
ਭਾਰਤੀ ਸਟੇਟ ਬੈਂਕ ਵਲੋਂ ਉਪ ਪ੍ਰਬੰਧ ਨਿਦੇਸ਼ਕ ਰਾਣਾ ਆਸ਼ੂਤੋਸ਼ ਕੁਮਾਰ ਸਿੰਘ ਅੱਜ ਮਹਾਰਿਸ਼ੀ ਦਿਆਨੰਦ ਬਲਾ ਆਸ਼ਰਮ, ਮੋਹਾਲੀ ਨੂੰ ਚੰਡੀਗੜ੍ਹ ਦੀ ਬਸਤੀਆਂ ਵਿਚ
ਚੰਡੀਗੜ੍ਹ, 8 ਮਈ : ਭਾਰਤੀ ਸਟੇਟ ਬੈਂਕ ਵਲੋਂ ਉਪ ਪ੍ਰਬੰਧ ਨਿਦੇਸ਼ਕ ਰਾਣਾ ਆਸ਼ੂਤੋਸ਼ ਕੁਮਾਰ ਸਿੰਘ ਅੱਜ ਮਹਾਰਿਸ਼ੀ ਦਿਆਨੰਦ ਬਲਾ ਆਸ਼ਰਮ, ਮੋਹਾਲੀ ਨੂੰ ਚੰਡੀਗੜ੍ਹ ਦੀ ਬਸਤੀਆਂ ਵਿਚ ਰਹਿਣ ਵਾਲੇ ਬੱਚਿਆਂ ਨੂੰ ਸਕੂਲ ਲਿਜਾਉਣ ਤੇ ਵਾਪਸ ਲਿਆਉਣ ਖ਼ਰੀਦੇ ਜਾਣ ਵਾਲੇ ਵਾਹਨ ਲਈ 8 ਲੱਖ ਰੁਪਏ ਦਾਨ ਦਿਤੇ। ਬੈਂਕ ਨੇ ਇਹ ਦਾਨ ਸੀ.ਐਸ.ਆਰ ਗਤੀਵਿਧੀ ਦੇ ਤੌਰ ’ਤੇ ਐਸਬੀਆਈ ਚਿਲਡ੍ਰਨ ਵੈਲਫੇਅਰ ਫ਼ੰਡ ਦੇ ਅਧੀਨ ਦਿਤਾ। ਬੈਂਕ ਵਲੋਂ ਇਹ ਫ਼ੰਡ ਸਾਲ 1983 ਵਿਚ ਸਥਾਪਤ ਕੀਤਾ ਗਿਆ ਸੀ।
File photo
ਇਸ ਫ਼ੰਡ ’ਚ ਬੈਂਕ ਸਟਾਫ਼ ਵਲੋਂ ਦਾਨ ਦਿਤਾ ਜਾਂਦਾ ਹੈ ਅਤੇ ਉਨਾਂ ਹੀ ਦਾਨ ਬੈਂਕ ਇਸ ਵਿਚ ਦਿੰਦਾ ਹੈ। ਜਿਸ ਰਾਹੀਂ ਗ਼ਰੀਬ, ਅਨਾਥ, ਬੇਸਹਾਰਾ ਅਤੇ ਬੱਚਿਆਂ ਦੀ ਭਲਾਈ ਦੇ ਕੰਮ ਹਮੇਸ਼ਾ ਤੋਂ ਕੀਤੇ ਜਾ ਰਹੇ ਹਨ। ਇਸ ਮੌਕੇ ਰਾਣਾ ਆਸ਼ੂਤੋਸ਼ ਨੇ ਦਸਿਆ ਕਿ ਐਸਬੀਆਈ ਹਮੇਸ਼ਾ ਹੀ ਸਮਾਜ ਭਲਾਈ ਅਤੇ ਗ਼ਰੀਬਾਂ ਦੀ ਸੇਵਾ ਲਈ ਅੱਗੇ ਹੋ ਕੰਮ ਕਰਦਾ ਰਿਹਾ ਹੈ। ਇਸ ਮੌਕੇ ਦਾਨ ਲੈਂਦੇ ਹੋਏ ਆਸ਼ਰਮ ਦੇ ਸਕੱਤਰ ਨੀਰਜ ਕੋੜਾ ਨੇ ਬੈਂਕ ਦਾ ਧਨਵਾਦ ਕੀਤਾ ਅਤੇ ਕਿਹਾ ਕਿ ਇਹ ਰਕਮ ਯਕੀਨੀ ਤੌਰ ’ਤੇ ਗ਼ਰੀਬ ਬੱਚਿਆਂ ਦੀ ਭਲਾਈ ’ਤੇ ਲਗਾਈ ਜਾਵੇਗੀ।