
ਬਿਕਰਮ ਸਿੰਘ ਮਜੀਠੀਆ ਦੀਆਂ ਜੇਲ ਸਹੂਲਤਾਂ ਦੇ ਮਾਮਲੇ 'ਚ ਸੁਣਵਾਈ 12 ਅਪ੍ਰੈਲ ਤਕ ਟਲੀ
ਐਸਏਐਸ ਨਗਰ, 8 ਅਪ੍ਰੈਲ (ਸੁਖਦੀਪ ਸਿੰਘ ਸੋਈ) : ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਬਹੁ ਕਰੋੜੀ ਡਰੱਗ ਮਾਮਲੇ 'ਚ ਅੱਜ ਮੋਹਾਲੀ ਕੋਰਟ 'ਚ ਹੋਈ | ਅੱਜ ਦੀ ਸੁਣਵਾਈ ਦÏਰਾਨ ਦਸਿਆ ਗਿਆ ਕਿ ਬਿਕਰਮ ਸਿੰਘ ਮਜੀਠੀਆ ਨੂੰ ਜੇਲ ਵਿਚ ਵਧੀਆ ਸੁਵਿਧਾਵਾਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ ਜੋ ਬੰਦ ਕੀਤੀਆਂ ਜਾਣੀਆਂ ਚਾਹੀਦੀਆਂ ਹਨ | ਇਸ ਉਪਰੰਤ ਅਦਾਲਤ ਨੇ ਕਾਰਵਾਈ ਕਰਦਿਆਂ ਮਾਮਲੇ ਦੀ ਅਗਲੀ ਸੁਣਵਾਈ 12 ਅਪ੍ਰੈਲ 'ਤੇ ਪਾ ਦਿਤੀ ਹੈ | ਪਿਛਲੀ ਸੁਣਵਾਈ ਦÏਰਾਨ ਪਟਿਆਲਾ ਜੇਲ ਸੁਪਰਡੈਂਟ ਸੁੱਚਾ ਸਿੰਘ ਨੇ ਜਵਾਬ ਦਾਖ਼ਲ ਕਰਦੇ ਹੋਏ ਕਿਹਾ ਸੀ ਕਿ ਬੈਰਕ ਜੇਲ ਰੂਲ ਦੇ ਮੁਤਾਬਕ ਬਦਲੀ ਗਈ ਹੈ | ਬਿਕਰਮ ਸਿੰਘ ਮਜੀਠੀਆ ਨੇ ਮੋਹਾਲੀ ਅਦਾਲਤ 'ਚ ਅਪੀਲ ਕੀਤੀ ਅਤੇ ਵੀਡਿਉ ਕਾਨਫ਼ਰੰਸ ਦੇ ਜ਼ਰੀਏ ਪੇਸ਼ ਹੋ ਕੇ ਕਿਹਾ ਕਿ ਜੇਲ ਵਿਚ ਹਾਲਾਤ ਠੀਕ ਨਹੀਂ ਹਨ ਅਤੇ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ | ਉਨ੍ਹਾਂ ਨੂੰ ਜ਼ੈੱਡ ਪਲੱਸ ਸੁਰੱਖਿਆ ਮਿਲੀ ਹੋਈ ਸੀ ਲੇਕਿਨ ਰਾਜਨੀਤਕ ਗਤੀਵਿਧੀਆਂ ਦੇ ਚਲਦੇ ਉਨ੍ਹਾਂ ਨੂੰ ਬੈਰਕ ਤੋਂ ਬਦਲਿਆ ਜਾ ਰਿਹਾ ਹੈ ਅਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ |