
ਪਿੰਡ ਵਾਸੀਆਂ ਨੇ ਕੀਤਾ ਸਵਾਗਤ
ਮਾਨਸਾ( ਪਰਮਦੀਪ ਰਾਣਾ) ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸੰਘਰਸ਼ ਲਗਾਤਾਰ ਚੱਲ ਰਿਹਾ ਹੈ। ਜਿੱਥੇ ਕਿਸਾਨ ਵਾਰੀ ਸਿਰ ਪੰਜਾਬ ਤੋਂ ਮੋਰਚੇ ਤੇ ਜਾ ਰਹੇ ਹਨ ਉੱਥੇ ਦੂਜੇ ਪਾਸੇ ਕਿਸਾਨ ਧਰਨੇ ਤੋਂ ਵਾਪਿਸ ਵੀ ਆ ਰਹੇ ਹਨ। ਉੱਥੇ ਹੀ ਮਾਨਸਾ ਦੇ ਪਿੰਡ ਭੈਣੀਬਾਘਾ ਦੇ ਸਿਕੰਦਰ ਸਿੰਘ 26 ਨਵੰਬਰ ਨੂੰ ਦਿੱਲੀ ਧਰਨੇ ਤੇ ਗਏ ਸਨ ਜੋ ਅੱਜ ਆਪਣੇ ਪਿੰਡ ਪਰਤੇ।
Women
ਸਿਕੰਦਰ ਸਿੰਘ ਦੇ ਪਿੰਡ ਆਉਣ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪਿੰਡ ਵਾਸੀਆਂ ਵੱਲੋਂ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਸਿਕੰਦਰ ਸਿੰਘ ਨੇ ਆਪਣੀ ਬਹਾਦਰੀ ਦਿਖਾਉਂਦੇ ਹੋਏ ਚਾਰ ਮਹੀਨੇ ਲਗਾਤਾਰ ਉੱਥੇ ਰਹਿ ਕੇ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ।
Sikandar singh
ਗੱਲਬਾਤ ਕਰਦਿਆਂ ਸਿਕੰਦਰ ਸਿੰਘ ਨੇ ਦੱਸਿਆ ਕਿ ਉਹ ਇਕ ਬਜ਼ੁਰਗ ਹੋਣ ਦੇ ਬਾਵਜੂਦ ਵੀ ਦਿੱਲੀ ਮੋਰਚੇ ਤੇ ਚਾਰ ਮਹੀਨਿਆਂ ਤੋਂ ਡਟਿਆ ਰਿਹਾ। ਉਹਨਾਂ ਕਿਹਾ ਕਿ ਹੋਰ ਵੀ ਕਿਸਾਨਾਂ ਨੂੰ ਉਥੇ ਮੋਰਚੇ ਨੂੰ ਮਜ਼ਬੂਤ ਕਰਨ ਲਈ ਦਿੱਲੀ ਜਾਣ ਦੀ ਲੋਡ਼ ਹੈ। ਕੇਂਦਰ ਸਰਕਾਰ ਦੀਆਂ ਚਾਲਾਂ ਦਾ ਪਰਦਾਫਾਸ਼ ਕਰਦੇ ਹੋਏ ਸਿਕੰਦਰ ਸਿੰਘ ਨੇ ਦੱਸਿਆ ਕਿ ਪਹਿਲੇ ਦਿਨਾਂ ਵਿੱਚ ਕੇਂਦਰ ਸਰਕਾਰ ਵੱਲੋਂ ਧਰਨੇ ਉਤੇ ਮੁਫ਼ਤ ਸ਼ਰਾਬ ਵੀ ਵੰਡੀ ਗਈ ਪਰ ਕਿਸਾਨਾਂ ਦੇ ਹੌਸਲੇ ਬੁਲੰਦ ਹੋਣ ਨਾਲ ਕੇਂਦਰ ਸਰਕਾਰ ਦੀਆਂ ਸਾਰੀਆਂ ਚਾਲਾਂ ਫੇਲ੍ਹ ਹੋ ਗਈਆਂ।
Sikandar singh
ਦੂਸਰੇ ਪਾਸੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਸਿਕੰਦਰ ਸਿੰਘ ਜੋ ਸਾਡੇ ਪਿੰਡ ਦਾ ਵਸਨੀਕ ਹੈ ਚਾਰ ਮਹੀਨਿਆਂ ਤੋਂ ਦਿੱਲੀ ਧਰਨੇ ਵਿਚ ਡਟੇਿਆ ਰਿਹਾ। ਉਹਨਾਂ ਨੂੰ ਵੇਖ ਕੇ ਨੌਜਵਾਨਾਂ , ਬਜ਼ੁਰਗਾਂ ਭੈਣਾਂ , ਭਰਾਵਾਂ ਦਾ ਹੌਸਲਾ ਹੋਰ ਵੀ ਵਧਿਆ ਹੈ। ਉਨ੍ਹਾਂ ਕਿਹਾ ਕਿ ਅੱਜ ਅਸੀਂ ਨਗਰ ਨਿਵਾਸੀਆਂ ਨੇ ਇਕੱਠੇ ਹੋ ਕੇ ਸਿਕੰਦਰ ਸਿੰਘ ਨੂੰ ਸਨਮਾਨਤ ਕੀਤਾ ਹੈ।