
ਯੂਕਰੇਨ ’ਚ ਰੇਲਵੇ ਸਟੇਸ਼ਨ ’ਤੇ ਹੋਇਆ
ਚੇਰਨੀਹੀਵ/ਯੂਕਰੇਨ, 8 ਅਪ੍ਰੈਲ : ਯੂਕਰੇਨ ਦੇ ਅਧਿਕਾਰੀਆਂ ਨੇ ਦਸਿਆ ਕਿ ਪੂਰਬੀ ਯੂਕਰੇਨ ਵਿਚ ਨਾਗਰਿਕਾਂ ਨੂੰ ਕੱਢਣ ਲਈ ਵਰਤੇ ਜਾ ਰਹੇ ਇਕ ਰੇਲਵੇ ਸਟੇਸ਼ਨ ’ਤੇ ਰਾਕੇਟ ਹਮਲੇ ਵਿਚ 50 ਤੋਂ ਵਧ ਲੋਕ ਮਾਰੇ ਗਏ ਹਨ ਇਨ੍ਹਾਂ ਵਿਚ 5 ਬੱਚੇ ਵੀ ਸ਼ਾਮਲ ਹਨ ਅਤੇ 100 ਤੋਂ ਵਧ ਜ਼ਖ਼ਮੀ ਹੋ ਗਏ ਹਨ। ਯੂਕਰੇਨ ਦੇ ਰੇਲਵੇ ਪ੍ਰਮੁੱਖ ਓਲੇਕਸੈਂਡਰ ਕੈਮਿਸ਼ਿਨ ਨੇ ਮੈਸੇਜਿੰਗ ਐਪ ਟੈਲੀਗ੍ਰਾਮ ’ਤੇ ਦਸਿਆ ਕਿ ਇਹ ਹਮਲਾ ਸ਼ੁਕਰਵਾਰ ਨੂੰ ਡੋਨੇਟਸਕ ਖੇਤਰ ਦੇ ਕ੍ਰਾਮੇਟੋਰਸਕ ਸ਼ਹਿਰ ’ਚ ਹੋਇਆ। ਖੇਤਰੀ ਗਵਰਨਰ ਪਾਵਲੋ ਕਿਰੀਲੇਨਕੋ ਨੇ ਕਿਹਾ ਕਿ ਹਮਲੇ ਦੇ ਸਮੇਂ ਹਜ਼ਾਰਾਂ ਲੋਕ ਰੇਲਵੇ ਸਟੇਸ਼ਨ ’ਤੇ ਸਨ ਅਤੇ ਉਹ ਪੂਰਬੀ ਯੂਕਰੇਨ ਵਿਚ ਰੂਸੀ ਫ਼ੌਜੀ ਹਮਲੇ ਵਿਚਕਾਰ ਸੁਰੱਖਿਅਤ ਖੇਤਰਾਂ ਵਿਚ ਜਾਣ ਦੀ ਤਿਆਰੀ ਕਰ ਰਹੇ ਸਨ। (ਏਜੰਸੀ)