ਮੋਟਰਸਾਈਕਲ ਦੀ ਟੱਕਰ ਪਿੱਛੋਂ ਕੁੱਟ ਕੇ ਵਿਅਕਤੀ ਦਾ ਕਤਲ
Published : May 9, 2020, 9:11 am IST
Updated : May 9, 2020, 9:11 am IST
SHARE ARTICLE
File Photo
File Photo

ਇਥੋਂ ਦੇ ਨਜ਼ਦੀਕੀ ਪਿੰਡ ਪਰਜੀਆਂ ਖੁਰਦ ਵਿਖੇ ਇਕ ਮਾਮੂਲੀ ਘਟਨਾ ਉਪਰੰਤ ਇਕ ਵਿਅਕਤੀ ਨੂੰ ਕੁੱਟ ਕੁੱਟ ਕੇ ਮਾਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਮਲਸੀਆਂ, 8 ਮਈ (ਅਮਨਦੀਪ ਸਹੋਤਾ): ਇਥੋਂ ਦੇ ਨਜ਼ਦੀਕੀ ਪਿੰਡ ਪਰਜੀਆਂ ਖੁਰਦ ਵਿਖੇ ਇਕ ਮਾਮੂਲੀ ਘਟਨਾ ਉਪਰੰਤ ਇਕ ਵਿਅਕਤੀ ਨੂੰ ਕੁੱਟ ਕੁੱਟ ਕੇ ਮਾਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਸ਼ਾਹਕੋਟ ਵਿਚ ਮੁਲਜ਼ਮਾਂ ਵਿਰੁਧ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮਾਂ ਦੀ ਭਾਲ ਜਾਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚਰਨਜੀਤ ਸਿੰਘ ਪੁੱਤਰ ਨਿਰਭੈਅ ਸਿੰਘ ਮੋਟਰ ਸਾਈਕਲ ਉਤੇ ਪਰਜੀਆਂ ਕਲਾਂ ਤੋਂ ਪਰਜੀਆਂ ਖੁਰਦ ਵਲ ਜਾ ਰਿਹਾ ਸੀ। ਪਿੰਡ ਪਰਜੀਆਂ ਖੁਰਦ ਦੇ ਨੇੜੇ ਸੜਕ  ਉਤੇ ਕਣਕ ਦੇ ਸਿੱਟੇ ਰੱਖੇ ਹੋਏ ਸਨ।

ਸਿੱਟਿਆ ਉੱਤੋਂ ਲੰਘਣ ਵੇਲੇ ਮੋਟਰ-ਸਾਈਕਲ ਡੋਲ ਗਿਆ। ਮੋਟਰ ਸਾਈਕਲ ਸੜਕ ਉਤੇ ਖਲੋਤੇ ਇਕ ਬਜ਼ੁਰਗ ਵਿਅਕਤੀ ਨਾਲ ਟਕਰਾ ਗਿਆ। ਐਨੇ ਨੂੰ ਉਸ ਬਜ਼ੁਰਗ ਦੇ ਹਮਾਇਤੀ ਘਟਨਾ ਸਥਾਨ ਉਤੇ ਪਹੁੰਚ ਗਏੇ। ਉਨ੍ਹਾਂ ਨੇ ਚਰਨਜੀਤ ਸਿੰਘ ਦੀ ਕੁੱਟ ਮਾਰ ਕਰਨੀ ਸ਼ੁਰੂ ਕਰ ਦਿਤੀ। ਸਿਰ ਵਿਚ ਰਾਡ ਵੱਜਣ ਨਾਲ ਚਰਨਜੀਤ ਸਿੰਘ ਦੀ ਮੌਤ ਹੋ ਗਈ। ਐਸ.ਐਚ.ਓ. ਸ਼ਾਹਕੋਟ ਸੁਰਿੰਦਰ ਕੁਮਾਰ ਵਲੋਂ ਦਿਤੀ ਜਾਣਕਾਰੀ ਅਨੁਸਾਰ ਸੰਦੀਪ ਸਿੰਘ ਅਤੇ ਗੁਰਮੀਤ ਸਿੰਘ ਵਿਰੁਧ ਧਾਰਾ 304 ਤਹਿਤ ਮਾਮਲਾ ਦਰਜ ਕਰ ਲਿਆ ਹੈ। 

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement