15 ਦੇ ਕਰੀਬ ਜ਼ਖ਼ਮੀ ਵਿਅਕਤੀ ਜ਼ਖ਼ਮੀ
PRTC and Indo-Canadian Bus Collide in Rajpura Latest News in Punjabi ਰਾਜਪੁਰਾ : ਰਾਜਪੁਰਾ ਦੇ ਗਗਨ ਚੌਂਕ ’ਤੇ ਇਕ ਪੀ.ਆਰ.ਟੀ.ਸੀ. ਤੇ ਇੰਡੋ ਕੈਨੇਡੀਅਨ ਬੱਸ ਦੀ ਹੋਈ ਟੱਕਰ ਵਿਚ ਲਗਭਗ 15 ਦੇ ਕਰੀਬ ਸਵਾਰੀਆਂ ਦੇ ਸੱਟਾਂ ਲੱਗ ਗਈਆਂ ਹਨ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਹਾਦਸੇ ਵਿਚ ਪੀ.ਆਰ.ਟੀ.ਸੀ. ਦੇ ਡਰਾਈਵਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਸ ਨੂੰ ਪਟਿਆਲਾ ਇਲਾਜ ਲਈ ਭੇਜ ਦਿਤਾ ਗਿਆ ਹੈ। ਇਸ ਦੇ ਨਾਲ ਹੀ ਬੱਸ ਦੇ ਕੰਡਕਟਰ ਦੇ ਵੀ ਸੱਟਾਂ ਲੱਗੀਆਂ ਹਨ ਤੇ 3 ਜ਼ਖ਼ਮੀਆਂ ਨੂੰ ਪੀ.ਜੀ.ਆਈ., 10 ਨੂੰ ਰਜਿੰਦਰਾ ਸਰਕਾਰੀ ਹਸਪਤਾਲ ਵਿਚ ਇਲਾਜ ਲਈ ਭੇਜਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਸਰਕਾਰੀ ਹਸਪਤਾਲ ਰਾਜਪੁਰਾ ਦੇ ਐਸ.ਐਮ.ਓ. ਸੰਜੀਵ ਅਰੋੜਾ ਵਲੋਂ ਪੱਤਰਕਾਰਾਂ ਨੂੰ ਦਿਤੀ ਗਈ।
