਰਕ : 98150-21527

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM
Advertisement