ਕੋਰੋਨਾ ਤੇ ਤਾਲਾਬੰਦੀ ਨੇ ਤੋੜਿਆ ਲੱਕ, ‘ਕਾਫ਼ੀ ਡੇ’ ਦਿਵਾਲੀਆ ਹੋਣ ਦੇ ਕਗਾਰ ’ਤੇ
Published : Apr 9, 2021, 9:32 am IST
Updated : Apr 9, 2021, 3:40 pm IST
SHARE ARTICLE
Cafe Coffee Day on the verge of bankruptcy
Cafe Coffee Day on the verge of bankruptcy

ਮਾਰਚ 2021 ਤਿਮਾਹੀ ’ਚ ਸਟਾਕ ਐਕਸਚੇਂਜ ਨੂੰ ਦਿਤੀ ਗਈ ਸੂਚਨਾ ਮੁਤਾਬਕ ਸੀਡੀਈਐਲ ਤੇ ਕੁਲ 280 ਕਰੋੜ ਰੁਪਏ ਦਾ ਬਕਾਇਆ ਸੀ।

ਲੁਧਿਆਣਾ (ਪ੍ਰਮੋਦ ਕੌਸ਼ਲ) -  ਜੇਕਰ ਤੁਸੀਂ ਕਾਫ਼ੀ ਡੇ ਜਾ ਕੇ ਕਾਫ਼ੀ ਪੀਣ ਅਤੇ ਬੈਠ ਕੇ ਸਮਾਂ ਬਤੀਤ ਕਰਨ ਦੇ ਸ਼ੌਕੀਨ ਹੋ ਤਾਂ ਇਹ ਖ਼ਬਰ ਤੁਹਾਡੇ ਨਾਲ ਵੀ ਸਰੋਕਾਰ ਰਖਦੀ ਹੈ ਕਿਉਂਕਿ ਮੰਦੀ ਦੀ ਮਾਰ ਹੇਠ ਆਈ ‘ਕਾਫ਼ੀ ਡੇ’ ਦਿਵਾਲੀਆ ਹੋਣ ਦੇ ਕਗਾਰ ’ਤੇ ਜਾ ਪਹੁੰਚੀ ਹੈ। ਕਾਫੀ ਡੇ ਇੰਟਰਪ੍ਰਾਇਜ਼ਿਜ਼ (ਸੀਡੀਈਐਲ) ਵਲੋਂ ਮਾਰਚ ਤਿਮਾਹੀ ’ਚ ਕਰਜ਼ ਦੀ ਅਦਾਇਗੀ ਵਿਚ ਡਿਫ਼ਾਲਟ ਦੇ ਐਲਾਨ ਤੋਂ ਬਾਅਦ ਭਾਰਤੀ ਕਰਜ਼ਦਾਤਾ ਕਰਜ਼ ਸਮਾਧਾਨ ਲਈ ਕੰਪਨੀ ਨੂੰ ਰਾਸ਼ਟਰੀ ਕੰਪਨੀ ਵਿਧੀ ਪੰਚਾਟ (ਐਨਸੀਐਲਟੀ) ’ਚ ਲਿਜਾਣ ’ਤੇ ਵਿਚਾਰ ਕਰ ਰਹੇ ਹਨ। 

Coffee DayCoffee Day

ਮਾਰਚ 2021 ਤਿਮਾਹੀ ’ਚ ਸਟਾਕ ਐਕਸਚੇਂਜ ਨੂੰ ਦਿਤੀ ਗਈ ਸੂਚਨਾ ਮੁਤਾਬਕ ਸੀਡੀਈਐਲ ਤੇ ਕੁਲ 280 ਕਰੋੜ ਰੁਪਏ ਦਾ ਬਕਾਇਆ ਸੀ। ਕੰਪਨੀ ਨੇ ਕਰਜ਼ ਭੁਗਤਾਨ ’ਚ ਦੇਰੀ ਦੇ ਪਿਛੇ ਨਕਦੀ ਦਾ ਸੰਕਟ ਦਸਿਆ ਹੈ। ਕੰਪਨੀ ਤੇ ਕੁੱਲ 518 ਕਰੋੜ ਰੁਪਏ ਦਾ ਕਰਜ਼ ਹੈ। ਕਰਜ਼ਦਾਤਿਆਂ ਨੇ ਅਪਣੇ ਬਕਾਏ ਦੀ ਵਸੂਲੀ ਦੇ ਲਈ ਕੰਪਨੀ ਦੀ ਸਹਾਇਕ ਇਕਾਈਆਂ ਦੇ ਸ਼ੇਅਰਾਂ ਦਾ ਗਿਰਵੀਨਾਮਾ ਲਿਆ ਹੈ।

DebtDebt

ਮੀਡੀਆ ਰਿਪੋਰਟਾਂ ਦੀ ਗੱਲ ਕਰੀਏ ਤਾਂ ਕਰਜ਼ਦਾਤਿਆਂ ਨਾਲ ਜੁੜੇ ਇਕ ਸੂਤਰ ਨੇ ਕਿਹਾ ਕਿ ਕੰਪਨੀ ਅਪਣੀ ਫ਼ਰੰਟ ਅਤੇ ਵੇਂਡਿੰਗ ਮਸ਼ੀਨ ਅਤੇ ਸਟੋਰ ਸੰਪਤੀਆਂ ਟਾਟਾ ਸਮੂਹ ਨੂੰ ਵੇਚਣ ਦੀ ਯੋਜਨਾ ਬਣਾ ਰਹੀ ਹੀ ਸੀ ਪਰ ਮੌਜੂਦਾ ਪ੍ਰਬੰਧਨ ਵਲੋਂ ਜ਼ਿਆਦਾ ਪੈਸੇ ਮੰਗੇ ਜਾਣ ਕਰ ਕੇ ਗੱਲ ਨਹੀਂ ਬਣ ਸਕੀ। ਸੌਦੇ ਨਾਲ ਜੁੜੇ ਸੂਤਰਾਂ ਨੇ ਕਿਹਾ, ‘ਪੜਤਾਲ ਦੇ ਕਰੀਬ 1000 ਕਰੋੜ ਰੁਪਏ ਦਾ ਅੰਤਰ ਸੀ।’

Coffee DayCoffee Day

ਜੇਕਰ ਕੰਪਨੀ ਦਿਵਾਲਿਆ ਅਦਾਲਤ ਵਿਚ ਜਾਂਦੀ ਹੈ ਤਾਂ ਇਸ ਦਾ ਮਤਲਬ ਹੋਵੇਗਾ ਕਿ ਇਕਵਿਟੀ ਸ਼ੇਅਰਧਾਰਕਾਂ ਦੇ ਲਈ ਮੁਲਾਂਕਣ ਜ਼ੀਰੋ ਹੋ ਜਾਵੇਗਾ ਅਤੇ ਕਰਜ਼ਦਾਤਿਆਂ ਨੂੰ ਵੀ ਭਾਰੀ ਨੁਕਸਾਨ ਹੋਵੇਗਾ। ਕੰਪਨੀ ਦੇ ਸ਼ੇਅਰ ਨੂੰ ਪਹਿਲਾਂ ਹੀ ਕਾਰੋਬਾਰ ਤੋਂ ਰੋਕ ਦਿਤਾ ਗਿਆ ਹੈ। ਪਤਾ ਲਗਿਆ ਹੈ ਕਿ ਸਮੂਹ ਨੇ ਅਪਣੀ ਹਿੱਸੇਦਾਰੀ ਮਾਈਂਡਟ੍ਰੀ ਨੂੰ 1975 ਕਰੋੜ ਰੁਪਏ ’ਚ ਵੇਚ ਕੇ ਕਰਜ਼ਦਾਤਿਆਂ ਦੇ ਕਰਜ਼ ਦਾ ਕੁੱਝ ਹਿੱਸਾ ਅਦਾ ਕੀਤਾ ਸੀ।

Coffee DayCoffee Day

ਪਿਛਲੇ ਸਾਲ ਸਤੰਬਰ ਤੱਕ ਸਮੂਹ ਤੇ ਕਰੀਬ 3100 ਕਰੋੜ ਰੁਪਏ ਦਾ ਬਕਾਇਆ ਸੀ ੳਤੇ ਉਹ ਕਰਨਾਟਕ ’ਚ ਅਪਣੇ ਕਾਫੀ ਬਾਗ਼ਾਂ ਨੂੰ ਵੇਚਣ ਦੀਆਂ ਸੰਭਾਵਨਾਵਾਂ ਲੱਭ ਰਹੇ ਸੀ। ਜਦੋਂ ਕੰਪਨੀ ਦਾ ਕਾਰੋਬਾਰ ਵਧੀਆ ਚੱਲ ਰਿਹਾ ਸੀ ਤਾਂ ਪੂਰੇ ਦੇਸ਼ ਵਿਚ ਇਸ ਦੇ 1700 ਸਟੋਰ ਸੀ, ਜੋ ਸਟਾਰਬਕਸ ਦੇ ਮੁਕਾਬਲੇ ’ਚ ਕਰੀਬ 10 ਗੁਣਾ ਜ਼ਿਆਦਾ ਸੀ। ਸਮੂਹ ਨੇ ਪਿਛਲੇ ਸਾਲ ਮਾਰਚ ’ਚ ਬੈਂਗਲੁਰੂ ਦਾ ਆਈਟੀ ਪਾਰਕ ਬਲੈਕਸਟੋਨ ਨੂੰ 2700 ਕਰੋੜ ਰੁਪਏ ’ਚ ਵੇਚ ਦਿਤਾ ਸੀ। ਇਸ ਤੋਂ ਮਿਲੀ ਰਕਮ ਨਾਲ 13 ਬੈਂਕਾਂ ਦੇ ਕਰਜ਼ ਦਾ ਭੁਗਤਾਨ ਕੀਤਾ ਗਿਆ ਸੀ।

CoronaCorona

ਕੰਪਨੀ ਅੰਸ਼ਕ ਰੂਪ ’ਚ ਬਕਾਏ ਦਾ ਭੁਗਤਾਨ ਕਰ ਰਹੀ ਸੀ ਪਰ ਕੋਰੋਨਾ ਮਹਾਮਾਰੀ ਅਤੇ ਤਾਲਾਬੰਦੀ ਕਰ ਕੇ ਇਸ ਦੇ ਸਾਰੇ ਸਟੋਰ ਬੰਦ ਹੋ ਗਏ ਸੀ। ਜ਼ਿਕਰਯੋਗ ਹੈ ਕਿ ਪ੍ਰਮੋਟਰ ਵੀਜੀ ਸਿੱਧਾਰਥ ਦੀ ਜੁਲਾਈ 2019 ਵਿਚ ਮੌਤ ਤੋਂ ਬਾਅਦ ਤੋਂ ਹੀ ਕੰਪਨੀ ਵਿੱਤੀ ਸੰਕਟ ਨਾਲ ਜੂਝ ਰਹੀ ਹੈ। ਪਿਛਲੇ ਸਾਲ 24 ਜੁਲਾਈ ਨੂੰ ਸੀਡੀਈਐਲ ਵਲੋਂ ਕੀਤੀ ਗਈ ਜਾਂਚ ਵਿਚ ਪਤਾ ਲਗਿਆ ਕਿ ਪ੍ਰਮੋਟਰ ਇਕਾਈ ਤੇ 31 ਜੁਲਾਈ, 2019 ਤਕ ਸੀਡੀਈਐਲ ਦਾ 3535 ਕਰੋੜ ਰੁਪਏ ਦਾ ਬਕਾਇਆ ਸੀ।

Lockdown Lockdown

ਬਾਅਦ ’ਚ ਰਿਪੋਰਟ ’ਚ ਦਸਿਆ ਗਿਆ ਕਿ ਸਹਾਇਕ ਇਕਾਈਆਂ ਤੇ ਸੀਡੀਈਐਲ ਦਾ 842 ਕਰੋੜ ਰੁਪਏ ਦਾ ਬਕਾਇਆ ਸੀ ਅਤੇ ਬਾਕੀ 2693 ਕਰੋੜ ਰੁਪਏ ਵਾਧਾ ਬਕਾਇਆ ਸੀ। ਇਸ ਤੋਂ ਬਾਅਦ ਨਿਦੇਸ਼ਕ ਮੰਡਲ ਨੇ ਹਾਈ ਕੋਰਟ ਦੇ ਇਕ ਸੇਵਾਮੁਕਤ ਜੱਜ ਕੇਐਲ ਮੰਜੂਨਾਥ ਨੂੰ ਪ੍ਰਚਾਰਕ ਇਕਾਈਆਂ ਤੋਂ ਬਕਾਏ ਦੀ ਵਸੂਲੀ ਦੇ ਰਸਤੇ ਲੱਭਣ ਲਈ ਨਿਯੁਕਤ ਕੀਤਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement