
ਜਿਸ ਦੇ ਮੱਦੇਨਜ਼ਰ ਜਲੰਧਰ ਦੇ ਛੇ ਹੋਟਲ ਲਿਸਟ 'ਚ...
ਜਲੰਧਰ: ਪੂਰੀ ਦੁਨੀਆ ਦੇ ਨਾਲ ਨਾਲ ਹੁਣ ਪੰਜਾਬ ਵਿਚ ਵੀ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ। ਪੰਜਾਬ ਵਿਚ 1700 ਤੋਂ ਵਧ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਇਸ ਦੇ ਨਾਲ ਹੀ ਅੱਜ ਲੁਧਿਆਣਾ ਵਿਚ ਇਕ ਮੌਤ ਵੀ ਹੋ ਗਈ ਹੈ। ਕੋਰੋਨਾ ਪੀੜਤ ਵਿਅਕਤੀ ਪਿੰਡ ਮਾਣੂੰਕੇ ਦੇ ਰਹਿਣ ਵਾਲੇ ਸੀ।
Hotel
ਉਹ ਸ੍ਰੀ ਹਜ਼ੂਰ ਸਾਹਿਬ ਤੋਂ ਆਏ ਜਥੇ ਵਿਚ ਸ਼ਾਮਲ ਸਨ। ਮ੍ਰਿਤਕ ਦੀ ਉਮਰ 59 ਸਾਲ ਸੀ। ਉਹਨਾਂ ਦਾ ਲੁਧਿਆਣਾ ਦੇ ਸਿਵਲ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਉਹਨਾਂ ਨੇ ਅੱਜ ਸਵੇਰੇ 6:50 ਵਜੇ ਆਖਰੀ ਸਾਹ ਲਿਆ। ਕੋਰੋਨਾ ਵਾਇਰਸ ਨੂੰ ਲੈ ਕੇ ਸਰਕਾਰ ਨੇ ਹੋਮ ਕੁਆਰੰਟੀਨ ਦੀ ਸੁਵਿਧਾ ਦਿੱਤੀ ਹੈ।
Hotel
ਇਸ ਤੋਂ ਇਲਾਵਾ ਸਰਕਾਰ ਵੱਲੋਂ ਬਣਾਏ ਹੋਰ ਕੁਆਰੰਟੀਨ ਸੈਂਟਰਾਂ 'ਚ ਵੀ ਲੋਕਾਂ ਨੂੰ ਰੱਖਿਆ ਜਾਂਦਾ ਹੈ ਪਰ ਕਈ ਲੋਕ ਇਨ੍ਹੀਂ ਥਾਵਾਂ 'ਤੇ ਰਹਿਣ ਤੋਂ ਗੁਰੇਜ਼ ਕਰਦੇ ਹਨ। ਅਜਿਹੇ 'ਚ ਹੁਣ ਜੋ ਲੋਕ ਲਗਜ਼ਰੀ ਸੁਵਿਧਾ ਚਾਹੁੰਦੇ ਹਨ ਤਾਂ ਉਹ ਹੋਟਲ 'ਚ ਵੀ ਕੁਆਰੰਟੀਨ ਹੋ ਸਕਦੇ ਹਨ। ਜਲੰਧਰ 'ਚ ਇਸ ਸੁਵਿਧਾ ਦੀ ਸ਼ੁਰੂਆਤ ਹੋ ਚੁੱਕੀ ਹੈ।
Hotel
ਜਿਸ ਦੇ ਮੱਦੇਨਜ਼ਰ ਜਲੰਧਰ ਦੇ ਛੇ ਹੋਟਲ ਲਿਸਟ 'ਚ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਹੋਟਲਾਂ 'ਚ ਫਿਲਹਾਲ 148 ਕਮਰੇ ਉਪਲਬਧ ਹਨ। ਹੋਟਲਾਂ 'ਚ ਕੁਆਰੰਟੀਨ ਹੋਣ ਦੇ ਇਛੁੱਕ ਲੋਕਾਂ ਲਈ ਸ਼ਰਤ ਇਹ ਹੈ ਕਿ ਇੱਥੇ ਉਨ੍ਹਾਂ ਨੂੰ ਸਾਰਾ ਖਰਚਾ ਖੁਦ ਚੁੱਕਣਾ ਪਵੇਗਾ। ਯਾਨੀ ਕਿ ਲੋਕ ਆਪਣੇ ਖਰਚ 'ਤੇ ਹੋਟਲ 'ਚ ਕੁਆਰੰਟੀਨ ਹੋ ਸਕਦੇ ਹਨ। ਦਸ ਦਈਏ ਕਿ ਕੋਰੋਨਾ ਵਾਇਰਸ ਰੁਕਣ ਦਾ ਨਾਮ ਨਹੀਂ ਲੈ ਰਿਹਾ।
Captain Amrinder Singh Punjab
ਇਸ ਵਾਇਰਸ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਅਮਰੀਕਾ 'ਤੇ ਪਿਆ ਹੈ। ਅਮਰੀਕਾ ਵਿਚ ਹੁਣ ਤੱਕ 12,99,912 ਲੋਕ ਕੋਰੋਨਾ ਦੀ ਚਪੇਟ ਵਿਚ ਆ ਚੁੱਕੇ ਹਨ। ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 77,562 ਤੱਕ ਪਹੁੰਚ ਚੁੱਕੀ ਹੈ। ਹੁਣ ਤੱਕ ਦੇ ਅੰਕੜਿਆਂ ਅਨੁਸਾਰ ਦੁਨੀਆ ਦੇ ਤਿੰਨ ਦੇਸ਼ਾਂ ਵਿਚ ਦੋ-ਦੋ ਲੱਖ ਅਤੇ ਛੇ ਦੇਸ਼ਾਂ ਵਿਚ ਪੀੜਤਾਂ ਦੀ ਗਿਣਤੀ ਇਕ-ਇਕ ਲੱਖ ਤੋਂ ਉੱਪਰ ਪਹੁੰਚ ਚੁੱਕੀ ਹੈ।
Coronavirus
ਭਾਰਤ ਵਿਚ ਕੋਰੋਨਾ ਦੇ ਫੈਲਣ ਤੋਂ ਰੋਕਣ ਲਈ ਦੇਸ਼ ਵਿਚ 40 ਦਿਨਾਂ ਲਈ ਇਕ ਮੁਕੰਮਲ ਤੌਰ ਤੇ ਲਾਕਡਾਊਨ ਲਾਗੂ ਕੀਤਾ ਗਿਆ ਹੈ ਜਿਸ ਦਾ ਅਸਰ ਵੀ ਦਿਖਾਈ ਦੇ ਰਿਹਾ ਹੈ। ਹਾਲਾਂਕਿ ਦੇਸ਼ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਅਤੇ ਇੱਥੇ ਸ਼ੁੱਕਰਵਾਰ ਦੀ ਅੱਧੀ ਰਾਤ ਨੂੰ 56,342 ਮਾਮਲੇ ਸਾਹਮਣੇ ਆਏ ਹਨ ਜਿਸ ਵਿੱਚ 1,886 ਲੋਕਾਂ ਦੀ ਮੌਤ ਹੋ ਗਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।