
ਸੰਨੀ ਦਿਓਲ ਕਰ ਰਹੇ ਸੀ ਹਲਕੇ ਵਿਚ ਰੋਡ ਸ਼ੋਅ
ਗੁਰਦਾਸਪੁਰ: ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਵਲੋਂ ਉਮੀਦਵਾਰ ਸੰਨੀ ਦਿਓਲ ਨੂੰ ਹਲਕੇ ਵਿਚ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ। ਲੋਕ ਉਨ੍ਹਾਂ ਨੂੰ ਮਿਲਣ ਲਈ ਤਰਲੋਮੱਛੀ ਹੋ ਜਾਂਦੇ ਹਨ। ਅੱਜ ਤਾਂ ਹੱਦ ਹੋ ਗਈ ਜਦੋਂ ਸੰਨੀ ਦਿਓਲ ਦੇ ਰੋਡ ਸ਼ੋਅ ਦੌਰਾਨ ਇਕ ਔਰਤ ਨੇ ਉਨ੍ਹਾਂ ਦਾ ਸਭ ਦੇ ਸਾਹਮਣੇ ਸ਼ਰੇਆਮ ਮੂੰਹ ਚੁੰਮ ਲਿਆ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ।
Women kiss Sunny Deol during Road Show
ਦਰਅਸਲ ਅੱਜ ਜਦੋਂ ਸੰਨੀ ਦਿਓਲ ਹਲਕੇ ਵਿਚ ਰੋਡ ਸ਼ੋਅ ਕਰ ਰਹੇ ਸੀ ਤਾਂ ਉਸ ਵੇਲੇ ਇਕ ਔਰਤ ਉਨ੍ਹਾਂ ਨੂੰ ਮਿਲਣ ਲਈ ਟਰੱਕ ’ਤੇ ਹੀ ਚੜ੍ਹ ਗਈ ਤੇ ਸੰਨੀ ਦਿਓਲ ਨੇ ਔਰਤ ਦਾ ਹੱਥ ਫੜ ਕੇ ਔਰਤ ਨੂੰ ਟਰੱਕ ’ਤੇ ਚੜ੍ਹਨ ਵਿਚ ਮਦਦ ਕੀਤੀ। ਜਦੋਂ ਉਕਤ ਮਹਿਲਾ ਸੰਨੀ ਦਿਓਲ ਨਾਲ ਫੋਟੋ ਖਿਚਵਾ ਰਹੀ ਸੀ ਤਾਂ ਅਚਾਨਕ ਉਤਸ਼ਾਹ ਵਿਚ ਉਸ ਨੇ ਸੰਨੀ ਦਿਓਲ ਦੀ ਚੁੰਮੀ ਲੈ ਲਈ। ਜਦੋਂ ਬਾਅਦ ਵਿਚ ਸੰਨੀ ਦਿਓਲ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਹ ਜਵਾਬ ਦਿੰਦੇ ਹੋਏ ਸ਼ਰਮਾ ਗਏ।
Women kiss Sunny Deol during Road Show