ਭਾਜਪਾ ਮੁੰਬਈ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਬਣਾਉਣ ਦੀ ਰਚ ਰਹੀ ਹੈ ਸਾਜ਼ਸ਼ : ਰਾਊਤ
Published : Apr 9, 2022, 12:51 am IST
Updated : Apr 9, 2022, 12:51 am IST
SHARE ARTICLE
image
image

ਭਾਜਪਾ ਮੁੰਬਈ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਬਣਾਉਣ ਦੀ ਰਚ ਰਹੀ ਹੈ ਸਾਜ਼ਸ਼ : ਰਾਊਤ

ਕਿਹਾ, ਇਸ ਲਈ ਬੈਠਕਾਂ ਹੋਈਆਂ ਅਤੇ ਫ਼ੰਡ ਇਕੱਠਾ ਕੀਤਾ ਜਾ ਰਿਹਾ ਹੈ

ਮੁੰਬਈ, 8 ਅਪ੍ਰੈਲ : ਸ਼ਿਵ ਸੈਨਾ ਨੇਤਾ ਸੰਜੇ ਰਾਊਤ ਨੇ ਭਾਜਪਾ 'ਤੇ ਮੁੰਬਈ ਨੂੰ  ਕੇਂਦਰ ਸ਼ਾਸਤ ਪ੍ਰਦੇਸ਼ ਬਣਾਉਣ ਦੀ ਸਾਜ਼ਸ਼ ਰਚਣ ਦਾ ਦੋਸ਼ ਲਗਾਉਂਦੇ ਹੋਏ ਸ਼ੁਕਰਵਾਰ ਨੂੰ  ਦਾਅਵਾ ਕੀਤਾ ਕਿ ਗ੍ਰਹਿ ਮੰਤਰਾਲਾ ਨੂੰ  ਇਸ ਮਾਮਲੇ ਸਬੰਧੀ ਇਕ ਪੇਸ਼ਕਾਰੀ ਦਿਤੀ ਗਈ ਹੈ | ਰਾਊਤ ਨੇ ਕਿਹਾ ਕਿ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਕਿਰੀਟ ਸੌਮਈਆ ਅਤੇ ਪਾਰਟੀ ਨੇਤਾਵਾਂ, ਬਿਲਡਰ, ਵਪਾਰੀਆਂ ਦਾ ਇਕ ਸਮੂਹ ਇਸ ਸਾਜ਼ਸ਼ ਦਾ ਹਿੱਸਾ ਹੈ |
ਉਨ੍ਹਾਂ ਕਿਹਾ,''ਮੁੰਬਈ ਨੂੰ  ਕੇਂਦਰ ਸ਼ਾਸਤ ਪ੍ਰਦੇਸ਼ ਬਣਾਉਣ ਸਬੰਧੀ ਪੇਸ਼ਕਾਰੀ (ਇਸ ਸਮੂਹ ਵਲੋਂ) ਗ੍ਰਹਿ ਮੰਤਰਾਲਾ ਨੂੰ  ਦਿਤੀ ਗਈ ਹੈ | ਬੈਠਕਾਂ ਹੋਈਆਂ ਹਨ ਅਤੇ ਇਸ ਕੰਮ ਲਈ ਫ਼ੰਡ ਇਕੱਠਾ ਕੀਤਾ ਜਾ ਰਿਹਾ ਹੈ | ਉਹ ਪਿਛਲੇ 2 ਮਹੀਨਿਆਂ ਤੋਂ ਚੱਲ ਰਿਹਾ ਹੈ ਅਤੇ ਮੈਂ ਪੂਰੀ ਜਵਾਬਦੇਹੀ ਨਾਲ ਇਹ ਗੱਲ ਕਰ ਰਿਹਾ ਹਾਂ | ਮੇਰੇ ਕੋਲ ਮੇਰੀ ਗੱਲ ਸਾਬਿਤ ਕਰਨ ਲਈ ਸਬੂਤ ਹੈ | ਮੁੱਖ ਮੰਤਰੀ (ਊਧਵ ਠਾਕਰੇ) ਨੂੰ  ਵੀ ਇਸ ਬਾਰੇ ਜਾਣਕਾਰੀ ਹੈ |''
ਸ਼ਿਵ ਸੈਨਾ ਸੰਸਦ ਮੈਂਬਰ ਨੇ ਦਾਅਵਾ ਕੀਤਾ ਕਿ ਇਸ ਗੱਲ ਦੀ ਸੰਭਾਵਨਾ ਹੈ ਕਿ ਸੌਮਈਆ ਦੀ ਅਗਵਾਈ ਵਾਲਾ ਸਮੂਹ ਅਗਲੇ ਕੁੱਝ ਮਹੀਨਿਆਂ 'ਚ ਅਦਾਲਤ ਜਾ ਕੇ ਕਹੇਗਾ ਕਿ ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ 'ਚ ਮਰਾਠੀ ਲੋਕਾਂ ਦਾ ਫ਼ੀ ਸਦੀ ਬਹੁਤ ਘੱਟ ਹੋ ਗਿਆ ਹੈ ਅਤੇ ਇਸ ਲਈ ਸ਼ਹਿਰ ਨੂੰ  ਕੇਂਦਰ ਸਰਕਾਰ ਦੇ ਸ਼ਾਸਨ ਦੇ ਅਧੀਨ ਇਕ ਕੇਂਦਰ ਸ਼ਾਸਤ ਪ੍ਰਦੇਸ਼ ਬਣਾਇਆ ਜਾਣਾ ਚਾਹੀਦਾ ਹੈ | ਰਾਊਤ ਨੇ ਕਿਹਾ ਕਿ ਸੌਮਈਆ ਨੇ ਇਸ ਤੋਂ ਪਹਿਲਾਂ ਸਕੂਲਾਂ 'ਚ ਮਰਾਠੀ ਨੂੰ  ਜ਼ਰੂਰੀ ਭਾਸ਼ਾ ਬਣਾਉਣ ਦੇ ਰਾਜ ਸਰਕਾਰ ਦੇ ਫ਼ੈਸਲੇ ਨੂੰ  ਚੁਣੌਤੀ ਦਿਤੀ ਸੀ |    (ਏਜੰਸੀ)

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement