
Faridkot News : ਕੈਦੀ ਨੇ ਇੰਸਟਾਗ੍ਰਾਮ ’ਤੇ ਅਪਲੋਡ ਕੀਤੀ ਵੀਡੀਓ, ਫਲੱਡ ਗੇਟ ’ਤੇ ਦਿਖਾਇਆ ਸ਼ਾਹੀ ਅੰਦਾਜ਼
Faridkot News : ਫਰੀਦਕੋਟ ਕੇਂਦਰੀ ਜੇਲ੍ਹ ’ਚ ਬੰਦ ਇਕ ਕੈਦੀ ਨੇ ਜੇਲ੍ਹ ਦੇ ਅੰਦਰ ਦੀ ਆਪਣੀ ਵੀਡੀਓ ਰੀਲ ਇੰਸਟਾਗ੍ਰਾਮ ’ਤੇ ਅਪਲੋਡ ਕੀਤੀ ਹੈ। ਵੀਡੀਓ ਰੀਲ ’ਚ ਉਹ ਵੱਖ-ਵੱਖ ਪੋਜ਼ ’ਚ ਨਜ਼ਰ ਆ ਰਿਹਾ ਹੈ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਉਕਤ ਵੀਡੀਓ ਕਦੋਂ ਦੀ ਹੈ ਪਰ ਦੋਸ਼ੀ ਇਸ ਸਮੇਂ ਫਰੀਦਕੋਟ ਜੇਲ੍ਹ ’ਚ ਬੰਦ ਹੈ ਅਤੇ ਉਸ ਖ਼ਿਲਾਫ਼ ਚਾਰ ਗੰਭੀਰ ਅਪਰਾਧਾਂ ਦੇ ਮਾਮਲੇ ਦਰਜ ਹਨ।
ਇੰਟਰਨੈੱਟ ’ਤੇ ਵਾਇਰਲ ਹੋਈ ਵੀਡੀਓ ’ਚ ਦਿਖਾਈ ਦੇਣ ਵਾਲੇ ਵਿਅਕਤੀ ਬਾਰੇ ਦੱਸਿਆ ਜਾ ਰਿਹਾ ਹੈ ਕਿ ਉਹ ਵਰਿੰਦਰ ਸਿੰਘ ਉਰਫ਼ ਬੌਬੀ ਹੈ, ਜੋ ਫ਼ਿਰੋਜ਼ਪੁਰ ਜ਼ਿਲ੍ਹੇ ਦਾ ਵਸਨੀਕ ਹੈ ਅਤੇ ਉਸ ਨੇ ਖੁਦ ਆਪਣੇ ਇੰਸਟਾਗ੍ਰਾਮ ਪੇਜ਼ ’ਤੇ ਆਪਣੀ ਵੀਡੀਓ ਰੀਲ ਅਪਲੋਡ ਕੀਤੀ ਹੈ, ਜਿਸ ’ਚ ਉਹ ਨਜ਼ਰ ਆ ਰਿਹਾ ਹੈ। ਵੀਡੀਓ ’ਚ ਉਹ ਜੇਲ੍ਹ ਦੇ ਅੰਦਰ ਫਲੱਡ ਗੇਟਾਂ ’ਤੇ ਆਪਣਾ ਸ਼ਾਹੀ ਅੰਦਾਜ਼ ਦਿਖਾ ਰਿਹਾ ਹੈ।
ਹਾਲਾਂਕਿ ਫ਼ਰੀਦਕੋਟ ਜੇਲ੍ਹ ਪ੍ਰਸ਼ਾਸਨ ਵੱਲੋਂ ਅਜੇ ਤੱਕ ਨਾ ਤਾਂ ਉਕਤ ਵੀਡੀਓ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਨਾ ਹੀ ਕਿਸੇ ਕਾਰਵਾਈ ਸਬੰਧੀ ਕੋਈ ਸੂਚਨਾ ਮਿਲੀ ਹੈ। ਫ਼ਿਲਹਾਲ ਉਕਤ ਵੀਡੀਓ ਇਨ੍ਹੀਂ ਦਿਨੀਂ ਵਾਇਰਲ ਹੋ ਰਹੀ ਹੈ ਅਤੇ ਜੇਲ੍ਹ ਪ੍ਰਸ਼ਾਸਨ ਦੇ ਨਾਲ-ਨਾਲ ਸੂਬਾ ਸਰਕਾਰ ਦੀ ਅਮਨ-ਕਾਨੂੰਨ ਦੀ ਸਥਿਤੀ ’ਤੇ ਵੀ ਉਂਗਲ ਉਠਾ ਰਹੀ ਹੈ, ਜੋ ਕਿ ਜੇਲ੍ਹ ਦੀ ਸੁਰੱਖਿਆ ’ਚ ਵੱਡੀ ਖਾਮੀ ਸਾਬਤ ਹੋ ਸਕਦੀ ਹੈ।
ਇਹ ਵੀ ਪੜੋ:BSF News : ਡਿਊਟੀ ’ਤੇ ਤੈਨਾਤ BSF ਜਵਾਨ ਨੇ ਗੋਲ਼ੀ ਮਾਰ ਕੇ ਕੀਤੀ ਖੁਦਕਸ਼ੀ
(For more news apart from Disclosure of neglect in Faridkot Central Jail News in Punjabi, stay tuned to Rozana Spokesman)