ਬੇਅਦਬੀ ਤੇ ਗੋਲੀਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਖ਼ਾਤਰ ਸਰਕਾਰ ਮੁੜ ਪੱਬਾਂ ਭਾਰ ਹੋਈ : ਧਿਆਨ ਸਿੰਘ ਮੰਡ
Published : May 9, 2021, 8:59 am IST
Updated : May 9, 2021, 9:02 am IST
SHARE ARTICLE
Jathedar bhai Dhian singh Mand
Jathedar bhai Dhian singh Mand

ਬੇਅਦਬੀਆਂ ਤੇ ਗੋਲੀ ਕਾਂਡ ਲਈ ਬਣੀ ਸਿੱਟ ਨੂੰ ਸਿਰਫ਼ ਇਕ ਮਹੀਨਾ ਦਿਤਾ ਜਾਵੇ

ਬਠਿੰਡਾ(ਬਲਵਿੰਦਰ ਸ਼ਰਮਾ): ਸਰਬੱਤ ਖ਼ਾਲਸਾ ਦੇ ਜਥੇਦਾਰ ਧਿਆਨ ਸਿੰਘ ਮੰਡ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸਹੁੰ ਪਾ ਕੇ ਅਤੇ ਗੁਰੂ ਸਾਹਿਬ ਦੀ ਹਜ਼ੂਰੀ ’ਚ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦਾ ਭਰੋਸਾ ਦੇ ਕੇ ਸਰਕਾਰ ਤਾਂ ਬਣਾ ਲਈ ਪਰ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੀ ਬਜਾਏ ਪੰਜ ਸਾਲ ਦੋਸ਼ੀਆਂ ਨੂੰ ਬਚਾਉਣ ਵਿਚ ਹੀ ਲਗਾ ਦਿਤੇ। ਕੈਪਟਨ ਹੁਣ ਫਿਰ ਪੱਬਾਂ ਭਾਰ ਹਨ ਕਿ ਦੋਸ਼ੀ ਬਚ ਜਾਣ। ਉਨ੍ਹਾਂ ਕਿਹਾ ਕਿ ਕੈਪਟਨ ਨੇ ਸਿਆਸਤ ਕੀਤੀ ਕਿ ਸਾਢੇ ਚਾਰ ਸਾਲ ਇਕ ਜਾਂਚ ਕਮੇਟੀ ਤੋਂ ਜਾਂਚ ਕਰਵਾਈ, ਪਰ ਅੰਤ ਵਿਚ ਉਸ ਕਮੇਟੀ ਨੂੰ ਅਦਾਲਤ ਨੇ ਰੱਦ ਕਰ ਦਿਤਾ।

Jathedar bhai Dhian singh MandJathedar bhai Dhian singh Mand

ਹੁਣ ਜਿਹੜੀ ਨਵੀਂ ਜਾਂਚ ਕਮੇਟੀ ਬਣਾਈ ਗਈ ਹੈ, ਉਸ ਨੂੰ ਵੀ 6 ਮਹੀਨੇ ਦਾ ਸਮਾਂ ਦਿਤਾ ਗਿਆ ਹੈ। ਇਹ ਵੀ ਦੋਸ਼ੀਆਂ ਨੂੰ ਬਚਾਉਣ ਦੀ ਹੀ ਚਾਲ ਹੈ ਕਿਉਂਕਿ ਜਦੋਂ ਤਕ ਇਹ ਰੀਪੋਰਟ ਆਉਣੀ ਹੈ, ਉਦੋਂ ਤਕ ਕੈਪਟਨ ਦਾ ਕਾਰਜਕਾਲ ਹੀ ਖ਼ਤਮ ਹੋ ਜਾਵੇਗਾ। ਦੋਸ਼ੀ ਸਜ਼ਾ ਤੋਂ ਮੁੜ ਬਚ ਜਾਣਗੇ। ਜਥੇਦਾਰ ਮੰਡ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣੀਆਂ ਹੀ ਚਾਹੁੰਦੇ ਸਨ ਤਾਂ ਇਸ ਅਹਿਮ ਮੁੱਦੇ ਨੂੰ ਠੰਡੇ ਬਸਤੇ ’ਚ ਕਿਉਂ ਪਾਈ ਰਖਿਆ, ਜਿਸ ਦਾ ਨਤੀਜਾ ਵੀ ਕੋਈ ਨਹੀਂ ਨਿਕਲਿਆ।

CM PunjabCM Punjab

ਉਨ੍ਹਾਂ ਕੋਲ ਹੁਣ ਵੀ ਮੌਕਾ ਸੀ ਕਿ ਨਵੀਂ ਕਮੇਟੀ ਨੂੰ ਇਕ ਮਹੀਨੇ ਦਾ ਸਮਾਂ ਦਿੰਦੇ ਅਤੇ ਅਗਲੇ 5 ਮਹੀਨਿਆਂ ’ਚ ਦੋਸ਼ੀਆਂ ਨੂੰ ਸਜ਼ਾਵਾਂ ਦਿਵਾ ਦਿੰਦੇ ਕਿਉਂਕਿ ਦੋਸ਼ੀਆਂ ਵਿਰੁਧ ਲੋੜੀਂਦੇ ਸਬੂਤ ਮੌਜੂਦ ਹਨ ਪ੍ਰੰਤੂ ਕੈਪਟਨ ਦੋਸ਼ੀਆਂ ਨੂੰ ਬਚਾਉਣ ਖ਼ਾਤਰ ਦੂਸਰੀ ਵਾਰ ਵੀ ਪੱਬਾਂ ਭਾਰ ਹੋ ਚੁੱਕੇ ਹਨ।

Jathedar bhai Dhian singh MandJathedar bhai Dhian singh Mand

ਜਥੇਦਾਰ ਮੰਡ ਨੇ ਚੇਤਾਵਨੀ ਦਿਤੀ ਹੈ ਕਿ ਜੇਕਰ ਕੈਪਟਨ ਸਰਕਾਰ ਨੇ ਨਵੀਂ ਜਾਂਚ ਕਮੇਟੀ ਨੂੰ ਰੀਪੋਰਟ ਖ਼ਾਤਰ ਇਕ ਮਹੀਨੇ ਦਾ ਸਮਾਂ ਦੇ ਕੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਪ੍ਰਕਿਰਿਆ ਸ਼ੁਰੂ ਨਾ ਕਰਵਾਈ ਤਾਂ ਆਗਾਮੀ ਚੋਣਾਂ ਦੇ ਨਤੀਜੇ ਕਾਂਗਰਸ ਲਈ ਬਹੁਤ ਭਿਆਨਕ ਹੋਣਗੇ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨੂੰ ਇਨਸਾਫ਼ ਦਿਵਾਉਣ ਖ਼ਾਤਰ ਸਮੂਹ ਸਿੱਖ ਜਥੇਬੰਦੀਆਂ ਇਕਮਤ ਹੋ ਕੇ ਕਰੜਾ ਸੰਘਰਸ਼ ਵਿੱਢਣ ਜਾ ਰਹੀਆਂ ਹਨ, ਜਿਥੇ ਕਾਨੂੰਨ ਅਤੇ ਕੋਰੋਨਾ ਨਿਯਮਾਂ ਦੀ ਪਾਲਣਾ ਪਹਿਲ ਦੇ ਆਧਾਰ ’ਤੇ ਕੀਤੀ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਈ ਖੁਲਾਸੇ ਕਰਨ ਤੋਂ ਬਾਅਦ ਸਾਬਕਾ ਅਸਫਰ ਨੇ ਚੋਣ ਮੈਦਾਨ 'ਚ ਮਾਰੀ ਛਾਲ , ਭਾਜਪਾ ਨੂੰ ਛੱਡਕੇ ਆਏ ਅਫ਼ਸਰ ਤੋਂ ਸੁਣੋ .....

20 May 2024 11:46 AM

Bhagwant LIVE | ਫਰੀਦਕੋਟ 'ਚ CM ਮਾਨ ਦਾ ਧਮਾਕੇਦਾਰ ਭਾਸ਼ਣ, ਵਿਰੋਧੀਆਂ 'ਤੇ ਸਾਧੇ ਨਿਸ਼ਾਨੇ!

20 May 2024 11:09 AM

Punjab Weather Alert : ਮੌਸਮ ਨੂੰ ਲੈ ਕੇ Red Alert ਜਾਰੀ, ਸੂਬੇ ਦੇ 10 ਜ਼ਿਲ੍ਹਿਆਂ ਦਾ ਪਾਰਾ 44 ਡਿਗਰੀ ਤੋਂ ਪਾਰ

20 May 2024 10:52 AM

Bank Fraud :ਬੈਂਕ ਖਾਤਿਆਂ 'ਤੇ ਧਿਆਨ ਰੱਖਿਆ ਕਰੋ! ਇਸ ਬੰਦੇ ਦੇ ਖਾਤੇ 'ਚੋਂ ਕਢਾ ਲਏ ਗਏ 65 ਲੱਖ ਅਤੇ 90 ਹਜ਼ਾਰ ਰੁਪਏ

20 May 2024 10:40 AM

Organic Farming : ਕਿਸਾਨ ਨੇ ਸਮਝਾਏ ਜੈਵਿਕ ਖੇਤੀ ਦੇ ਲਾਭ, ਹੋ ਰਿਹਾ ਮੋਟਾ ਮੁਨਾਫ਼ਾ

20 May 2024 10:07 AM
Advertisement