
Jalandhar News :ਇਕ ਹੋਰ ਸੀਸੀਟੀਵੀ ਫ਼ੁਟੇਜ ਆਈ ਸਾਹਮਣੇ
Jalandhar News in Punjabi : ਪੰਜਾਬ ਪੁਲਿਸ ਨੇ ਮਨਰੰਜਨ ਕਾਲੀਆ ਗ੍ਰਨੇਡ ਹਮਲੇ ਦੇ ਮਾਮਲੇ ਨੂੰ ਸਿਰਫ਼ 12 ਘੰਟਿਆਂ ਦੇ ਅੰਦਰ ਸੁਲਝਾ ਲਿਆ ਹੈ। ਇਸ ਹਮਲੇ ’ਚ ਸ਼ਾਮਲ ਮੁੱਖ ਦੋਸ਼ੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਹਮਲੇ ’ਚ ਵਰਤਿਆ ਗਿਆ ਈ-ਰਿਕਸ਼ਾ ਵੀ ਬਰਾਮਦ ਕਰ ਲਿਆ ਗਿਆ ਹੈ। ਪੁਲਿਸ ਸੂਤਰਾਂ ਅਨੁਸਾਰ ਇਸ ਹਮਲੇ ਪਿੱਛੇ ਇੱਕ ਡੂੰਘੀ ਸਾਜ਼ਿਸ਼ ਸੀ ਜਿਸ ਵਿੱਚ ਅੱਤਵਾਦੀ ਅਤੇ ਗੈਂਗਸਟਰ ਨੈੱਟਵਰਕ ਦਾ ਗਠਜੋੜ ਸਾਹਮਣੇ ਆਇਆ ਹੈ।
ਸੀਸੀਟੀਵੀ ਫ਼ੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਈ-ਰਿਕਸ਼ਾ ਮਨੋਰੰਜਨ ਦੇ ਘਰ ਦੇ ਅੱਗੇ ਆਉਂਦਾ ਹੈ ਅਤੇ ਉਹ ਵਿਅਕਤੀ ਗੱਡੀ ਤੋਂ ਹੇਠਾਂ ਉਤਰਦਾ ਹੈ, ਬਾਗ ਵਿੱਚੋਂ ਗ੍ਰਨੇਡ ਕੱਢ ਕੇ ਦੁਬਾਰਾ ਬੈਠ ਜਾਂਦਾ ਹੈ ਅਤੇ ਵਾਪਸ ਜਾਂਦੇ ਹੋਏ ਉਹ ਮਨੋਰੰਜਨ ਕਾਲੀਆ ਦੇ ਘਰ 'ਤੇ ਗ੍ਰਨੇਡ ਸੁੱਟਦਾ ਹੈ।
ਇੱਕ ਹੋਰ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਵਿਅਕਤੀ ਦਮ ਮੌਰੀਆ ਪੁਲ ਨੇੜੇ ਈ-ਰਿਕਸ਼ਾ ਤੋਂ ਉਤਰਦਾ ਹੈ, ਆਪਣੇ ਕੱਪੜੇ ਬਦਲਦਾ ਹੈ ਅਤੇ ਫਿਰ ਉੱਥੋਂ ਅੱਗੇ ਵਧਦਾ ਹੈ।
ਪੁਲਿਸ ਸੂਤਰਾਂ ਨੇ ਦੱਸਿਆ ਕਿ ਹਮਲੇ ਦਾ ਮਾਸਟਰਮਾਈਂਡ ਜ਼ੀਸ਼ਾਨ ਅਖਤਰ ਹੈ, ਜੋ ਕਿ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਸਾਥੀ ਹੈ। ਜ਼ੀਸ਼ਾਨ ਪਹਿਲਾਂ ਹੀ ਬਾਬਾ ਸਿੱਦੀਕ ਕਤਲ ਕੇਸ ਵਿੱਚ ਲੋੜੀਂਦਾ ਹੈ ਅਤੇ ਉਸ ਦੀਆਂ ਹਰਕਤਾਂ 'ਤੇ ਪਹਿਲਾਂ ਹੀ ਨਜ਼ਰ ਰੱਖੀ ਜਾ ਰਹੀ ਸੀ। ਪੁਲਿਸ ਦਾ ਮੰਨਣਾ ਹੈ ਕਿ ਇਹ ਹਮਲਾ ਸਰਹੱਦ ਪਾਰ ਤੋਂ ਯੋਜਨਾਬੱਧ ਹਮਲਾ ਸੀ ਜਿਸਦਾ ਉਦੇਸ਼ ਪੰਜਾਬ ਵਿੱਚ ਧਾਰਮਿਕ ਸਦਭਾਵਨਾ ਨੂੰ ਭੰਗ ਕਰਨਾ ਸੀ।
(For more news apart from Another CCTV footage surfaced in case grenade attack on BJP leader Manoranjan Kalia News in Punjabi, stay tuned to Rozana Spokesman)