
21 ਬੋਰੀਆਂ ਭੁੱਕੀ ਬਰਾਮਦ, ਅਦਾਲਤ 'ਚ ਪੇਸ਼ ਕਰ ਲਿਆ ਤਿੰਨ ਦਿਨ ਦਾ ਰਿਮਾਂਡ
ਸ੍ਰੀ ਫ਼ਤਹਿਗੜ੍ਹ ਸਾਹਿਬ : ਆਈਪੀਐਸ ਰਵਜੋਤ ਗਰੇਵਾਲ, ਐਸਐਸਪੀ ਫ਼ਤਹਿਗੜ੍ਹ ਸਾਹਿਬ ਨੇ ਦਸਿਆ ਕਿ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ.ਜੀ ਰੂਪਨਗਰ ਰੇਜ ਰੂਪਨਗਰ ਜੀ ਦੇ ਦਿਸ਼ਾ ਨਿਰਦੇਸ਼ਾ ਤੇ ਰੇਜ ਐਂਟੀ-ਨਾਰਕੋਟਿਕਸ ਕਮ ਸ਼ਪੈਸ਼ਲ ਉਪਰੇਸ਼ਨ ਕੈਂਪ ਐਟ ਫੇਸ 7 ਮੋਹਾਲੀ ਦੀ ਟੀਮ ਵੱਲੋਂ ਦੇ ਦੋਸ਼ੀਆ ਨੂੰ ਗ੍ਰਿਫਤਾਰ ਕਰ ਕੇ ਉਨ੍ਹਾ ਕੋਲੋਂ 350 ਕਿਲੋਗ੍ਰਾਮ (21ਬੋਰੀਆ) ਭੁੱਕੀ ਚੂਰਾ ਪੋਸਤ ਬ੍ਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ।
ਜਾਣਕਾਰੀ ਅਨੁਸਾਰ ਮਿਤੀ 08-04-2023 ਦੀ ਦਰਮਿਆਨੀ ਰਾਤ ਨੂੰ ਰੇਜ ਐਂਟੀ-ਨਾਰਕੋਟਿਕਸ ਕਮ ਸ਼ਪੈਸ਼ਲਉਪਰੇਸ਼ਨ ਸੈਲ ਕੈਂਪ ਐਟ ਫੇਸ 7 ਮੋਹਾਲੀ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਦੀ ਨਿਗਰਾਨੀ ਹੇਠ ਏ.ਐਸ.ਆਈ ਜੀਤ ਰਾਮ ਸਮੇਤ ਪੁਲਿਸ ਪਾਰਟੀ ਸਰਹਿੰਦ ਪਟਿਆਲਾ ਰੋਡ ਨੇੜੇ ਮਾਧੋਪੁਰ ਚੌਕ ਮੌਜੂਦ ਸੀ ਜਿਥੇ ਮੁੱਖਬਰੀ ਮਿਲੀ ਕਿ ਦਲਜੀਤ ਸਿੰਘ ਉਰਫ ਗੁੱਡੂ ਪੁੱਤਰ ਬਲਦੇਵ ਸਿੰਘ ਅਤੇ ਬਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀਆਨ ਪਿੰਡ ਪੰਡਰਾਲੀ ਥਾਣਾ ਮੂਲੇਪੁਰ ਜਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਜੋ ਕਿ ਸਰਹਿੰਦ,ਫਤਿਹਗੜ੍ਹ ਸਾਹਿਬ ਏਰੀਆ ਵਿਚ ਦਾ ਧੰਦਾ ਕਰਦੇ ਹਨ।
ਇਸੇ ਜਾਣਕਾਰੀ ਦੇ ਅੰਦਰ 'ਤੇ ਮਾਧੋਪੁਰ ਚੌਕ ਨੇੜੇ ਕੈਂਟਰ ਦੀ ਤਲਾਸ਼ੀ ਲਈ ਗਈ ਜਿਸ ਵਿਚੋਂ ਭੁੱਕੀ ਬਰਾਮਦ ਹੋਈ ਹੈ। ਦੋਸ਼ੀਆਂ ਦੀ ਪੁੱਛਗਿੱਛ ਵਿਚ ਖੁਲਾਸਾ ਹੋਇਆ ਹੈ ਕਿ ਇਹ ਕਾਫੀ ਸਮੇਂ ਤੋਂ ਆਪਸ ਵਿਚ ਮਿਲ ਕੇ ਰਾਜਸਥਾਨ ਤੋਂ ਭੁੱਕੀ ਚੂਰਾ ਪੋਸਟ ਦੀ ਖੇਪ ਲੈ ਕੇ ਆਉਂਦੇ ਸਨ। ਪੁਲਿਸ ਦਲਜੀਤ ਸਿੰਘ (50) ਅਤੇ ਬਿੰਦਰ ਸਿੰਘ (40) ਨੂੰ ਗ੍ਰਿਫਤਾਰ ਕਰ ਕੇ ਅਦਾਲਤ ਵਿਚ ਪੇਸ਼ ਕੀਤਾ ਜਿਥੇ ਅਦਾਲਤ ਨੇ ਉਨ੍ਹਾਂ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਰਿਮਾਂਡ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਹੈ।