ਪਿਛਲੇ 10 ਸਾਲਾਂ 'ਚ ਹੋਈ ਨਾਜਾਇਜ਼ ਮਾਇਨਿੰਗ ਬਾਰੇ ਵ੍ਹਾਈਟ ਪੇਪਰ ਜਾਰੀ ਕਰੇ ਸਰਕਾਰ : ਖਹਿਰਾ
Published : Apr 9, 2022, 1:02 am IST
Updated : Apr 9, 2022, 1:02 am IST
SHARE ARTICLE
image
image

ਪਿਛਲੇ 10 ਸਾਲਾਂ 'ਚ ਹੋਈ ਨਾਜਾਇਜ਼ ਮਾਇਨਿੰਗ ਬਾਰੇ ਵ੍ਹਾਈਟ ਪੇਪਰ ਜਾਰੀ ਕਰੇ ਸਰਕਾਰ : ਖਹਿਰਾ

 

ਚੰਡੀਗੜ੍ਹ, 8 ਅਪ੍ਰੈਲ (ਗੁਰਉਪਦੇਸ਼ ਭੁੱਲਰ) : ਕਾਂਗਰਸੀ ਵਿਧਾਇਕ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਸਾਬਕਾ ਨੇਤਾ ਰਹੇ ਸੁਖਪਾਲ ਖਹਿਰਾ ਨੇ ਭਗਵੰਤ ਮਾਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਿਛਲੇ 10 ਸਾਲਾਂ ਦੇ ਸਮੇਂ ਦੌਰਾਨ ਹੋਈ ਨਾਜਾਇਜ਼ ਮਾਇੰਨਿੰਗ ਬਾਰੇ ਵ੍ਹਾਈਟ ਪੇਪਰ ਜਾਰੀ ਕੀਤਾ ਜਾਵੇ | ਇਸ ਸਬੰਧੀ ਉਨ੍ਹਾਂ ਮੁੱਖ ਮੰਤਰੀ ਨੂੰ  ਪੱਤਰ ਲਿਖਿਆ ਹੈ |
ਇਸ ਬਾਰੇ ਅੱਜ ਇਥੇ ਪ੍ਰੈੱਸ ਕਾਨਫ਼ਰੰਸ 'ਚ ਜਾਣਕਾਰੀ ਦਿੰਦਿਆਂ ਖਹਿਰਾ ਨੇ ਦਸਿਆ ਕਿ ਇਸ ਪੱਤਰ ਦੀ ਕਾਪੀ ਉਨ੍ਹਾਂ 'ਆਪ' ਮੁਖੀ ਅਰਵਿੰਦ ਕੇਜਰੀਵਾਲ ਨੂੰ  ਵੀ ਭੇਜੀ ਹੈ ਕਿਉਂਕਿ ਆਮ ਆਦਮੀ ਪਾਰਟੀ ਨੇ ਚੋਣਾਂ 'ਚ ਲੋਕਾਂ ਨਾਲ ਨਾਜਾਇਜ਼ ਮਾਇੰਨਿੰਗ ਖ਼ਤਮ ਕਰਨ ਦਾ ਵਾਅਦਾ ਕੀਤਾ ਹੈ ਅਤੇ ਜਦ ਲੋਕਾਂ ਨੇ 'ਆਪ' ਨੂੰ  ਬਹੁਤ ਵੱਡਾ ਫ਼ਤਵਾ ਦਿਤਾ ਹੈ ਤਾਂ ਇਸ ਵਾਅਦੇ ਨੂੰ  ਪੂਰਾ ਕੀਤਾ ਜਾਣ ਤਾਂ ਬਣਦਾ ਹੀ ਹੈ ਪਰ ਨਾਲ ਹੀ ਪਿਛਲੇ 10 ਸਾਲਾਂ ਦੇ ਸਮੇਂ 'ਚ ਨਾਜਾਇਜ਼ ਮਾਇਨਿੰਗ ਦੇ ਕਾਰੋਬਾਰ ਰਾਹੀਂ ਲੁੱਟ-ਖਸੁੱਟ ਕਰਨ ਵਾਲੇ ਸਿਆਸਤਦਾਨਾਂ, ਨੌਕਰਸ਼ਾਹੀ ਤੇ ਇਸ ਕੰਮ 'ਚ ਸ਼ਾਮਲ ਰਹੇ ਹੋਰ ਵਿਚੋਲੀਆਂ ਦਾ ਵੀ ਖੁਲਾਸਾ ਹੋਣਾ ਚਾਹੀਦਾ ਹੈ | ਇਸ ਕਾਰੋਬਾਰ ਨਾਲ ਸੂਬੇ ਨੂੰ  ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਕੀਤਾ ਹੈ | ਖਹਿਰਾ ਨੇ ਕਿਹਾ ਕਿ ਮਾਇਨਿੰਗ ਮਾਫ਼ੀਆ ਦਾ ਪਰਦਾਫ਼ਾਸ਼ ਕਰਨਾ ਜ਼ਰੂਰੀ ਹੈ ਅਤੇ ਤਾਂ ਹੀ ਅੱਗੇ ਨੂੰ  ਇਸ ਨਾਜਾਇਜ਼ ਕਾਰੋਬਾਰ ਨੂੰ  ਠੱਲ੍ਹ ਪਾਈ ਜਾ ਸਕਦੀ ਹੈ | ਉਨ੍ਹਾਂ 'ਆਪ' ਸਰਕਾਰ ਤੋਂ ਮੰਗ ਕੀਤੀ ਕਿ ਮਾਇੰਨਿੰਗ ਦੀ ਸਹੀ ਪਾਲਿਸੀ ਤਿਆਰ ਹੋਣੀ ਚਾਹੀਦੀ ਹੈ ਤਾਂ ਜੋ ਲੋਕਾਂ ਨੂੰ  ਰਾਹਤ ਮਿਲ ਸਕੇ | ਖਹਿਰਾ ਨੇ ਕਿਹਾ ਕਿ ਹਾਲੇ ਵੀ ਰੇਤ, ਬਜਰੀ ਆਦਿ ਦੇ ਰੇਟ ਘਟੇ ਨਹੀਂ ਅਤੇ ਲੋਕਾਂ ਨੂੰ  ਮਹਿੰਗਾ ਭਾਅ ਲਾਇਆ ਜਾ ਰਿਹਾ ਹੈ | ਮਾਇੰ ਨਿੰਗ ਮਾਫ਼ੀਏ ਨੂੰ  ਸਖ਼ਤੀ ਨਾਲ ਨੱਥ ਪਾ ਕੇ ਹੀ ਸਹੀ ਪਾਲਿਸੀ ਨਾਲ ਲੋਕਾਂ ਨੂੰ  ਰਾਹਤ ਦਿਤੀ ਜਾ ਸਕਦੀ ਹੈ |

 

SHARE ARTICLE

ਏਜੰਸੀ

Advertisement

ਕਿਹੜੀ ਪਾਰਟੀ ਦੇ ਹੱਕ ’ਚ ਫਤਵਾ ਦੇਣ ਜਾ ਰਹੇ ਪੰਜਾਬ ਦੇ ਲੋਕ? ਪਹਿਲਾਂ ਵਾਲਿਆਂ ਨੇ ਕੀ ਕੁਝ ਕੀਤਾ ਤੇ ਨਵਿਆਂ ਤੋਂ

15 May 2024 1:20 PM

Chandigarh Election Update: ਨੌਜਵਾਨਾਂ ਦੀਆਂ ਚੋਣਾਂ 'ਚ ਕਲੋਲਾਂ, ਪਰ ਦੁੱਖ ਦੀ ਗੱਲ ਮੁੱਦੇ ਹੀ ਨਹੀਂ ਪਤਾ !

15 May 2024 12:57 PM

TOP NEWS TODAY LIVE ਬਰਨਾਲਾ ’ਚ ਕਿਸਾਨਾਂ ਦੀ ਤਕਰਾਰ, ਪੰਜਾਬ ’ਚ ਜ਼ੋਰਾਂ ’ਤੇ ਚੋਣ ਪ੍ਰਚਾਰ, ਵੇਖੋ ਅੱਜ ਦੀਆਂ ਮੁੱਖ...

15 May 2024 12:47 PM

NEWS BULLETIN | ਪਾਤਰ ਸਾਬ੍ਹ ਲਈ CM ਮਾਨ ਦੀ ਭਿੱਜੀ ਅੱਖ, ਆ ਗਿਆ CBSE 12ਵੀਂ ਦਾ ਰਿਜ਼ਲਟ

15 May 2024 12:04 PM

ਇਸ ਵਾਰ ਕੌਣ ਕਰੇਗਾ ਸ੍ਰੀ ਅਨੰਦਪੁਰ ਸਾਹਿਬ ਦਾ ਸਿਆਸੀ ਕਿਲ੍ਹਾ ਫ਼ਤਿਹ? ਕੰਗ, ਸਿੰਗਲਾ, ਚੰਦੂਮਾਜਰਾ, ਸ਼ਰਮਾ, ਗੜ੍ਹੀ ਜਾਂ..

15 May 2024 11:10 AM
Advertisement