
ਆਪਣੀ ਪਤਨੀ ਸਮੇਤ ਪਿੰਡ ਵਿਚ ਸ਼ੁਰੂ ਕੀਤਾ ਆਪਣਾ ਕਾਰੋਬਾਰ
ਫਰੀਦਕੋਟ ( ਸੁਖਵਿੰਦਰ ਸਹੋਤਾ) ਜਿਥੇ ਕੋਰੋਨਾ ਕਾਲ ਦੌਰਾਨ ਲੱਗੇ ਲਾਕਡਾਊਨ ਨੇ ਸਾਰੀ ਦੁਨੀਆ ਨੂੰ ਪ੍ਰਭਾਵਿਤ ਕੀਤਾ ਉਥੇ ਹੀ ਇਸ ਲਾਕਡਾਊਨ ਨਾਲ ਕਈ ਲੋਕਾਂ ਦੀ ਜ਼ਿੰਦਗੀ ਸਵਰ ਗਈ ਅਤੇ ਕਈ ਲੋਕਾਂ ਨੂੰ ਆਪਣੇ ਕਾਰੋਬਾਰ ਤੋਂ ਹੱਥ ਧੋਣੇ ਪਏ। ਅਜਿਹੇ ਵਿਚ ਵਿਦੇਸ਼ਾਂ ਵਿਚ ਜਾ ਕੇ ਕੰਮ ਕਰਨ ਵਾਲੇ ਲੋਕ ਵੀ ਕਾਫੀ ਪ੍ਰਭਾਵਿਤ ਹੋਏ। ਵਿਦੇਸ਼ੀ ਲੋਕਾਂ ਨੂੰ ਕਾਫ਼ੀ ਦਿਕਤਾਂ ਦਾ ਸਾਹਮਣਾ ਕਰਨਾ ਪਿਆ।
Own Business
ਉਥੇ ਹੀ ਅੱਜ ਅਸੀਂ ਤੁਹਾਨੂੰ ਅਜਿਹੇ ਸਖ਼ਸ ਬਾਰੇ ਦੱਸਾਂਗੇ ਜੋ ਲਾਕਡਾਊਨ ਦੌਰਾਨ ਵਿਦੇਸ਼ ਤੋਂ ਆਪਣੇ ਘਰ ਆਏ ਸਨ ਅਤੇ ਇਥੇ ਹੀ ਫਸ ਗਏ ਪਰ ਬਾਅਦ ਵਿਚ ਉਹਨਾਂ ਨੇ ਆਪਣੀ ਇਸ ਮਜ਼ਬੂਰੀ ਨੂੰ ਕਮਜ਼ੋਰੀ ਨਹੀਂ ਬਣਨ ਦਿੱਤਾ ਸਗੋਂ ਇਸ ਮਜ਼ਬੂਰੀ ਤੋਂ ਲਾਹਾ ਲੈ ਘਰੇ ਖੜ੍ਹੇ ਟਰੈਕਟਰ ਟਰਾਲੀ ਨੂੰ ਇਕ ਚਲਦੀ ਫਿਰਦੀ ਦੁਕਾਨ ਵਿਚ ਬਦਲ ਕੇ ਪਿੰਡ ਵਿਚ ਹੀ ਆਪਣਾ ਰੋਜ਼ਗਾਰ ਸ਼ੁਰੂ ਕਰ ਲਿਆ।
Balkar Singh
ਇਹ ਸਖ਼ਸ ਹੈ ਬਲਕਾਰ ਸਿੰਘ ਜੋ ਕਿ ਫਰੀਦਕੋਟ ਜਿਲ੍ਹੇ ਦੇ ਪਿੰਡ ਟਹਿਣਾਂ ਦਾ ਵਸਨੀਕ ਹੈ। ਬਲਕਾਰ ਸਿੰਘ ਆਪਣੀ ਪਤਨੀ ਨਾਲ ਲਿਬਨਾਨ ਵਿਚ ਰਹਿ ਰਹੇ ਸਨ। ਲਾਕਡਾਊਨ ਤੋਂ ਪਹਿਲਾਂ ਦੋਵੇਂ ਪਤੀ ਪਤਨੀ ਆਪਣੇ ਪਿੰਡ ਟਹਿਣਾਂ ਆਏ ਤੇ ਇਥੇ ਹੀ ਫਸ ਗਏ ਪਰ ਉਹਨਾਂ ਨੇ ਹਿੰਮਤ ਨਹੀਂ ਹਾਰੀ ਅਤੇ ਉਹਨਾਂ ਦੋਹਾਂ ਨੇ ਪਿੰਡ ਟਹਿਣਾਂ ਵਿਚ ਹੀ ਆਪਣਾ ਕਾਰੋਬਾਰ ਸ਼ੁਰੂ ਕਰਨ ਬਾਰੇ ਸੋਚਿਆ। ਘਰੇ ਖੜ੍ਹੇ ਟਰੈਕਟਰ ਟਰਾਲੀ ਨੂੰ ਚਲਦੀ ਫਿਰਦੀ ਦੁਕਾਨ ਦਾ ਰੂਪ ਦੇ ਮਹਿਜ ਡੇਢ ਕੁ ਲੱਖ ਰੁਪਏ ਦੀ ਲਾਗਤ ਨਾਲ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ।
Balkar Singh's Wife
ਜਦ ਬਲਕਾਰ ਸਿੰਘ ਅਤੇ ਉਹਨਾਂ ਦੀ ਪਤਨੀ ਨਾਲ ਗੱਲ ਕੀਤੀ ਗਈ ਤਾਂ ਉਹਨਾ ਦੱਸਿਆ ਕਿ ਉਹਨਾਂ ਨੇ 28 ਸਾਲ ਲਿਬਨਾਨ ਵਿਚ ਇਕ ਪੇਂਟ ਕੰਪਨੀ ਵਿਚ ਕੰਮ ਕੀਤਾ ਅਤੇ ਦੋਹੇਂ ਪਤੀ ਪਤਨੀ ਉਥੇ ਮਹੀਨੇ ਦਾ ਡੇਢ ਲੱਖ ਰੁਪਏ ਬਚਾ ਲੈਂਦੇ ਸਨ ਪਰ ਉਹ ਇੰਨੀ ਮਿਹਨਤ ਕਰ ਕੇ ਵੀ ਆਪਣੇ ਬੱਚਿਆ ਅਤੇ ਪਰਿਵਾਰ ਤੋਂ ਦੂਰ ਸਨ ਅਤੇ ਕਰੀਬ 6 ਕੁ ਮਹੀਨਿਆਂ ਬਾਅਦ ਹੀ ਪਿੰਡ ਆਉਂਦੇ ਸਨ। ਉਹਨਾਂ ਕਿਹਾ ਕਿ ਹੁਣ ਉਹਨਾਂ ਨੇ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ ਅਤੇ ਹੁਣ ਲੋਕਾਂ ਦਾ ਵੀ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ। ਉਹਨਾਂ ਦੱਸਿਆ ਕਿ ਉਹਨਾਂ ਆਪਣੇ ਪਿੰਡ ਵਿਚੋਂ ਲੰਘਦੇ ਨੈਸ਼ਨਲ ਹਾਈਵੇ ਕਿਨਾਰੇ ਆਪਣਾ ਫਾਸਟ ਫੂਡ ਦਾ ਕੰਮ ਸ਼ੁਰੂ ਕੀਤਾ ਹੈ। ਜਿਸ ਵਿਚ ਉਹ ਰਾਅ ਮਟੀਰੀਅਲ ਆਪਣਾ ਘਰ ਦਾ ਹੀ ਵਰਤਦੇ ਹਨ।
Balkar Singh
ਜਿਥੇ ਉਹਨਾਂ ਨੂੰ ਆਪਣੇ ਰਾਅ ਮਟੀਰੀਅਲ ਤੋਂ ਆਮਦਨ ਹੋਣ ਲੱਗੀ ਉਥੇ ਹੀ ਉਹਨਾਂ ਦੇ ਬਣੇ ਪਕਵਾਨ ਲੋਕਾਂ ਦੀ ਪਹਿਲੀ ਪਸੰਦ ਬਣਨ ਲੱਗੇ ਹਨ। ਉਹਨਾਂ ਦੱਸਿਆ ਕਿ ਭਾਵੇਂ ਹਾਲੇ ਉਹਨਾਂ ਦੀ ਆਮਦਨ ਲਿਬਨਾਨ ਦੇ ਮੁਕਾਬਲੇ ਘੱਟ ਹੈ ਪਰ ਉਹਨਾਂ ਨੂੰ ਅਪਣੇ ਪਰਿਵਾਰ ਵਿਚ ਰਹਿ ਕੇ ਜੋ ਸਕੂਨ ਮਿਲ ਰਿਹਾ ਉਹ ਉਹਨਾਂ ਲਈ ਬਹੁਤ ਕੀਮਤੀ ਹੈ। ਜਦ ਉਹਨਾਂ ਨੂੰ ਕੰਮ ਬਾਰੇ ਪੁਛਿਆ ਗਿਆ ਕਿ ਉਹਨਾਂ ਨੂੰ ਸੜਕ ਕਿਨਾਰੇ ਖੜ੍ਹ ਕੇ ਕੰਮ ਕਰਨ ਵਿਚ ਕੋਈ ਝਿਜਕ ਮਹਿਸੂਸ ਤਾਂ ਨਹੀਂ ਹੁੰਦੀ ਤਾਂ ਉਹਨਾਂ ਕਿਹਾ ਕਿ ਲੋਕਾਂ ਵੱਲੋਂ ਉਹਨਾਂ ਨੂੰ ਪੂਰਾ ਸਹਿਯੋਗ ਮਿਲ ਰਿਹਾ ਬਾਕੀ ਕੋਈ ਵੀ ਕੰਮ ਵੱਡਾ ਛੋਟਾ ਨਹੀਂ ਹੁੰਦਾ ਨਾਲੇ ਵਿਦੇਸ਼ਾਂ ਵਿਚ ਜਾ ਕੇ ਉਥੋਂ ਦੇ ਲੋਕਾਂ ਦੀ ਗੁਲਾਮੀਂ ਕਰਨ ਦੀ ਬਿਜਾਏ ਆਪਣਿਆ ਵਿਚ ਰਹਿ ਕਿ ਆਪਣਾ ਕਾਰੋਬਾਰ ਕਰਨ ਵਿਚ ਕੋਈ ਹਰਜ ਨਹੀਂ।
Balkar Singh
ਇਸ ਮੌਕੇ ਬਲਕਾਰ ਸਿੰਘ ਦੇ ਕਿਸਾਨ ਫੂਡ ਹੱਟ ਤੋਂ ਖਾਣ ਪੀਣ ਦੇ ਸਮਾਨ ਦਾ ਸਵਾਦ ਚੱਖਣ ਆਏ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪਹਿਲਾਂ ਉਹਨਾਂ ਨੂੰ ਆਪਣੇ ਪਸੰਦ ਦਾ ਫਾਸਟ ਫੂਡ ਖਾਣ ਦੇ ਲਈ ਫਰੀਦਕੋਟ ਸ਼ਹਿਰ ਜਾਣਾ ਪੈਂਦਾ ਸੀ ਅਤੇ ਉਥੇ ਇਹ ਵੀ ਪਤਾ ਨਹੀਂ ਸੀ ਹੁੰਦਾ ਹੇ ਕਿ ਜੋ ਫਾਸਟ ਫੂਡ ਅਸੀਂ ਖ੍ਰੀਦ ਕੇ ਖਾ ਰਹੇ ਹਾਂ ਉਹ ਸਾਫ ਸੁਥਰਾ ਹੈ ਜਾਂ ਨਹੀ।
Customer
ਉਹਨਾਂ ਕਿਹਾ ਕਿ ਪਰ ਇਥੇ ਉਹਨਾਂ ਨੂੰ ਪਤਾ ਹੈ ਕਿ ਜੋ ਵੀ ਚੀਜ਼ ਇਥੇ ਬਣੇਗੀ ਉਹ ਸਾਫ ਸੁਥਰੀ ਅਤੇ ਤਸੱਲੀ ਬਖਸ਼ ਹੋਵੇਗੀ। ਉਹਨਾਂ ਕਿਹਾ ਕਿ ਇਹ ਇਥੇ ਆਪਣੇ ਘਰ ਦਾ ਘਿਉ ,ਤੇਲ, ਮੱਖਣ ,ਦਹੀਂ ਦੁੱਧ, ਪਨੀਰ ਆਦਿ ਵਰਤਦੇ ਹਨ ਜੋ ਕਿ ਸਿਹਤ ਲਈ ਠੀਕ ਹਨ। ਉਹਨਾਂ ਕਿਹਾ ਕਿ ਇਹਨਾਂ ਦੇ ਬਣਾਏ ਪਕਵਾਨ ਜੋ ਵੀ ਇਕ ਵਾਰ ਇਥੋਂ ਖਾ ਕੇ ਜਾਂਦਾ ਉਹ ਦੁਬਾਰਾ ਮੁੜ ਕੇ ਇਹਨਾਂ ਕੋਲ ਜ਼ਰੂਰ ਆਉਂਦਾ।
Balkar Singh