
ਬਿਜਲੀ ਦੇ ਬਿੱਲ ਮੁਆਫ਼ ਕਰੇ ਕੈਪਟਨ ਸਰਕਾਰ : ਵਿਕਾਸ ਸ਼ਰਮਾ
ਘਨੌਰ, 6 ਮਈ (ਸੁਖਦੇਵ ਸੁੱਖੀ) : ਭਾਜਪਾ ਪਟਿਆਲਾ ਦੇ ਦਿਹਾਤੀ ਜ਼ਿਲ੍ਹਾ ਪ੍ਰਧਾਨ ਵਿਕਾਸ ਸ਼ਰਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਤਾਲਾਬੰਦੀ ਕਾਰਨ ਪੰਜਾਬ ਦੇ ਲੋਕ ਵਿੱਤੀ ਸੰਕਟ ਨਾਲ ਜੂਝ ਰਹੇ ਹਨ।Vikas Sharma
ਦੁਕਾਨਦਾਰ ਭਰਾਵਾਂ ਦੀਆਂ ਸਾਰੀਆਂ ਦੁਕਾਨਾਂ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਬੰਦ ਹਨ, ਜਿਸ ਕਾਰਨ ਆਮ ਲੋਕਾਂ ਦੀ ਹਾਲਤ ਆਰਥਕ ਪੱਖੋਂ ਪਤਲੀ ਹੋ ਗਈ ਹੈ। ਪੰਜਾਬ ਦੀ ਕੈਪਟਨ ਸਰਕਾਰ ਨੂੰ ਲਾਕ ਡਾਉਨ ਵੇਲੇ ਬਿਜਲੀ ਦਾ ਬਿੱਲ ਮੁਆਫ ਕਰਨਾ ਚਾਹੀਦਾ ਹੈ। ਜਿਲ੍ਹਾ ਪ੍ਰਧਾਨ ਨੇ ਕਿਹਾ ਕਿ ਸਾਰੇ ਕੰਮ ਕਾਰੋਬਾਰ ਠੱਪ ਹੋ ਗਏ ਹਨ ਜਿਸ ਕਾਰਨ ਮੱਧ ਵਰਗ ਦੇ ਲੋਕਾਂ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਨੇ ਲੋਕਾਂ ਨੂੰ ਜ਼ੋਰਦਾਰ ਅਪੀਲ ਕੀਤੀ ਕਿ ਉਹ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣ ਅਤੇ ਬਿਨਾਂ ਕਿਸੇ ਕਾਰਣ ਆਪਣੇ ਘਰਾਂ ਵਿਚੋਂ ਬਾਹਰ ਨਾਂ ਨਿਕਲਣ। ਤੁਹਾਡੀ ਛੋਟੀ ਜਿਹੀ ਗ਼ਲਤੀ ਦਾ ਨਤੀਜਾ ਤੁਹਾਡੇ ਪਰਵਾਰ ਨੂੰ ਭੁਗਤਣਾ ਪੈ ਸਕਦਾ ਹੈ।