JP ਨੱਢਾ ਦਾ ਹਿਮਾਚਲ ’ਚ ਰੋਡ ਸ਼ੋਅ, ਖੁੱਲ੍ਹੀ ਜੀਪ ’ਚ ਹੋਏ ਸਵਾਰ
Published : Apr 9, 2022, 5:59 pm IST
Updated : Apr 9, 2022, 5:59 pm IST
SHARE ARTICLE
photo
photo

15 ਹਜ਼ਾਰ ਤੋਂ ਵੱਧ ਵਰਕਰਾਂ ਨੇ ਢੋਲ ਨਗਾੜਿਆਂ ਨਾਲ ਕੀਤਾ ਸਵਾਗਤ

 

 ਨਵੀਂ ਦਿੱਲੀ: ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਸ਼ਨੀਵਾਰ ਨੂੰ ਸ਼ਿਮਲਾ ਪਹੁੰਚੇ। ਉਹਨਾਂ ਦਾ ਹੈਲੀਕਾਪਟਰ ਅੰਨਾਡੇਲ ਵਿੱਚ ਉਤਰਿਆ। ਮੁੱਖ ਮੰਤਰੀ ਜੈ ਰਾਮ ਠਾਕੁਰ, ਕੌਮੀ ਮੀਤ ਪ੍ਰਧਾਨ ਸੌਦਾਨ ਸਿੰਘ, ਅਵਿਨਾਸ਼ ਰਾਏ ਖੰਨਾ ਤੇ ਹੋਰ ਆਗੂਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। 15 ਹਜ਼ਾਰ ਤੋਂ ਵੱਧ ਵਰਕਰਾਂ ਨੇ ਢੋਲ ਨਗਾੜਿਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਵਰਕਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਤੋਂ ਬਾਅਦ ਰੋਡ ਸ਼ੋਅ ਕੱਢਿਆ ਗਿਆ।

J. P. NaddaJ. P. Nadda

ਨੱਡਾ ਨੇ ਸ਼ਿਮਲਾ 'ਚ ਰੋਡ ਸ਼ੋਅ ਰਾਹੀਂ ਹਿਮਾਚਲ ਪ੍ਰਦੇਸ਼ 'ਚ ਚੋਣ ਪ੍ਰਚਾਰ ਕੀਤਾ। ਨੱਡਾ ਦਾ ਰੋਡ ਸ਼ੋਅ ਅੰਨਾਡੇਲ ਤੋਂ ਪੀਟਰਹਾਫ ਤੱਕ ਆਯੋਜਿਤ ਕੀਤਾ ਗਿਆ ਸੀ। ਨੱਡਾ ਇੱਕ ਖੁੱਲ੍ਹੀ ਜੀਪ ਵਿੱਚ ਵਿਧਾਨ ਸਭਾ ਤੋਂ ਪੀਟਰਹਾਫ ਗਏ। ਰੋਡ ਸ਼ੋਅ ਵਿੱਚ ਪ੍ਰੋਗਰਾਮ ਵਿੱਚ ਰਵਾਇਤੀ ਪੁਸ਼ਾਕਾਂ ਵੀ ਦਿਖਾਈਆਂ ਗਈਆਂ। ਇਸ ਤੋਂ ਬਾਅਦ ਰਾਸ਼ਟਰੀ ਪ੍ਰਧਾਨ ਸਟੇਟ ਗੈਸਟ ਹਾਊਸ ਪੀਟਰਹਾਫ ਪਹੁੰਚੇ।

J. P. Nadda
J. P. Nadda

ਵਰਕਰਾਂ ਨੂੰ ਸੰਬੋਧਨ ਕਰਦਿਆਂ ਨੱਡਾ ਨੇ ਕਿਹਾ ਕਿ ਜੈਰਾਮ ਸ਼ਰੀਫ ਇਨਸਾਨ ਹਨ, ਬੋਲਣ ਵਿਚ ਘੱਟ ਅਤੇ ਕੰਮ ਵਿਚ ਜ਼ਿਆਦਾ ਧਿਆਨ ਰੱਖਦੇ ਹਨ।  ਮੈਂ ਅਤੇ ਅਨੁਰਾਗ ਠਾਕੁਰ ਜੈ ਰਾਮ ਠਾਕੁਰ ਦੇ ਵਕੀਲ ਬਣ ਕੇ  ਭਾਰਤ ਸਰਕਾਰ ਵੱਲੋਂ ਖੜ੍ਹੇ ਹਾਂ। ਨੱਡਾ ਨੇ ਕਿਹਾ ਕਿ 2022 ਵਿੱਚ ਏਮਜ਼ ਨੂੰ ਸਮਰਪਿਤ ਕਰਨਗੇ। ਨੱਡਾ ਨੇ ਕਿਹਾ ਕਿ ਉਹ ਸਿਹਤ ਮੰਤਰੀ ਰਹੇ ਹਨ। ਹਿਮਾਚਲ ਵਿੱਚ ਵੀ ਰਹੇ ਹਨ। ਟੀਕਾਕਰਨ ਵਿੱਚ ਪਹਿਲਾ ਆਉਣਾ ਕੋਈ ਛੋਟੀ ਗੱਲ ਨਹੀਂ ਹੈ। ਜੇਕਰ ਆਗੂ ਦੀ ਕੰਮ ਕਰਨ ਦੀ ਸਮਰੱਥਾ ਹੋਵੇ ਤਾਂ ਅਜਿਹਾ ਹੋ ਸਕਦਾ ਹੈ।

J. P. Nadda
J. P. Nadda

ਅੱਜ ਜੈ ਰਾਮ ਠਾਕੁਰ ਨੇ ਜਲ ਜੀਵਨ ਮਿਸ਼ਨ ਤਹਿਤ 8 ਲੱਖ 40 ਹਜ਼ਾਰ ਲੋਕਾਂ ਨੂੰ ਪਾਣੀ ਦੇ ਕੁਨੈਕਸ਼ਨ ਦਿੱਤੇ। ਅਸੀਂ ਮੰਤਰੀ ਜਾਂ ਵਿਧਾਇਕ ਕਹਿਣ ਨਹੀਂ ਆਏ। ਸੇਵਾ ਕਰਨ ਆਏ ਹਾਂ। ਮੁੱਖ ਮੰਤਰੀ ਸਵਲੰਬਨ ਯੋਜਨਾ ਤਹਿਤ 10,200 ਲੋਕਾਂ ਨੂੰ ਰੁਜ਼ਗਾਰ ਦਿੱਤਾ ਗਿਆ ਹੈ। ਜੈਰਾਮ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਹੈ, ਲੋਕਾਂ ਤਾਂ ਜਾਣਕਾਰੀ ਪਹੁੰਚਾਓ। ਹਿਮਾਚਲ ਬਦਲ ਰਿਹਾ ਹੈ।

J. P. Nadda
J. P. Nadda

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement