
ਪੁਲਿਸ ਵੱਲੋਂ ਦੋਸ਼ੀਆਂ ਖਿਲਾਫ਼ ਮਾਮਲਾ ਦਰਜ਼ ਕਰਕੇ ਦੋਸ਼ੀਆਂ ਦਾ ਅਦਾਲਤ ਤੋਂ ਰਿਮਾਂਡ ਲਿਆ ਗਿਆ ਹੈ
ਫਾਜ਼ਿਲਕਾ : ਐਸ.ਐਸ.ਪੀ. ਫਾਜ਼ਿਲਕਾ ਦੇ ਦਫ਼ਤਰ ਵਿਖੇ ਸੱਦੀ ਗਈ ਪ੍ਰੈਸ ਕਾਨਫ਼ਰੰਸ ’ਚ ਪ੍ਰਗਟਾਵਾ ਕਰਦੇ ਹੋਏ ਐਸ.ਐਸ.ਪੀ. ਫਾਜ਼ਿਲਕਾ ਭੁਪਿੰਦਰ ਸਿੰਘ ਨੇ ਦੱਸਿਆ ਕਿ ਫਾਜ਼ਿਲਕਾ ਪੁਲਿਸ ਨੂੰ ਲੁੱਟਾਂ ਖੋਹਾਂ, ਮੋਟਰ ਸਾਇਕਲ ਚੋਰਾਂ ਅਤੇ ਨਸ਼ਾ ਤਸਕਰਾਂ ਦੇ ਨਾਲ ਨਾਲ ਨਜਾਇਜ਼ ਹਥਿਆਰਾਂ ਦਾ ਜਖ਼ੀਰਾ ਰੱਖਣ ਵਾਲੇ ਵਿਅਕਤੀਆਂ ਖਿਲਾਫ਼ ਵੱਡੀ ਕਾਮਯਾਬੀ ਹਾਸਲ ਹੋਈ ਹੈ।
ਪ੍ਰੈਸ ਨਾਲ ਰੁਬਰੂ ਹੁੰਦੇ ਹੋਏ ਉਨ੍ਹਾਂ ਦੱਸਿਆ ਕਿ ਡਾਇਰੈਕਟਰ ਜਨਰਲ ਆਫ਼ ਪੁਲਿਸ ਪੰਜਾਬ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਹੇਠ ਫਾਜ਼ਿਲਕਾ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਇਕ ਮੁਕਬਰ ਦੀ ਇਤਲਾਹ ’ਤੇ ਕਰਨੈਲ ਸਿੰਘ ਪੁੱਤਰ ਚਿਮਨ ਸਿੰਘ ਵਾਸੀ ਪਿੰਡ ਠੰਗਣੀ ਨੂੰ ਜਦ ਹਿਰਾਸਤ ’ਚ ਲਿਆ ਗਿਆ ਤਾਂ ਉਸ ਤੋਂ ਇਕ ਦੇਸੀ ਪਿਸਤੋਲ ਬਰਾਮਦ ਹੋਇਆ। ਪੁੱਛਗਿਛ ਦੌਰਾਨ ਕਰਨੈਲ ਸਿੰਘ ਨੇ ਆਪਣੇ ਸਹੁੱਰੇ ਪ੍ਰੇਮ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਠੰਗਣੀ ਦੇ ਘਰ ਦੇ ਬਾਹਰ ਰੂੜੀ ’ਚੋਂ ਇਕ ਹੋਰ ਰਿਵਾਲਵਰ ਅਤੇ 17 ਅਣਚਲੇ ਕਾਰਤੂਸ ਬਰਾਮਦ ਕਰਵਾਏ ਹਨ।
ਪੁਲਿਸ ਵੱਲੋਂ ਦੋਸ਼ੀਆਂ ਖਿਲਾਫ਼ ਮਾਮਲਾ ਦਰਜ਼ ਕਰਕੇ ਦੋਸ਼ੀਆਂ ਦਾ ਅਦਾਲਤ ਤੋਂ ਰਿਮਾਂਡ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਮੁਕੇਸ਼ ਕੁਮਾਰ ਪੁੱਤਰ ਸੋਹਨ ਲਾਲ ਵਾਸੀ ਜੱਟੀਆ ਮੁਹੱਲਾ ਫਾਜ਼ਿਲਕਾ ਜਿਸ ਉਪਰ ਪਹਿਲਾਂ ਵੀ ਐਨ.ਡੀ.ਪੀ.ਐਸ.ਐਕਟ ਅਧੀਨ ਤਿੰਨ ਮਾਮਲੇ ਦਰਜ਼ ਹਨ ਨੂੰ ਫਿਰ 2000 ਨਸ਼ੀਲੀਆਂ ਗੋਲੀਆਂ, 80 ਗਰਾਮ ਹੈਰੋਇਨ, ਇਕ ਟੱਚ ਮੁਬਾਇਲ ਬਰਾਮਦ ਕੀਤਾ ਗਿਆ ਅਤੇ ਮੁਕੇਸ਼ ਕੁਮਾਰ ਦੀ ਨਿਸ਼ਾਨਦੇਹੀ ’ਤੇ ਮਲਕੀਤ ਸਿੰਘ ਪੁੱਤਰ ਅਮਰ ਸਿੰਘ ਵਾਸੀ ਢਾਣੀ ਖਰਾਸ ਵਾਲੀ ਥਾਣਾ ਸਦਰ ਫਾਜ਼ਿਲਕਾ ਤੋਂ 20 ਗ੍ਰਾਮ ਹੈਰੋਇਨ ਅਤੇ 19 ਹਜ਼ਾਰ ਰੁਪਏ ਡਰਗ ਮਨੀ ਅਤੇ ਇਕ ਮੁਬਾਇਲ ਟੱਚ ਸਕਰੀਨ ਬਰਾਮਦ ਕੀਤਾ ਹੈ। ਇਨ੍ਹਾਂ ਦੋਸ਼ੀਆਂ ਖਿਲਾਫ਼ ਵੀ ਪੁਲਿਸ ਨੇ ਮਾਮਲਾ ਦਰਜ਼ ਕਰਕੇ ਰਿਮਾਂਡ ਹਾਸਲ ਕੀਤਾ ਹੈ ਪੁਲਿਸ ਨੂੰ ਉਮੀਦ ਹੈ ਕਿ ਇਨ੍ਹਾਂ ਕੋਲੋਂ ਹੋਰ ਵੱਡੇ ਪੱਧਰ ਦੀ ਡਰਗ ਸਮਗਰੀ ਸਬੰਧੀ ਭੇਦ ਖੁਲਣ ਦੀ ਉਮੀਦ ਹੈ।